ਰੇਪ ਪੀੜਤਾ ''ਤੇ ਬਣਾਇਆ ਕੇਸ ਵਾਪਸ ਲੈਣ ਦਾ ਦਬਾਅ, ਮਨ੍ਹਾ ਕਰਨ ''ਤੇ ਚਾਕੂ ਮਾਰ ਕੀਤਾ ਜ਼ਖਮੀ

03/27/2017 12:30:06 PM

ਫਰੀਦਾਬਾਦ— ਅਦਾਲਤ ''ਚ ਵਿਚਾਰ ਅਧੀਨ ਬਲਾਤਕਾਰ ਦੇ ਮਾਮਲੇ ਨੂੰ ਵਾਪਸ ਲੈਣ ਤੋਂ ਇਨਕਾਰ ਕਰਨ ''ਤੇ ਇਕ ਨੌਜਵਾਨ ਨੇ ਸਾਰਨ ਸਕੂਲ ਰੋਡ ''ਤੇ ਪੀੜਤਾ ਦੀ ਸਕੂਟੀ ਨੂੰ ਓਵਰਟੇਕ ਕਰ ਕੇ ਰੁਕਵਾ ਲਿਆ। ਲੜਕੀ ਦੇ ਰੁਕਦੇ ਹੀ ਦੋਸ਼ੀ ਪਹਿਲਾਂ ਤਾਂ ਅਦਾਲਤ ''ਚ ਜਾਣ ਦੀ ਗੱਲ ਜ਼ਿਕਰ ਕਰਨ ਲੱਗਾ। ਇਸ ਤੋਂ ਬਾਅਦ ਦੋਸ਼ੀ ਮਾਮਲੇ ਨੂੰ ਵਾਪਸ ਲੈਣ ਦਾ ਦਬਾਅ ਬਣਾਉਣ ਲੱਗਾ। ਪੀੜਤਾ ਨੇ ਮਨ੍ਹਾ ਕੀਤਾ ਤਾਂ ਉਸ ਨੇ ਚਾਕੂ ਨਾਲ ਵਾਰ ਕਰ ਕੇ ਪੀੜਤਾ ਨੂੰ ਜ਼ਖਮੀ ਕਰ ਦਿੱਤਾ ਅਤੇ ਮੌਕੇ ''ਤੇ ਫਰਾਰ ਹੋ ਗਿਆ। ਉਸ ਨੂੰ ਇਲਾਜ ਲਈ ਹਸਪਤਾਲ ''ਚ ਦਾਖਲ ਕਰਵਾਇਆ ਗਿਆ ਹੈ। ਪੁਲਸ ਨੇ ਦੋਸ਼ੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਪੁਲਸ ਬੁਲਾਰੇ ਅਨੁਸਾਰ ਸਾਰਨ ਇਲਾਕੇ ''ਚ ਰਹਿਣ ਵਾਲੀ ਇਕ ਲੜਕੀ ਨੇ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ''ਚ ਕਿਹਾ ਹੈ ਕਿ ਉਹ ਇੱਥੇ ਆਪਣੇ ਪਰਿਵਾਰ ਨਾਲ ਰਹਿੰਦੀ ਹੈ। ਕੁਝ ਸਮੇਂ ਪਹਿਲਾਂ ਉਹ ਬਲਾਤਕਾਰ ਦਾ ਸ਼ਿਕਾਰ ਹੋ ਗਈ ਸੀ। ਉਸ ਨੇ 18 ਦਸੰਬਰ 2016 ਨੂੰ ਦੋਸ਼ੀ ਵਿਵੇਕ ਦੇ ਖਿਲਾਫ ਮਹਿਲਾ ਥਾਣੇ ''ਚ ਬਲਾਤਕਾਰ ਦਾ ਮਾਮਲਾ ਦਰਜ ਕਰਵਾ ਦਿੱਤਾ ਸੀ। ਇਹ ਮਾਮਲਾ ਅਜੇ ਅਦਾਲਤ ''ਚ ਵਿਚਾਰ ਅਧੀਨ ਹੈ। ਪਿਛਲੇ ਦਿਨੀਂ ਉਹ ਇਸ ਮਾਮਲੇ ''ਚ ਤਰੀਕ ''ਤੇ ਅਦਾਲਤ ''ਚ ਗਈ ਸੀ। ਸ਼ਾਮ ਨੂੰ ਵਾਪਸ ਆਈ ਤਾਂ ਉਸ ਦੀ ਸਿਹਤ ਕੁਝ ਖਰਾਬ ਸੀ। ਰਾਤ ਕਰੀਬ 9 ਵਜੇ ਉਹ ਸਕੂਟੀ ''ਤੇ ਸਵਾਰ ਹੋ ਕੇ ਡਾਕਟਰ ਕੋਲ ਜਾ ਰਹੀ ਸੀ। ਸਾਰਨ ਸਕੂਲ ਰੋਡ ''ਤੇ ਵਿਵੇਕ ਨੇ ਬਾਈਕ ਨਾਲ ਓਵਰਟੇਕ ਕਰ ਕੇ ਉਸ ਦੀ ਸਕੂਟੀ ਨੂੰ ਰੁਕਵਾ ਲਿਆ।
ਵਿਵੇਕਾ ਧਮਕੀ ਦਿੰਦੇ ਹੋਏ ਕਹਿ ਰਿਹਾ ਸੀ ਕਿ ਉਹ ਮਨ੍ਹਾ ਕਰਨ ਦੇ ਬਾਵਜੂਦ ਅਦਾਲਤ ''ਚ ਕਿਉਂ ਗਈ। ਇਸ ਤੋਂ ਇਲਾਵਾ ਉਹ ਬਲਾਤਕਾਰ ਦਾ ਮਾਮਲਾ ਵਾਪਸ ਲੈਣ ਲਈ ਦਬਾਅ ਬਣਾਉਣ ਲੱਗਾ। ਉਸ ਦੇ ਇਨਕਾਰ ਕਰਨ ''ਤੇ ਵਿਵੇਕ ਨੇ ਜੇਬ ''ਚੋਂ ਚਾਕੂ ਕੱਢ ਲਿਆ। ਦੋਸ਼ੀ ਨੇ ਉਸ ਦੇ ਸਿਰ ''ਤੇ ਸਰੀਰ ਦੇ ਹੋਰ ਹਿੱਸਿਆਂ ''ਤੇ ਚਾਕੂ ਨਾਲ ਅੰਨ੍ਹੇਵਾਹ ਵਾਰ ਕਰਨੇ ਸ਼ੁਰੂ ਕਰ ਦਿੱਤੇ। ਉਸ ਨੂੰ ਜ਼ਖਮੀ ਕਰਨ ਤੋਂ ਬਾਅਦ ਫਰਾਰ ਹੋ ਗਿਆ।


Disha

News Editor

Related News