ਜਿਊਰਖ ਪਹੁੰਚੇ ਪ੍ਰਧਾਨ ਮੰਤਰੀ ਮੋਦੀ, ਕੁਝ ਦੇਰ ''ਚ ਦਾਵੋਸ ਲਈ ਹੋਣਗੇ ਰਵਾਨਾ
Monday, Jan 22, 2018 - 06:14 PM (IST)

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵਿਟਜ਼ਰਲੈਂਡ ਦੇ ਦਾਵੋਸ ਪਹੁੰਚ ਰਹੇ ਹਨ ਅਤੇ ਥੋੜੀ ਦੇਰ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਜਿਊਰਖ ਪਹੁੰਚੇ ਹਨ। ਜਿਥੋਂ ਉਹ ਦਾਵੋਸ ਲਈ ਰਵਾਨਾ ਹੋਣਗੇ। ਕੱਲ੍ਹ ਉਹ ਦਾਵੋਸ 'ਚ ਬੈਠਕ ਦੀ ਰਸਮੀ ਸ਼ੁਰੂਆਤ ਕਰਨਗੇ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਉਦਘਾਟਨ ਸੈਸ਼ਨ ਨੂੰ ਸੰਬੋਧਿਤ ਕਰਨਗੇ। ਦੱਸ ਦਈਏ ਕਿ ਕਰੀਬ 20 ਸਾਲ ਬਾਅਦ ਕੋਈ ਭਾਰਤੀ ਪ੍ਰਧਾਨ ਮੰਤਰੀ ਦਾਵੋਸ ਪਹੁੰਚਿਆ।