ਗੁਜਰਾਤ: PM ਮੋਦੀ ਨੇ ਗਾਂਧੀਨਗਰ ’ਚ ਕੀਤਾ ਰੋਡ ਸ਼ੋਅ, ਲੋਕਾਂ ਨੇ ਕੀਤੀ ਫੁੱਲਾਂ ਦੀ ਵਰਖਾ

Saturday, Mar 12, 2022 - 03:41 PM (IST)

ਗੁਜਰਾਤ: PM ਮੋਦੀ ਨੇ ਗਾਂਧੀਨਗਰ ’ਚ ਕੀਤਾ ਰੋਡ ਸ਼ੋਅ, ਲੋਕਾਂ ਨੇ ਕੀਤੀ ਫੁੱਲਾਂ ਦੀ ਵਰਖਾ

ਗਾਂਧੀਨਗਰ- ਗੁਜਰਾਤ ਦੌਰੇ ’ਤੇ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਗਾਂਧੀਨਗਰ 'ਚ ਰੋਡ ਸ਼ੋਅ ਕੀਤਾ। ਪਿਛਲੇ ਦੋ ਦਿਨਾਂ ’ਚ ਸੂਬੇ ਵਿਚ ਇਹ ਉਨ੍ਹਾਂ ਦਾ ਦੂਜਾ ਰੋਡ ਸ਼ੋਅ ਸੀ। ਅਧਿਕਾਰੀਆਂ ਮੁਤਾਬਕ ਗਾਂਧੀਨਗਰ 'ਚ ਪ੍ਰਧਾਨ ਮੰਤਰੀ ਮੋਦੀ ਦਾ ਰੋਡ ਸ਼ੋਅ ਦੇਹਗਾਮ ਸ਼ਹਿਰ ਤੋਂ ਸ਼ੁਰੂ ਹੋ ਕੇ ਲਵਾਦ ਪਿੰਡ 'ਚ ਨੈਸ਼ਨਲ ਡਿਫੈਂਸ ਯੂਨੀਵਰਸਿਟੀ 'ਚ ਸਮਾਪਤ ਹੋਇਆ, ਜਿੱਥੇ ਪ੍ਰਧਾਨ ਮੰਤਰੀ ਨੇ ਸੜਕ ਦੇ ਦੋਵੇਂ ਪਾਸੇ ਵੱਡੀ ਗਿਣਤੀ 'ਚ ਖੜ੍ਹੇ ਲੋਕਾਂ ਦਾ ਸਵਾਗਤ ਕੀਤਾ। 

ਇਹ ਵੀ ਪੜ੍ਹੋ: ਯੂਕ੍ਰੇਨ ਤੋਂ ਪਰਤੇ ਆਪਣੇ ਪੁੱਤ ਨੂੰ ਵੇਖ ਭਾਵੁਕ ਹੋਏ ਪਿਤਾ, ਕਿਹਾ- ਇਹ ਮੇਰਾ ਨਹੀਂ, ਮੋਦੀ ਜੀ ਦਾ ਬੇਟਾ ਹੈ

 

ਅਧਿਕਾਰੀਆਂ ਮੁਤਾਬਕ ਮੋਦੀ ਰੋਡ ਸ਼ੋਅ ਲਈ ਇੱਥੇ ਰਾਜ ਭਵਨ ਤੋਂ ਕਾਰ 'ਚ ਰਵਾਨਾ ਹੋਏ ਅਤੇ ਫਿਰ ਦੇਹਗਾਮ ਪਹੁੰਚਣ ਤੋਂ ਬਾਅਦ ਖੁੱਲ੍ਹੀ ਜੀਪ 'ਚ ਸਵਾਰ ਹੋ ਗਏ। ਉਨ੍ਹਾਂ ਦੱਸਿਆ ਕਿ ਜੀਪ ’ਚ ਪ੍ਰਧਾਨ ਮੰਤਰੀ ਦੇ ਨਾਲ ਗੁਜਰਾਤ ਦੇ ਮੁੱਖ ਮੰਤਰੀ ਭੁਪਿੰਦਰ ਪਟੇਲ ਵੀ ਸਨ। ਅਧਿਕਾਰੀਆਂ ਨੇ ਦੱਸਿਆ ਕਿ ਰੋਡ ਸ਼ੋਅ ਦੇ 12 ਕਿਲੋਮੀਟਰ ਲੰਬੇ ਰਸਤੇ 'ਤੇ ਪ੍ਰਧਾਨ ਮੰਤਰੀ ਦਾ ਸਵਾਗਤ ਕਰਨ ਲਈ ਲੋਕਾਂ ਦੀ ਭੀੜ ਇਕੱਠੀ ਹੋਈ ਅਤੇ ਮੋਦੀ 'ਤੇ ਫੁੱਲਾਂ ਦੀ ਵਰਖਾ ਕੀਤੀ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਵਿਕਟਰੀ ਸਾਈਨ ਵਿਖਾਇਆ।

ਇਹ ਵੀ ਪੜ੍ਹੋ: ਸੂਮੀ ਸ਼ਹਿਰ ਤੋਂ ਕੱਢੇ ਗਏ ਭਾਰਤੀ ਵਿਦਿਆਰਥੀਆਂ ਨੂੰ ਪੋਲੈਂਡ ਤੋਂ ਲੈ ਕੇ ਦਿੱਲੀ ਪਹੁੰਚਿਆ ਹਵਾਈ ਫ਼ੌਜ ਦਾ ਜਹਾਜ਼

ਦੱਸ ਦੇਈਏ ਕਿ ਗੁਜਰਾਤ ਵਿਚ ਮੋਦੀ ਦਾ ਇਹ ਲਗਾਤਾਰ ਦੂਜੇ ਦਿਨ ਦੂਜਾ ਰੋਡ ਸ਼ੋਅ ਸੀ। ਸ਼ੁੱਕਰਵਾਰ ਨੂੰ ਉਨ੍ਹਾਂ ਨੇ ਅਹਿਮਦਾਬਾਦ ਹਵਾਈ ਅੱਡੇ ਤੋਂ ਗਾਂਧੀਨਗਰ ਸਥਿਤ ਭਾਜਪਾ ਦੇ ਹੈੱਡਕੁਆਰਟਰ 'ਕਮਲਮ' ਤੱਕ ਰੋਡ ਸ਼ੋਅ ਕੀਤਾ ਸੀ। ਦੋਹਾਂ ਰੋਡ ਸ਼ੋਅ ਨੂੰ ਮੋਦੀ ਵੱਲੋਂ ਦਸੰਬਰ ਵਿਚ ਪ੍ਰਸਤਾਵਿਤ ਗੁਜਰਾਤ ਵਿਧਾਨ ਸਭਾ ਚੋਣਾਂ ਲਈ ਆਪਣੀ ਪਾਰਟੀ ਦੀ ਮੁਹਿੰਮ ਦੀ ਸ਼ੁਰੂਆਤ ਵਜੋਂ ਦੇਖਿਆ ਜਾ ਰਿਹਾ ਹੈ। ਸ਼ੁੱਕਰਵਾਰ ਨੂੰ ਦੋ ਦਿਨਾਂ ਦੇ ਦੌਰੇ 'ਤੇ ਗੁਜਰਾਤ ਪਹੁੰਚੇ ਪ੍ਰਧਾਨ ਮੰਤਰੀ ਮੋਦੀ ਸ਼ਨੀਵਾਰ ਦੁਪਹਿਰ ਨੂੰ ਆਰ.ਆਰ.ਯੂ. ਦੇ ਪਹਿਲੇ ਕਨਵੋਕੇਸ਼ਨ ਨੂੰ ਸੰਬੋਧਨ ਕਰਨਗੇ। ਸ਼ਾਮ ਨੂੰ ਉਹ ‘ਖੇਲ ਮਹਾਕੁੰਭ’ ਦਾ ਉਦਘਾਟਨ ਕਰਨਗੇ।


author

Tanu

Content Editor

Related News