ਪ੍ਰਧਾਨ ਮੰਤਰੀ ਨਹੀਂ ਦੇ ਰਹੇ ਨਿੱਜੀ ਕੰਪਨੀਆਂ ਨੂੰ ਡਾਟਾ, ਅਫਵਾਹਾਂ ''ਤੇ ਭਰੋਸਾ ਨਾ ਕਰੋ

Sunday, Mar 25, 2018 - 04:56 PM (IST)

ਨਵੀਂ ਦਿੱਲੀ— ਕੇਂਦਰੀ ਰਾਜ ਮੰਤਰੀ ਇਲੈਕਟ੍ਰਾਨਿਕਸ ਅਤੇ ਇਨਫਾਰਮੇਸ਼ਨ ਤਕਨਾਲੋਜੀ ਕੇ.ਜੇ. ਅਲਫੋਂਸ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਨਮੋ ਐਪ 'ਤੇ ਲਗਾਏ ਗਏ ਦੋਸ਼ਾਂ ਨੂੰ ਗਲਤ ਅਤੇ ਅਫਵਾਹ ਦੱਸਿਆ ਹੈ। ਉਨ੍ਹਾਂ ਨੇ ਕਿਹਾ,''ਤੁਸੀਂ ਸੋਚ ਰਹੇ ਹੋ ਕਿ ਪ੍ਰਧਾਨ ਤੁਹਾਡਾ ਡਾਟਾ ਪ੍ਰਾਈਵੇਟ ਕੰਪਨੀਆਂ ਨੂੰ ਦੇ ਰਹੇ ਹਨ ਤਾਂ ਇਨ੍ਹਾਂ ਅਫਵਾਹਾਂ ਅਤੇ ਝੂਠੀਆਂ ਕਹਾਣੀਆਂ 'ਤੇ ਭਰੋਸਾ ਨਾ ਕਰੋ। ਤ੍ਰਿਵੇਂਦਰਮ 'ਚ ਅਲਫੋਂਸ ਨੇ ਭਰੋਸਾ ਦਿਵਾਉਂਦੇ ਹੋਏ ਕਿਹਾ ਕਿ ਆਧਾਰ 'ਚ ਸਿਰਫ ਨਾਂ ਅਤੇ ਪਤਾ ਦਿੱਤਾ ਗਿਆ ਹੈ। ਲੋਕਾਂ ਦਾ ਬਾਓਮੈਟ੍ਰਿਕ ਡਾਟਾ ਯੂ.ਆਈ.ਡੀ.ਏ.ਆਈ. ਕੋਲ ਹੈ। ਇਹ ਬ੍ਰੀਚ ਨਹੀਂ ਕੀਤਾ ਗਿਆ ਹੈ। ਡਾਟਾ ਪੂਰੀ ਤਰ੍ਹਾਂ ਸੁਰੱਖਿਅਤ ਹੈ, ਸਿਰਫ ਕੁਝ ਸਰਕਾਰੀ ਅਧਿਕਾਰ ਪ੍ਰਾਪਤ ਸੰਸਥਾਵਾਂ ਨੂੰ ਹੀ ਆਧਾਰ ਦੀਆਂ ਜਾਣਕਾਰੀਆਂ ਤੱਕ ਪਹੁੰਚ ਦੀ ਮਨਜ਼ੂਰੀ ਦਿੱਤੀ ਗਈ ਹੈ।

ਜ਼ਿਕਰਯੋਗ ਹੈ ਕਿ ਫੇਸਬੁੱਕ ਡਾਟਾ ਚੋਰੀ ਦੀਆਂ ਖਬਰਾਂ ਦਰਮਿਆਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ 'ਤੇ ਨਰਿੰਦਰ ਮੋਦੀ ਐਪ ਰਾਹੀਂ ਡਾਟਾ ਬ੍ਰੀਚ ਕਰਨ ਦਾ ਦੋਸ਼ ਲਗਾਇਆ ਹੈ। ਰਾਹੁਲ ਗਾਂਧੀ ਨੇ ਟਵੀਟ ਕੀਤਾ,''ਮੇਰਾ ਨਾਂ ਨਰਿੰਦਰ ਮੋਦੀ ਹੈ। ਮੈਂ ਭਾਰਤ ਦਾ ਪ੍ਰਧਾਨ ਮੰਤਰੀ ਹਾਂ। ਜਦੋਂ ਤੁਸੀਂ ਮੇਰੇ ਆਫੀਸ਼ੀਅਲ ਐਪ 'ਤੇ ਸਾਈਨ ਅੱਪ ਕਰਦੇ ਹੋ ਤਾਂ ਮੈਂ ਤੁਹਾਡਾ ਸਾਰਾ ਡਾਟਾ ਮੇਰੇ ਦੋਸਤ ਅਮਰੀਕਨ ਕੰਪਨੀ ਨੂੰ ਦੇ ਦਿੰਦਾ ਹਾਂ।'' ਰਾਹੁਲ ਗਾਂਧੀ ਨੇ ਇਹ ਗੱਲ ਫਰੈਂਚ ਰਿਸਰਚਰ ਇਲੀਅਟ ਐਲਡਰਸਨ ਦੇ ਹਵਾਲੇ ਤੋਂ ਕਹੀ, ਜਿਨ੍ਹਾਂ ਨੇ ਦੋਸ਼ ਲਗਾਇਆ ਸੀ ਕਿ ਜਿਨ੍ਹਾਂ ਲੋਕਾਂ ਨੇ ਵੀ ਨਰਿੰਦਰ ਮੋਦੀ ਐਪ ਨੂੰ ਡਾਊਨਲੋਡ ਕੀਤਾ, ਉਨ੍ਹਾਂ ਨਾਲ ਜੁੜੀ ਸੂਚਨਾ ਨੂੰ ਬਿਨਾਂ ਯੂਜ਼ਰ ਦੀ ਮਨਜ਼ੂਰੀ ਦੇ ਯੂ.ਐੱਸ. ਦੀ ਕੰਪਨੀ 'ਕਲੀਵਰ ਟੈਪ' ਨੂੰ ਦੇ ਦਿੱਤਾ ਜਾਂਦਾ ਹੈ।

 


Related News