PM ਮੋਦੀ ਨੇ 1971 ਯੁੱਧ ਦੇ ਵੀਰ ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ, ਕਿਹਾ- ਭਾਰਤ ਉਨ੍ਹਾਂ ਦੇ ਸਾਹਸ ਨੂੰ ਕਰਦਾ ਹੈ ਸਲਾਮ

Saturday, Dec 16, 2023 - 10:39 AM (IST)

ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 1971 ਦੇ ਯੁੱਧ 'ਚ ਪਾਕਿਸਤਾਨ 'ਤੇ ਭਾਰਤ ਦੀ ਜਿੱਤ ਦੀ ਯਾਦ 'ਚ ਮਨਾਏ ਜਾਣ ਵਾਲੇ 'ਵਿਜੇ ਦਿਵਸ' 'ਤੇ ਭਾਰਤੀ ਨਾਇਕਾਂ ਨੂੰ ਸ਼ਰਧਾਂਜਲੀ ਦਿੱਤੀ। ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਪੋਸਟ 'ਚ ਕਿਹਾ,''ਉਨ੍ਹਾਂ ਦੀ ਵੀਰਤਾ ਅਤੇ ਸਮਰਪਣ ਰਾਸ਼ਟਰ ਲਈ ਬੇਹੱਦ ਮਾਣ ਦਾ ਸਰੋਤ ਹੈ। ਉਨ੍ਹਾਂ ਦਾ ਬਲੀਦਾਨ ਅਤੇ ਅਟੁੱਟ ਭਾਵਨਾ ਲੋਕਾਂ ਦੇ ਦਿਲਾਂ ਅਤੇ ਸਾਡੇ ਦੇਸ਼ ਦੇ ਇਤਿਹਾਸ 'ਚ ਹਮੇਸ਼ਾ ਦਰਜ ਰਹੇਗੀ।'' ਉਨ੍ਹਾਂ ਕਿਹਾ ਕਿ ਭਾਰਤ ਇਨ੍ਹਾਂ ਨਾਇਕਾਂ ਦੇ ਸਾਹਸ ਨੂੰ ਸਲਾਮ ਕਰਦਾ ਹੈ ਅਤੇ ਉਨ੍ਹਾਂ ਦੀ ਭਾਵਨਾ ਨੂੰ ਯਾਦ ਕਰਦਾ ਹੈ।

PunjabKesari

ਪ੍ਰਧਾਨ ਮੰਤਰੀ ਨੇ ਕਿਹਾ,'' ਅੱਜ, ਵਿਜੇ ਦਿਵਸ 'ਤੇ ਅਸੀਂ ਸਾਰੇ ਬਹਾਦਰ ਨਾਇਕਾਂ ਨੂੰ ਹਾਰਦਿਕ ਸ਼ਰਧਾਂਜਲੀ ਦਿੰਦੇ ਹਾਂ, ਜਿਨ੍ਹਾਂ ਨੇ 1971 'ਚ ਕਰਤੱਵਯਨਿਸ਼ਠਾ ਨਾਲ ਭਾਰਤ ਦੀ ਸੇਵਾ ਕੀਤੀ, ਜਿਸ ਨਾਲ ਨਿਰਣਾਇਕ ਜਿੱਤ ਮਿਲੀ।'' ਪਾਕਿਸਤਾਨ 'ਤੇ ਭਾਰਤੀ ਦੀ ਜਿੱਤ ਨਾਲ ਬੰਗਲਾਦੇਸ਼ ਦੀ ਸਥਾਪਨਾ ਹੋਈ। ਇਸ ਜਿੱਤ ਦੀ ਯਾਦ 'ਚ ਹਰ ਸਾਲ ਵਿਜੇ ਦਿਵਸ ਮਨਾਇਆ ਜਾਂਦਾ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


DIsha

Content Editor

Related News