ਪ੍ਰਧਾਨ ਮੰਤਰੀ ਮੋਦੀ ਨੇ ਸਿੱਕਿਮ ਦੇ ਪਹਿਲੇ ਤੇ ਮੁਲਕ ਦੇ 100ਵੇਂ ਏਅਰਪੋਰਟ ਦਾ ਕੀਤਾ ਉਦਘਾਟਨ

09/24/2018 7:39:08 PM

ਗੰਗਟੋਕ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਪਾਕਿਓਂਗ ਵਿਚ ਬਣੇ ਸਿੱਕਿਮ ਦੇ ਪਹਿਲੇ ਹਵਾਈ ਅੱਡੇ ਦਾ ਉਦਘਾਟਨ ਕੀਤਾ। ਇਹ ਏਅਰਪੋਰਟ ਗੰਗਟੋਕ ਤੋਂ ਤਕਰੀਬਨ 33 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਵਾਈ ਅੱਡੇ ਦਾ ਉਦਘਾਟਨ ਕਰਨ ਤੋਂ ਬਾਅਦ ਪਾਕਿਓਂਗ ਵਿਚ ਸੇਂਟ ਜ਼ੇਵੀਅਰਸ ਸਕੂਲ ਵਿਚ ਬੱਚਿਆਂ ਨੂੰ ਸੰਬੋਧਿਤ ਵੀ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਟਵਿੱਟਰ ਅਕਾਉਂਟ ਤੋਂ ਸਿੱਕਿਮ ਦੀਆਂ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ। ਉਨ੍ਹਾਂ ਨੇ ਲਿਖਿਆ, 'ਇਹ ਸ਼ਾਂਤ ਅਤੇ ਸ਼ਾਨਦਾਰ ਤਸਵੀਰਾਂ ਉਨ੍ਹਾਂ ਸਿੱਕਿਮ ਦੇ ਰਸਤੇ ਵਿਚ ਕਲਿੱਕ ਕੀਤੀਆਂ ਹਨ। ਉਨ੍ਹਾਂ ਨੇ ਹੈਸ਼ਟੈਗ ਦੇ ਨਾਲ ਲਿਖਿਆ, 'ਇਨਕ੍ਰੈਡੇਬਲ ਭਾਰਤ।' ਪਾਕਿਓਂਗ ਏਅਰਪੋਰਟ ਨੂੰ ਉਦਘਾਟਨ ਦੇ ਮੱਦੇਨਜ਼ਰ ਵਧੀਆ ਤਰੀਕੇ ਨਾਲ ਸਜਾਇਆ ਗਿਆ।

ਦੱਸਣਯੋਗ ਹੈ ਕਿ ਸਾਲ 2009 ਵਿਚ ਇਸ ਗ੍ਰੀਨਫੀਲਡ ਹਵਾਈ ਅੱਡੇ ਦਾ ਨੀਂਹ ਪੱਥਰ ਰੱਖਿਆ ਗਿਆ ਸੀ, ਜਿਸ ਤੋਂ ਤਕਰੀਬਨ 9 ਸਾਲ ਬਾਅਦ ਸਿੱਕਿਮ ਦਾ ਇਹ ਸੁਪਨਾ ਪੂਰਾ ਹੋਇਆ। ਭਾਰਤੀ ਹਵਾਬਾਜ਼ੀ ਅਥਾਰਿਟੀ ਅਧਿਕਾਰੀ ਮੁਤਾਬਕ ਪਾਕਿਓਂਗ ਹਵਾਈ ਅੱਡੇ ਦਾ ਨਿਰਮਾਣ ਲਗਭਗ 600 ਕਰੋੜ ਰੁਪਏ ਦੀ ਲਾਗਤ ਨਾਲ ਹੋਇਆ। ਇਹ ਏਅਰਪੋਰਟ ਭਾਰਤ-ਚੀਨ ਸਰਹੱਦ ਤੋਂ ਤਕਰੀਬਨ 60 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਗੰਗਟੋਕ ਤੋਂ ਇਸ ਹਵਾਈ ਅੱਡੇ ਦੀ ਦੂਰੀ 33 ਕਿਲੋਮੀਟਰ ਹੈ।
ਇਹ ਹਨ ਏਅਰਪੋਰਟ ਦੀਆਂ ਖਾਸ ਗੱਲਾਂ
ਇਹ ਸਿੱਕਿਮ ਦਾ ਪਹਿਲਾ ਅਤੇ ਭਾਰਤ ਦਾ 100ਵਾਂ ਏਅਰਪੋਰਟ ਹੈ।
ਪਾਕਓਂਗ ਏਅਰਪੋਰਟ ਸਮੁੰਦਰੀ ਸਤ੍ਹਾ ਤੋਂ 4500 ਫੁੱਟ ਦੀ ਉਚਾਈ 'ਤੇ ਬਣਿਆ ਹੈ।
ਇਸ ਹਵਾਈ ਅੱਡੇ ਨੂੰ ਸਾਲ 2008 ਵਿਚ ਮਨਜ਼ੂਰੀ ਮਿਲੀ ਸੀ।
ਇਹ ਏਅਰਪੋਰਟ 206 ਏਕੜ ਵਿਚ ਫੈਲਿਆ ਹੈ। ਇਸ ਵਿਚ ਜਿਓਟੈਕਿਕਲ ਇੰਜਨੀਅਰਿੰਗ ਦੀ ਵਰਤੋਂ ਕੀਤੀ ਗਈ ਹੈ। 
ਇਥੋਂ ਦੀ ਮਿੱਟੀ ਵਿਚ ਏਅਰਪੋਰਟ ਦੀਆਂ ਲੋੜਾਂ ਮੁਤਾਬਕ ਬਦਲਾਅ ਕੀਤੇ ਗਏ ਹਨ।


Related News