PM ਮੋਦੀ ਦਾ ਕਾਂਗਰਸ ''ਤੇ ਹਮਲਾ, ਕੀ ਵਾਇਨਾਡ ਤੇ ਰਾਏਬਰੇਲੀ ''ਚ ਹਾਰ ਗਿਐ ਲੋਕਤੰਤਰ

06/26/2019 8:07:00 PM

ਨੈਸ਼ਨਲ ਡੈਸਕ: ਰਾਸ਼ਟਰਪਤੀ ਦੇ ਭਾਸ਼ਣ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਰਾਜਸਭਾ 'ਚ ਧੰਨਵਾਦ ਭਾਸ਼ਣ ਦਿੱਤਾ। ਇਸ ਦੌਰਾਨ ਮੋਦੀ ਦੇ ਨਿਸ਼ਾਨੇ 'ਤੇ ਇਕ ਵਾਰ ਫਿਰ ਕਾਂਗਰਸ ਪਾਰਟੀ ਰਹੀ। ਉਨ੍ਹਾਂ ਕਾਂਗਰਸ ਦੇ ਉਸ ਬਿਆਨ ਦਾ ਜਵਾਬ ਦਿੱਤਾ, ਜਿਥੇ ਪਾਰਟੀ ਵਲੋਂ ਨਰਿੰਦਰ ਮੋਦੀ ਦੀ ਜਿੱਤ ਨੂੰ ਦੇਸ਼ ਦਾ ਹਾਰ ਜਾਣਾ ਕਿਹਾ ਗਿਆ ਸੀ। ਮੋਦੀ ਨੇ ਕਿਹਾ ਕਿ 55 ਸਾਲ ਸੱਤਾ 'ਚ ਰਹਿਣ ਵਾਲੀ ਪਾਰਟੀ 17 ਸੂਬਿਆਂ 'ਚ ਖਾਤਾ ਨਹੀਂ ਖੋਲ ਸਕੀ ਤਾਂ ਕੀ ਦੇਸ਼ ਹਾਰ ਗਿਆ। ਰਾਜਸਭਾ 'ਚ ਜਵਾਬ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਤੁਸੀਂ ਤਾਂ ਜਿੱਤ ਗਏ ਪਰ ਦੇਸ਼ ਹਾਰ ਗਿਆ ਜਿਹੇ ਸ਼ਬਦ ਦਾ ਇਸਤੇਮਾਲ ਕਰਨਾ ਦੇਸ਼ ਦੀ ਜਨਤਾ ਦਾ ਹੀ ਅਪਮਾਨ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕੀ ਵਾਇਨਾਡ 'ਚ ਹਿੰਦੁਸਤਾਨ ਹਾਰ ਗਿਆ, ਕੀ ਰਾਏਬਰੇਲੀ  'ਚ ਹਿੰਦੁਸਤਾਨ ਹਾਰ ਗਿਆ ਸੀ ਫਿਰ ਅਮੇਠੀ 'ਚ ਹਿੰਦੁਸਤਾਨ ਹਾਰ ਗਿਆ। ਉਨ੍ਹਾਂ ਕਿਹਾ ਕਿ ਅਜਿਹਾ ਮੰਨਣਾ ਕਿ ਕਾਂਗਰਸ ਹਾਰੀ ਤਾਂ ਦੇਸ਼ ਹਾਰ ਗਿਆ, ਇਹ ਬਿਲਕੁਲ ਗਲਤ ਸੋਚ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ 17 ਸਾਲ ਤੋਂ ਆਪਣਾ ਖਾਤਾ ਨਾ ਖੁੱਲਿਆ ਤਾਂ ਕੀ ਇਥੇ ਹਿੰਦੁਸਤਾਨ ਹਾਰ ਗਿਆ ਹੈ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਈ. ਵੀ. ਐਮ. ਦੇ ਮੁੱਦੇ 'ਤੇ ਵੀ ਕਾਂਗਰਸ ਨੂੰ ਘੇਰਿਆ।
 


Related News