ਰਾਸ਼ਟਰਪਤੀ ਚੋਣਾਂ: ਰਾਮਨਾਥ ''ਤੇ ਬੋਲੀ ਸ਼ਿਵਸੈਨਾ, ਕੋਵਿੰਦ ਦੀ ਯੋਗਤਾ ਉਨ੍ਹਾਂ ਦੀ ਪਛਾਣ

Monday, Jul 17, 2017 - 11:00 AM (IST)

ਮੁੰਬਈ—ਦੇਸ਼ ਦੇ ਉਚਤਮ ਸੰਵਿਧਾਨਕ ਅਹੁਦੇ ਲਈ ਅੱਜ ਹੋਣ ਵਾਲੀਆਂ ਚੋਣਾਂ ਦੀ ਤਿਆਰੀ ਹੋ ਚੁੱਕੀ ਹੈ, ਜਿਸ 'ਚ ਰਾਸ਼ਟਰਪਤੀ ਜਨਤਾਂਤਰਿਕ ਗਠਜੋੜ (ਰਾਜਗ) ਦੇ ਉਮੀਦਵਾਰ ਰਾਮਨਾਥ ਕੋਵਿੰਦ ਅਤੇ ਵਿਰੋਧੀ ਧਿਰ ਦੇ ਉਮੀਦਵਾਰ ਮੀਰਾ ਕੁਮਾਰ ਦੇ 'ਚ ਸਿੱਧਾ ਮੁਕਾਬਲਾ ਹੈ। ਚੋਣਾਂ 'ਚ ਗਿਣਤੀ ਦੇ ਆਧਾਰ 'ਤੇ ਕੋਵਿੰਦ ਦੀ ਜਿੱਤ ਤੈਅ ਮੰਨੀ ਜਾ ਰਹੀ ਹੈ। ਉੱਥੇ ਸ਼ਿਵਸੈਨਾ ਨੇ ਐਨ.ਡੀ.ਏ. ਉਮੀਦਵਾਰ ਰਾਮਨਾਥ ਕੋਵਿੰਦ ਨੂੰ ਚੋਣਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਰਾਸ਼ਟਰਪਤੀ ਅਹੁਦੇ 'ਤੇ ਰਬਰ ਸਟੈਂਪ ਦੀ ਜਿਹੜੀ ਮੁਹਲ ਲੱਗੀ ਹੈ ਕਿ ਉਸ ਨੂੰ ਪੁੰਝਣਾ ਜ਼ਰੂਰੀ ਹੈ। ਸ਼ਿਵਸੈਨਾ ਦੇ 'ਮੁੱਖ ਪੱਤਰ ਸੰਮਨਾ' 'ਚ ਲੁਕੇ ਸੰਪਾਦਕੀ 'ਚ ਕਿਹਾ ਗਿਆ ਕਿ ਕੁਝ ਵੀ ਹੋਵੇ, ਅੱਜ ਹੋਣ ਵਾਲੇ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਇਕ ਪਾਸੇ ਹੋ ਗਈਆਂ ਹਨ।
'ਸੰਮਨਾ 'ਚ ਕਿਹਾ ਗਿਆ ਕਿ ਇਸ ਤਰ੍ਹਾਂ ਲੱਗਦਾ ਹੈ ਕਿ ਰਾਮਨਾਥ ਕੋਵਿੰਦ ਦੇ ਖਿਲਾਫ ਕਾਂਗਰਸ ਨੇ ਮੀਰਾ ਕੁਮਾਰ ਨੂੰ ਜ਼ਬਰਨ ਚੋਣ ਮੈਦਾਨ 'ਚ ਉਤਾਰ ਦਿੱਤਾ ਹੈ। ਯੂ.ਪੀ.ਏ. ਉਮੀਦਵਾਰ ਮੀਰਾ ਕੁਮਾਰ ਦੀ ਤਾਰੀਫ 'ਚ ਲਿਖਿਆ ਗਿਆ ਕਿ ਉਨ੍ਹਾਂ ਨੂੰ ਬਹੁਤ ਵੱਡੀ ਰਾਜਨੀਤੀ ਵਿਰਾਸਤ ਮਿਲੀ ਹੋਈ ਹੈ, ਪਰ ਰਾਮਨਾਥ ਕੋਵਿੰਦ ਦੇ ਪਿੱਛੇ ਇਸ ਤਰ੍ਹਾਂ ਦੀ ਕੋਈ ਵਿਰਾਸਤ ਨਹੀਂ ਹੈ ਅਤੇ ਇਕ ਆਮ ਆਦਮੀ ਨੂੰ ਦੇਸ਼ ਦਾ ਸਰਵ ਉੱਚ ਅਹਦਾ ਪ੍ਰਾਪਤ ਹੋ ਰਿਹਾ ਹੈ। ਸ਼ਿਵਸੈਨਾ ਨੇ ਲਿਖਿਆ ਕਿ ਰਾਸ਼ਟਰਪਤੀ ਕੋਵਿੰਦ ਦੇ ਸਾਹਮਣੇ ਆਉਣ ਵਾਲੇ ਸਮੇਂ 'ਚ ਕਾਫੀ ਵੱਡੀ ਚੁਣੌਤੀ ਹੈ। ਉਨ੍ਹਾਂ ਨੂੰ ਖੁਦ ਨੂੰ ਸਿੱਧ ਕਰਕੇ ਦਿਖਾਉਣਾ ਪਵੇਗਾ।
ਕੋਵਿੰਦ ਸੁੰਘੜ ਅਤੇ ਸਿੱਧੇ ਸ਼ਖਸ਼ੀਅਤ ਦੇ ਨੇਤਾ ਹਨ, ਉਨ੍ਹਾਂ ਦੇ ਦਲਿਤ ਹੋਣ ਦਾ ਉਲੇਖ ਵਾਰ-ਵਾਰ ਕੀਤਾ ਜਾਂਦਾ ਹੈ, ਜੋ ਕਿ ਉੱਚਿਤ ਨਹੀਂ ਹੈ ਉਨ੍ਹਾਂ ਦੀ ਯੋਗਤਾ ਦੇ ਨਾਲ ਜਾਤੀ ਨਾ ਚਿਪਕਾਇਆ ਜਾਵੇ। ਜਾਣਕਾਰੀ ਮੁਤਾਬਕ ਰਾਸ਼ਟਰਪਤੀ ਚੋਣਾਂ ਦੇ ਲਈ ਸੰਸਦ ਭਵਨ ਦੇ ਇਲਾਵਾ ਸਾਰੇ ਸੂਬਿਆਂ ਦੇ ਵਿਧਾਨ ਮੰਡਲਾਂ 'ਚ ਵੋਟਿੰਗ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਹੋਵੇਗੀ। ਸੰਸਦ ਦੇ ਕਮਰਾ ਨੰਬਰ 62 'ਚ ਵੋਟਿੰਗ ਹੋਵੇਗੀ।


Related News