ਪ੍ਰਧਾਨ ਮੰਤਰੀ ਮੋਦੀ ਨੇ ਲਗਾਤਾਰ ਕੀਤੇ 3 ਟਵੀਟ, ਸੁਸ਼ਮਾ ਸਵਰਾਜ ਦੀ ਕੀਤੀ ਤਾਰੀਫ

09/24/2017 12:11:21 AM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੁਸ਼ਮਾ ਸਵਰਾਜ ਦੀ ਤਾਰੀਫ 'ਚ ਲਗਾਤਾਰ ਤਿੰਨ ਟਵੀਟ ਕਰ ਕਿਹਾ ਕਿ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸੰਯੁਕਤ ਰਾਸ਼ਟਰ ਮਹਾਸਭਾ 'ਚ ਆਪਣੇ ਸੰਬੋਧਨ ਨਾਲ ਦੇਸ਼ ਦਾ ਮਾਣ ਵਧਾਇਆ ਹੈ ਅਤੇ ਅੱਤਵਾਦ ਦੇ ਖਤਰਿਆਂ ਦੇ ਪ੍ਰਤੀ ਦੁਨੀਆਂ ਨੂੰ ਇਕ ਵੱਡਾ ਸੰਦੇਸ਼ ਦਿੱਤਾ ਹੈ। ਮੋਦੀ ਨੇ ਮਹਾਸਭਾ 'ਚ ਸਵਰਾਜ ਦੇ ਸੰਬੋਧਨ ਦੇ ਤੁਰੰਤ ਬਾਅਦ 3 ਟਵੀਟ ਕੀਤੇ। ਉਨ੍ਹਾਂ ਨੇ ਕਿਹਾ ਕਿ ਸੰਯੁਕਤ ਰਾਸ਼ਟਰ 'ਚ ਵਿਦੇਸ਼ੀ ਮੰਤਰੀ ਸੁਸ਼ਮਾ ਸਵਰਾਜ ਦਾ ਸੰਬੋਧਨ ਅਸਾਧਰਣ ਸੀ। ਉਨ੍ਹਾਂ ਨੇ ਵਿਸ਼ਵ ਮੰਚ 'ਤੇ ਦੇਸ਼ ਦਾ ਮਾਣ ਵਧਾਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਵਰਾਜ ਨੇ ਆਪਣੇ ਸੰਬੋਧਨ 'ਚ ਅੱਤਵਾਦ ਨੂੰ ਦੁਨੀਆ ਦੇ ਲਈ ਇਕ ਵੱਡਾ ਖਤਰਾ ਦੱਸਦੇ ਹੋਏ ਕਿਹਾ ਕਿ ਪਾਕਿਸਤਾਨ ਅੱਤਵਾਦ ਫੈਲਾ ਰਿਹਾ ਹੈ ਅਤੇ ਉਸ ਦੀ ਪਛਾਣ ਦਹਿਸ਼ਤਗਰਦ ਦੇਸ਼ ਦੇ ਰੂਪ 'ਚ ਬਣ ਗਈ ਹੈ। ਉਨ੍ਹਾਂ ਨੇ ਸਾਰੇ ਦੇਸ਼ਾਂ ਨੂੰ ਅੱਤਵਾਦ ਨਾਲ ਮਿਲ ਕੇ ਲੜਨ ਅਤੇ ਅੱਤਰਰਾਸ਼ਟਰੀ ਅੱਤਵਾਦ 'ਤੇ ਵਿਆਪਕ ਸੰਧੀ ਨੂੰ ਜ਼ਲਦੀ ਮਨਜ਼ੂਰੀ ਦੇਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਵਿਦੇਸ਼ ਮੰਤਰੀ ਨੇ ਗਰੀਬੀ ਅਤੇ ਜਲਵਾਯੂ ਪਰਿਵਰਤਨ ਜਿਹੀਆਂ ਚੁਣੌਤੀਆਂ ਦਾ ਹੱਲ ਕੱਢਣ ਦੀ ਵੀ ਲੋੜ ਦੱਸੀ।
ਇਸ ਤੋਂ ਬਾਅਦ ਸੁਸ਼ਮਾ ਸਵਰਾਜ ਨੇ ਵੀ ਟਵੀਟ ਕਰ ਕੇ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ।
ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਸੁਸ਼ਮਾ ਸਵਰਾਜ ਨੂੰ ਅੱਤਵਾਦ 'ਤੇ ਸੰਯੁਕਤ ਰਾਸ਼ਟਰ 'ਚ ਦਿੱਤੇ ਗਏ ਸ਼ਕਤੀਸ਼ਾਲੀ ਅਤੇ ਜਬਰਦਸਤ ਭਾਸ਼ਣ ਦੇ ਲਈ ਵਧਾਈ ਦਿੱਤੀ। ਰਾਜਨਾਥ ਨੇ ਇਕ ਹੋਰ ਟਵੀਟ 'ਚ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਭੜਕਾਓ ਅਤੇ ਉਕਸਾਉਣ ਵਾਲੇ ਭਾਸ਼ਣ ਦਾ ਜਵਾਬ ਦਿੰਦੇ ਹੋਏ ਵੀ ਸੁਸ਼ਮਾ ਨੇ ਜਿਸ ਤਰ੍ਹਾਂ ਨਾਲ ਪਰਿਭਾਸ਼ਾ ਦਿੱਤੀ, ਉਸ ਨਾਲ ਉਨ੍ਹਾਂ ਦੀ ਸਮਝ ਅਤੇ ਬੁੱਧੀ ਦਾ ਪਤਾ ਚੱਲਿਆ ਹੈ। 
ਇਨ੍ਹਾਂ ਤੋਂ ਇਲਾਵਾ ਵਿੱਤ ਮੰਤਰੀ ਅਰੁਣ ਜੇਤਲੀ ਨੇ ਵੀ ਸੁਸ਼ਮਾ ਦੀ ਟਵਿਟਰ 'ਤੇ ਜੰਮ ਕੇ ਤਾਰੀਫ ਕੀਤੀ। ਉਨ੍ਹਾਂ ਮੁਤਾਬਕ ਸੁਸ਼ਮਾ ਦਾ ਭਾਸ਼ਣ ਲਾਜਵਾਬ ਸੀ।


Related News