ਭਾਰਤ ਦੌਰੇ ''ਤੇ ਨਾਰਵੇ ਦੀ ਪੀ. ਐਮ, ਮੋਦੀ ਨਾਲ ਕੀਤੀ ਦੋ-ਪੱਖੀ ਗੱਲਬਾਤ

Tuesday, Jan 08, 2019 - 02:58 PM (IST)

ਨਵੀਂ ਦਿੱਲੀ— ਨਾਰਵੇ ਦੀ ਪ੍ਰਧਾਨ ਮੰਤਰੀ ਐਰਨਾ ਸੋਲਬਰਗ ਭਾਰਤ ਦੌਰੇ 'ਤੇ ਹੈ। ਆਪਣੀ ਭਾਰਤ ਯਾਤਰਾ ਦੌਰਾਨ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਦਿੱਲੀ 'ਚ ਵਫਦ ਪੱਧਰੀ ਬੈਠਕ ਕੀਤੀ। ਸੋਲਬਰਗ ਸੋਮਵਾਰ ਨੂੰ ਭਾਰਤ ਪੁੱਜੀ ਸੀ। ਮੰਗਲਵਾਰ ਦੀ ਸਵੇਰ ਨੂੰ ਰਾਸ਼ਟਰਪਤੀ ਭਵਨ ਵਿਚ ਉਨ੍ਹਾਂ ਦਾ ਰਸਮੀ ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ ਮੋਦੀ ਅਤੇ ਸੋਲਬਰਗ ਨੇ ਵਫਦ ਪੱਧਰੀ ਗੱਲਬਾਤ ਕੀਤੀ ਅਤੇ ਸੰਪੂਰਨ ਦੋ-ਪੱਖੀ ਸਬੰਧਾਂ ਦੀ ਸਮੀਖਿਆ ਕੀਤੀ।  

ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕੀਤਾ, ''ਸਾਡੇ ਸਬੰਧਾਂ ਨੂੰ ਹੋਰ ਮਜ਼ਬੂਤੀ ਅਤੇ ਰਫਤਾਰ ਦਿੰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਫਦ ਪੱਧਰੀ ਗੱਲਬਾਤ ਤੋਂ ਪਹਿਲਾਂ ਨਾਰਵੇ ਦੀ ਪ੍ਰਧਾਨ ਮੰਤਰੀ ਦਾ ਸਵਾਗਤ ਕੀਤਾ। ਇਸ ਤੋਂ ਪਹਿਲਾਂ ਨੇਤਾਵਾਂ ਨੇ ਅਪ੍ਰੈਲ 2018 ਵਿਚ ਭਾਰਤ-ਨਾਰਵੇ ਸ਼ਿਖਰ ਸੰਮੇਲਨ 'ਚ ਮੁਲਾਕਾਤ ਕੀਤੀ ਸੀ। ਭਾਰਤ ਅਤੇ ਨਾਰਵੇ ਵਿਚਾਲੇ ਗਰਮਜੋਸ਼ੀ ਭਰੇ ਦੋਸਤੀਪੂਰਨ ਸਬੰਧ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸੋਲਬਰਗ ਨਾਲ ਗੱਲਬਾਤ ਕੀਤੀ ਅਤੇ ਦੋਹਾਂ ਨੇਤਾਵਾਂ ਨੇ ਸਾਰੇ ਖੇਤਰਾਂ ਵਿਚ ਸਬੰਧ ਮਜ਼ਬੂਤ ਕਰਨ 'ਤੇ ਵਿਚਾਰ ਸਾਂਝੇ ਕੀਤੇ।


Tanu

Content Editor

Related News