ਬੇਂਗਲੁਰੂ ’ਚ ਸਮੂਹਿਕ ਬਲਾਤਕਾਰ ਦੇ ਮੁੱਖ ਦੋਸ਼ੀ ਨੂੰ ਪੁਲਸ ਨੇ ਗੋਲੀ ਮਾਰੀ, ਜ਼ਖਮੀ

Thursday, Jun 03, 2021 - 04:25 AM (IST)

ਬੇਂਗਲੁਰੂ - ਬੇਂਗਲੁਰੂ ’ਚ ਇੱਕ ਬੰਗਲਾਦੇਸ਼ੀ ਔਰਤ ਨਾਲ ਸਮੂਹਿਕ ਬਲਾਤਕਾਰ ਅਤੇ ਉਸ ਤੇ ਹਮਲਾ ਕਰਨ ਦੇ ਮੁੱਖ ਦੋਸ਼ੀ ਦੇ ਖਿਲਾਫ ਪੁਲਸ ਨੇ ਕਾਰਵਾਈ ਕਰਦੇ ਹੋਏ ਬੁੱਧਵਾਰ ਨੂੰ ਗੋਲੀ ਚਲਾਈ ਜਿਸ ਨਾਲ ਉਹ ਜ਼ਖਮੀ ਹੋ ਗਿਆ। ਕੁਝ ਹੀ ਦਿਨ ਪਹਿਲਾਂ ਉਸ ਦੇ 2 ਸਾਥੀਆਂ ਨੇ ਵੀ ਦੌੜਨ ਦੀ ਕੋਸ਼ਿਸ਼ ਕੀਤੀ ਸੀ ਜਿਸ ਦੇ ਬਾਅਦ ਪੁਲਸ ਨੇ ਕਾਰਵਾਈ ਕਰਦੇ ਹੋਏ ਉਨ੍ਹਾਂ ’ਤੇ ਗੋਲੀਆਂ ਚਲਾਈਆਂ ਸਨ ਜਿਸ ਨਾਲ ਉਹ ਜ਼ਖਮੀ ਹੋ ਗਏ ਸਨ। ਪੁਲਸ ਨੇ ਇਸ ਮਾਮਲੇ ’ਚ ਹੁਣ ਤਕ 10 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।

ਇੱਕ ਖੁਫੀਆ ਜਾਣਕਾਰੀ ਮਿਲਣ ਤੋਂ ਬਾਅਦ ਪੁਲਸ ਦੀ ਟੀਮ ਬੁੱਧਵਾਰ ਸਵੇਰੇ ਏਥੇ ਰਾਮਪੁਰਾ ’ਚ ਮੁੱਖ ਦੋਸ਼ੀ ਸ਼ਹਿਬਾਜ ਨੂੰ ਗ੍ਰਿਫਤਾਰ ਕਰਨ ਗਈ। ਪੁਲਸ ਟੀਮ ਨੂੰ ਦੇਖ ਕੇ ਦੋਸ਼ੀ ਨੇ ਪੁਲਸ ਕਰਮਚਾਰੀਆਂ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ ਅਤੇ ਦੌੜਨ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਪੁਲਸ ਨੇ ਆਤਮ ਰੱਖਿਆ ’ਚ ਉਸ ਤੇ ਗੋਲੀ ਚਲਾਈ ਅਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਦੋਸ਼ੀ ਦੇ ਪੈਰ ’ਚ ਗੋਲੀ ਲੱਗੀ। ਸ਼ਹਿਬਾਜ ਦੇ ਹਮਲੇ ’ਚ ਇੱਕ ਹੈੱਡ ਕਾਂਸਟੇਬਲ ਜ਼ਖਮੀ ਹੋ ਗਿਆ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ।


Inder Prajapati

Content Editor

Related News