'You Are Great, ਅਸੀਂ ਤੁਹਾਨੂੰ ਬਹੁਤ ਯਾਦ ਕਰਦੇ ਹਾਂ...',ਜਾਣੋ ਟਰੰਪ ਨੇ PM ਮੋਦੀ ਦੀ ਪ੍ਰਸ਼ੰਸਾ 'ਚ ਕੀ-ਕੀ ਕਿਹਾ

Friday, Feb 14, 2025 - 02:37 PM (IST)

'You Are Great, ਅਸੀਂ ਤੁਹਾਨੂੰ ਬਹੁਤ ਯਾਦ ਕਰਦੇ ਹਾਂ...',ਜਾਣੋ ਟਰੰਪ ਨੇ PM ਮੋਦੀ ਦੀ ਪ੍ਰਸ਼ੰਸਾ 'ਚ ਕੀ-ਕੀ ਕਿਹਾ

ਵਾਸ਼ਿੰਗਟਨ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਕਾਰ ਇੱਥੇ ਹੋਈ ਗੱਲਬਾਤ ਵਿੱਚ, ਅਮਰੀਕੀ ਰਾਸ਼ਟਰਪਤੀ ਨੇ ਮੋਦੀ ਦੀ ਬਹੁਤ ਪ੍ਰਸ਼ੰਸਾ ਕੀਤੀ ਅਤੇ ਕਈ ਮੁੱਦਿਆਂ 'ਤੇ ਭਾਰਤ ਦੇ ਸਟੈਂਡ ਨੂੰ ਗੰਭੀਰਤਾ ਨਾਲ ਸਮਝਣ ਦੀ ਕੋਸ਼ਿਸ਼ ਕੀਤੀ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਕਿਹਾ ਕਿ ਟਰੰਪ ਨੇ ਨਾ ਸਿਰਫ਼ 2008 ਦੇ ਅੱਤਵਾਦੀ ਹਮਲਿਆਂ ਦੇ ਦੋਸ਼ੀ ਤਹਵੁਰ ਰਾਣਾ ਦੀ ਹਵਾਲਗੀ ਦਾ ਐਲਾਨ ਕੀਤਾ, ਸਗੋਂ ਕੱਟੜਪੰਥੀ ਇਸਲਾਮੀ ਅੱਤਵਾਦ ਨਾਲ ਲੜਨ ਵਿੱਚ ਭਾਰਤ ਨਾਲ ਇਕਜੁੱਟਤਾ ਵੀ ਪ੍ਰਗਟ ਕੀਤੀ।

ਇਹ ਵੀ ਪੜ੍ਹੋ: Illegal migrants ਦੇ ਮੁੱਦੇ 'ਤੇ ਬੋਲੇ ਮੋਦੀ, ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ US 'ਚ ਰਹਿਣ ਦਾ ਕੋਈ ਅਧਿਕਾਰ ਨਹੀਂ

PunjabKesari

ਮੋਦੀ ਨਾਲ ਸਾਂਝੀ ਪ੍ਰੈਸ ਕਾਨਫਰੰਸ ਵਿੱਚ ਟਰੰਪ ਨੇ ਕਿਹਾ ਕਿ ਅਮਰੀਕਾ ਇੱਕ ਹਿੰਸਕ ਵਿਅਕਤੀ ਨੂੰ ਭਾਰਤ ਦੇ ਹਵਾਲੇ ਕਰ ਰਿਹਾ ਹੈ ਅਤੇ ਹੋਰ ਕਾਰਵਾਈ ਦਾ ਭਰੋਸਾ ਵੀ ਦਿੱਤਾ। ਅਧਿਕਾਰੀਆਂ ਨੇ ਕਿਹਾ ਕਿ ਟੈਰਿਫ 'ਤੇ ਆਪਣੇ ਸਖ਼ਤ ਰੁਖ਼ ਦੇ ਬਾਵਜੂਦ, ਟਰੰਪ ਨੇ ਭਾਰਤ ਪ੍ਰਤੀ "ਨਰਮ" ਰਵੱਈਆ ਦਿਖਾਇਆ ਅਤੇ ਕਿਹਾ ਕਿ ਭਾਰਤ ਇਕੱਲਾ ਉਨ੍ਹਾਂ ਵਪਾਰਕ ਅਭਿਆਸਾਂ ਲਈ ਜ਼ਿੰਮੇਵਾਰ ਨਹੀਂ ਹੈ ਜੋ ਅਮਰੀਕੀ ਕਾਰੋਬਾਰ ਨੂੰ ਨੁਕਸਾਨ ਪਹੁੰਚਾਉਂਦੇ ਹਨ।

ਇਹ ਵੀ ਪੜ੍ਹੋ : ਅਮਰੀਕਾ 'ਚ ਖਾਲਿਸਤਾਨੀਆਂ 'ਤੇ ਡੋਨਾਲਡ ਟਰੰਪ ਦਾ ਤਿੱਖਾ ਜਵਾਬ; 'ਅਸੀਂ ਭਾਰਤ ਨਾਲ ਕੰਮ ਕਰ ਰਹੇ ਹਾਂ'

PunjabKesari

ਟਰੰਪ ਨੇ ਮੋਦੀ ਨੂੰ ਆਪਣਾ ਪੁਰਾਣਾ ਦੋਸਤ ਦੱਸਿਆ ਅਤੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ, "ਉਹ ਮੇਰੇ ਨਾਲੋਂ ਬਹੁਤ ਵਧੀਆ ਵਾਰਤਾਕਾਰ ਹਨ। ਇਸ ਵਿੱਚ ਕੋਈ ਮੁਕਾਬਲਾ ਨਹੀਂ ਹੈ।" ਦੋਵਾਂ ਨੇਤਾਵਾਂ ਵਿਚਕਾਰ ਨਿੱਘੇ ਸਬੰਧ ਸਪੱਸ਼ਟ ਤੌਰ 'ਤੇ ਦਿਖਾਈ ਦਿੱਤੇ ਅਤੇ ਟਰੰਪ ਨੇ ਕਿਹਾ ਕਿ ਮੋਦੀ ਭਾਰਤ ਵਿੱਚ ਬਹੁਤ ਵਧੀਆ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ, “ਹਰ ਕੋਈ ਉਨ੍ਹਾਂ ਦੇ ਬਾਰੇ ਗੱਲ ਕਰਦਾ ਹੈ। ਉਹ ਸੱਚਮੁੱਚ ਬਹੁਤ ਵਧੀਆ ਕੰਮ ਕਰ ਰਹੇ ਹਨ। ਉਹ ਇੱਕ ਮਹਾਨ ਨੇਤਾ ਹੈ।'

ਇਹ ਵੀ ਪੜ੍ਹੋ: ਵਿਸ਼ਵ ਰਿਕਾਰਡ ਬਣਾਉਣ ਦੀ ਕੋਸ਼ਿਸ਼, ਕਾਰ ਦੀ ਲਪੇਟ 'ਚ ਆਉਣ ਨਾਲ ਭਾਰਤੀ ਸਾਈਕਲਿਸਟ ਦੀ ਮੌਤ

PunjabKesari

ਟਰੰਪ ਨੇ ਵ੍ਹਾਈਟ ਹਾਊਸ ਵਿੱਚ ਮੋਦੀ ਦਾ ਨਿੱਘਾ ਸਵਾਗਤ ਕੀਤਾ, ਉਨ੍ਹਾਂ ਨੂੰ ਜੱਫੀ ਪਾਈ ਅਤੇ ਕਿਹਾ, "ਅਸੀਂ ਤੁਹਾਨੂੰ ਬਹੁਤ ਯਾਦ ਕੀਤਾ।" ਅਧਿਕਾਰੀਆਂ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਨੇ "ਅਵਪ ਜਰਨੀ ਟੂਗੈਦਰ" ਕਿਤਾਬ ਵਿੱਚ ਲਿਖਿਆ ਹੈ, "ਪ੍ਰਧਾਨ ਮੰਤਰੀ ਜੀ, ਤੁਸੀਂ ਮਹਾਨ ਹੋ।" ਟਰੰਪ ਨੇ ਇਹ ਕਿਤਾਬ ਮੋਦੀ ਨੂੰ ਤੋਹਫ਼ੇ ਵਜੋਂ ਦਿੱਤੀ। ਟਰੰਪ ਨੇ ਕਿਹਾ ਕਿ ਉਹ "ਆਪਣੇ ਦੋਸਤ ਪ੍ਰਧਾਨ ਮੰਤਰੀ ਮੋਦੀ" ਦਾ ਸਵਾਗਤ ਕਰਕੇ ਬਹੁਤ ਖੁਸ਼ ਹਨ। ਅਮਰੀਕੀ ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਉਹ (ਮੋਦੀ) ਇੱਕ ਖਾਸ ਵਿਅਕਤੀ ਹਨ।

ਇਹ ਵੀ ਪੜ੍ਹੋ: ਟਰੰਪ ਨੇ ਭਾਰਤ ਸਮੇਤ ਸਾਰੇ ਦੇਸ਼ਾਂ 'ਤੇ ਲਗਾਇਆ 'Reciprocal' ਟੈਰਿਫ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News