ਤੇਂਦੁਏ ਦੇ ਹਮਲੇ ਨਾਲ ਪੁਜਾਰੀ ਦੀ ਮੌਤ, ਹੁਣ ਤੱਕ 6 ਲੋਕਾਂ ਨੂੰ ਬਣਾ ਚੁੱਕਿਆ ਸ਼ਿਕਾਰ

Monday, Sep 30, 2024 - 01:30 PM (IST)

ਤੇਂਦੁਏ ਦੇ ਹਮਲੇ ਨਾਲ ਪੁਜਾਰੀ ਦੀ ਮੌਤ, ਹੁਣ ਤੱਕ 6 ਲੋਕਾਂ ਨੂੰ ਬਣਾ ਚੁੱਕਿਆ ਸ਼ਿਕਾਰ

ਉਦੈਪੁਰ (ਵਾਰਤਾ)- ਰਾਜਸਥਾਨ 'ਚ ਉਦੈਪੁਰ ਜ਼ਿਲ੍ਹੇ ਦੇ ਗੋਗੁੰਡਾ ਥਾਣਾ ਖੇਤਰ 'ਚ ਆਦਮਖੋਰ ਤੇਂਦੁਏ ਦੇ ਹਮਲੇ 'ਚ ਇਕ ਮੰਦਰ ਦੇ ਪੁਜਾਰੀ ਦੀ ਮੌਤ ਹੋ ਗਈ। ਇਸ ਇਲਾਕੇ 'ਚ ਪਿਛਲੇ 15 ਦਿਨਾਂ 'ਚ ਤੇਂਦੁਏ ਦੇ ਹਮਲੇ ਕਾਰਨ ਇਹ ਛੇਵੀਂ ਮੌਤ ਹੈ। ਪੁਲਸ ਨੇ ਦੱਸਿਆ ਕਿ ਇਲਾਕੇ ਦੇ ਰਾਠੌੜਾਂ ਨੇ ਗੁਡਾ 'ਚ ਬੀਤੀ ਰਾਤ ਮੰਦਰ 'ਚ ਸੌਂ ਰਹੇ ਪੁਜਾਰੀ ਵਿਸ਼ਨੂੰ ਮਹਾਰਾਜ ਨੂੰ ਦਬੋਚ ਕੇ ਜੰਗਲ 'ਚ ਲੈ ਗਏ। ਸਵੇਰੇ ਜਦੋਂ ਲੋਕਾਂ ਨੂੰ ਘਟਨਾ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਪੁਲਸ ਅਤੇ ਜੰਗਲਾਤ ਵਿਭਾਗ ਦੇ ਕਰਮਚਾਰੀਆਂ ਨਾਲ ਮਿਲ ਕੇ ਵਿਸ਼ਨੂੰ ਮਹਾਰਾਜ ਦੀ ਤਲਾਸ਼ ਕੀਤੀ ਤਾਂ ਮੰਦਰ ਤੋਂ ਕਰੀਬ 300 ਮੀਟਰ ਦੂਰ ਜੰਗਲ 'ਚੋਂ ਉਸ ਦੀ ਕੱਟੀ ਹੋਈ ਲਾਸ਼ ਮਿਲੀ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਗੋਗੁੰਡਾ ਕਮਿਊਨਿਟੀ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਹੈ।

ਜ਼ਿਕਰਯੋਗ ਹੈ ਕਿ ਇਸ ਇਲਾਕੇ 'ਚ ਤੇਂਦੁਏ ਦਾ ਆਤੰਕ ਬਣਿਆ ਹੋਇਆ ਹੈ। ਤੇਂਦੁਏ ਨੇ 18 ਸਤੰਬਰ ਨੂੰ ਮਵੇਸ਼ੀ ਚਰਾਉਣ ਗਈ ਕੁੜੀ ਕਮਲਾ ਦਾ ਪਹਿਲਾ ਸ਼ਿਕਾਰ ਕੀਤਾ ਸੀ। ਇਸ ਤੋਂ ਬਾਅਦ ਆਦਮਖੋਰ ਤੇਂਦੁਆ ਲਗਾਤਾਰ ਸ਼ਿਕਾਰ ਕਰ ਰਿਹਾ ਹੈ ਅਤੇ ਬੀਤੀ ਰਾਤ ਵਿਸ਼ਨੂੰ ਮਹਾਰਾਜ ਇਸ ਦਾ ਛੇਵਾਂ ਸ਼ਿਕਾਰ ਬਣੇ। ਜੰਗਲਾਤ ਵਿਭਾਗ ਵੱਲੋਂ ਪਿੰਜਰੇ ਲਗਾ ਕੇ ਤੇਂਦੁਏ ਨੂੰ ਫੜਨ ਦੇ ਯਤਨ ਕੀਤੇ ਜਾ ਰਹੇ ਹਨ ਅਤੇ ਹੁਣ ਤੱਕ ਚਾਰ ਤੇਂਦੁਏ ਪਿੰਜਰੇ 'ਚ ਆ ਚੁੱਕੇ ਹਨ ਪਰ ਆਦਮਖੋਰ ਤੇਂਦੁਆ ਅਜੇ ਵੀ ਪਿੰਜਰੇ ਤੋਂ ਬਾਹਰ ਹੈ ਅਤੇ ਲਗਾਤਾਰ ਮਨੁੱਖਾਂ ਦਾ ਸ਼ਿਕਾਰ ਕਰ ਰਿਹਾ ਹੈ। ਤੇਂਦੁਏ ਵੱਲੋਂ ਮਨੁੱਖਾਂ ਦਾ ਸ਼ਿਕਾਰ ਕਰਨ ਦੀਆਂ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਕਾਰਨ ਇਲਾਕੇ 'ਚ ਭਾਰੀ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਲੋਕ ਡਰ ਦੇ ਮਾਰੇ ਇਕੱਲੇ ਘਰਾਂ ਤੋਂ ਬਾਹਰ ਨਿਕਲਣ ਦੀ ਹਿੰਮਤ ਨਹੀਂ ਜੁਟਾ ਰਹੇ। ਪ੍ਰਸ਼ਾਸਨ ਨੇ ਇਲਾਕਾ ਨਿਵਾਸੀਆਂ ਨੂੰ ਇਕੱਲੇ ਘਰੋਂ ਬਾਹਰ ਨਾ ਨਿਕਲਣ ਅਤੇ ਸਾਵਧਾਨ ਰਹਿਣ ਲਈ ਵੀ ਕਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News