ਪ੍ਰਧਾਨ ਮੰਤਰੀ ਜਨ ਧਨ ਯੋਜਨਾ ਦੇ ਅਧੀਨ ਖੁੱਲ੍ਹੇ 40 ਕਰੋੜ ਤੋਂ ਵੱਧ ਖਾਤੇ

Friday, Aug 28, 2020 - 10:58 AM (IST)

ਪ੍ਰਧਾਨ ਮੰਤਰੀ ਜਨ ਧਨ ਯੋਜਨਾ ਦੇ ਅਧੀਨ ਖੁੱਲ੍ਹੇ 40 ਕਰੋੜ ਤੋਂ ਵੱਧ ਖਾਤੇ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਜਨ ਧਨ ਯੋਜਨਾ ਦੇ ਅਧੀਨ ਦੇਸ਼ 'ਚ 40 ਕਰੋੜ 35 ਲੱਖ ਬੈਂਕ ਖਾਤੇ ਖੋਲ੍ਹੇ ਜਾ ਚੁਕੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਯੋਜਨਾ ਦੇ 6 ਸਾਲ ਪੂਰੇ ਹੋਣ 'ਤੇ ਕਿਹਾ ਕਿ 6 ਸਾਲ ਪਹਿਲਾਂ ਅੱਜ ਦੇ ਦਿਨ ਇਸ ਮਹੱਤਵਪੂਰਨ ਯੋਜਨਾ ਦਾ ਸ਼੍ਰੀਗਣੇਸ਼, ਜਿਨ੍ਹਾਂ ਲੋਕਾਂ ਦੇ ਬੈਂਕ 'ਚ ਖਾਤੇ ਨਹੀਂ ਹਨ, ਉਨ੍ਹਾਂ ਨੂੰ ਇਹ ਸਹੂਲਤ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਕੀਤਾ ਗਿਆ ਸੀ। ਸਰਕਾਰ ਦੀ ਇਹ ਪਹਿਲ ਕਈ ਗਰੀਬੀ ਖਾਤਮੇ ਦੀਆਂ ਸੇਵਾਵਾਂ ਦੀ ਨੀਂਹ ਜਮਾਉਣ 'ਚ 'ਗੇਮ ਚੇਂਜਰ' ਸਾਬਤ ਹੋਈ ਅਤੇ ਕਰੋੜਾਂ ਲੋਕ ਨੂੰ ਇਸ ਤੋਂ ਲਾਭ ਹੋਇਆ। ਸ਼੍ਰੀ ਮੋਦੀ ਨੇ ਗ੍ਰਾਫਿਕਸ ਰਾਹੀਂ ਯੋਜਨਾ ਦੇ ਅੰਕੜੇ ਜਾਰੀ ਕੀਤੇ।

ਇਨ੍ਹਾਂ ਦੇ ਅਨੁਸਾਰ ਯੋਜਨਾ ਦੇ ਪਹਿਲੇ ਸਾਲ 'ਚ 17.90 ਕਰੋੜ ਖਾਤੇ ਖੋਲ੍ਹੇ ਗਏ ਅਤੇ ਦੂਜੇ ਸਾਲ ਅੰਕੜਾ ਵੱਧ ਕੇ 25.10 ਕਰੋੜ 'ਤੇ ਪਹੁੰਚ ਗਿਆ। ਤੀਜੇ ਸਾਲ 'ਤ 30 ਕਰੋੜ ਨੂੰ ਪਾਰ ਕਰ ਕੇ 30.09 ਅਤੇ ਚੌਥੇ ਸਾਲ 32.54 ਕਰੋੜ ਖਾਤੇ ਯੋਜਨਾ ਦੇ ਅਧੀਨ ਖੁੱਲ੍ਹ ਚੁਕੇ ਸਨ। 5ਵੇਂ ਸਾਲ ਗਿਣਤੀ 36.79 ਅਤੇ 6 ਸਾਲ ਪੂਰੇ ਹੋਣ 'ਤੇ 40 ਕਰੋੜ ਨੂੰ ਪਾਰ ਕਰ ਕੇ 40.35 ਕਰੋੜ ਹੋ ਗਈ। ਯੋਜਨਾ ਦੇ ਅਧੀਨ ਕੁੱਲ ਖੁੱਲ੍ਹੇ ਖਾਤਿਆਂ 'ਚ 63.6 ਫੀਸਦੀ ਪਿੰਡ ਅਤੇ 36.4 ਫੀਸਦੀ ਸ਼ਹਿਰੀ ਖੇਤਰਾਂ 'ਚ ਖੁੱਲ੍ਹੇ। ਕੁੱਲ ਖਾਤਿਆਂ 'ਚੋਂ 55.2 ਫੀਸਦੀ ਦੇਸ਼ ਦੀ ਅੱਧੀ ਆਬਾਦੀ ਮਤਲਬ ਬੀਬੀਆਂ ਦੇ ਖੋਲ੍ਹੇ ਗਏ, ਜਦੋਂ ਕਿ 44.2 ਫੀਸਦੀ ਹੋਰ ਦੇ ਸਨ।


author

DIsha

Content Editor

Related News