ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਸਮੇਤ ਇਨ੍ਹਾਂ ਨੇਤਾਵਾਂ ਨੇ ਦਿੱਤੀਆਂ ਹੋਲੀ ਦੀਆਂ ਸ਼ੁੱਭਕਾਮਨਾਵਾਂ
Thursday, Mar 21, 2019 - 10:10 AM (IST)
ਨਵੀਂ ਦਿੱਲੀ-ਰੰਗ ਅਤੇ ਭਾਈਚਾਰੇ ਦਾ ਤਿਉਹਾਰ ਹੋਲੀ ਅੱਜ ਪੂਰੇ ਦੇਸ਼ 'ਚ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਤਿਉਹਾਰ ਦੀ ਮਸਤੀ 'ਚ ਬੱਚੇ, ਬੁੱਢਿਆ ਸਮੇਤ ਸਾਰੇ ਲੋਕ ਰੰਗ ਅਤੇ ਗੁਲਾਲ ਲਗਾ ਖੇਡਦੇ ਹਨ। ਇਸ ਮੌਕੇ 'ਤੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਸਮੇਤ ਕਈ ਨੇਤਾਵਾਂ ਨੇ ਹੋਲੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ।
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਵਧਾਈ ਦਿੰਦੇ ਹੋਏ ਟਵੀਟ ਕੀਤਾ, '' ਹੋਲੀ ਦੇ ਸ਼ੁੱਭ ਮੌਕੇ 'ਤੇ ਭਾਰਤ ਅਤੇ ਵਿਦੇਸ਼ 'ਚ ਰਹਿ ਰਹੇ ਸਾਰੇ ਦੇਸ਼ ਵਾਸੀਆਂ ਨੂੰ ਵਧਾਈ ਅਤੇ ਸ਼ੁੱਭਕਾਮਨਾਵਾਂ। ਰੰਗਾਂ ਦਾ ਤਿਉਹਾਰ ਹੋਲੀ ਬਸੰਤ ਦਾ ਅਤੇ ਸਮਾਜ 'ਚ ਨਿੱਘ ਦਾ ਤਿਉਹਾਰ ਹੁੰਦਾ ਹੈ। ਮੇਰੀ ਕਾਮਨਾ ਹੈ ਕਿ ਇਹ ਤਿਉਹਾਰ ਸਾਰਿਆਂ ਦੇ ਜੀਵਨ 'ਚ ਸ਼ਾਂਤੀ, ਸੁੱਖ ਅਤੇ ਖੁਸ਼ਹਾਲੀ ਲਿਆਉਣ ਵਾਲਾ ਹੋਵੇ।''
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ਵਾਸੀਆਂ ਨੂੰ ਹੋਲੀ ਦੀਆਂ ਸ਼ੁੱਭਕਾਮਨਾਵਾਂ ਦਿੰਦੇ ਹੋਏ ਲਿਖਿਆ, '' ਹੋਲੀ ਦੀ ਪਵਿੱਤਰ ਤਿਉਹਾਰ ਦੀਆਂ ਸਾਰੇ ਦੇਸ਼ਵਾਸੀਆਂ ਨੂੰ ਹਾਰਦਿਕ ਸ਼ੁੱਭਕਾਮਨਾਵਾਂ। ਖੁਸ਼ੀ ਅਤੇ ਆਨੰਦ ਦਾ ਇਹ ਤਿਉਹਾਰ ਸਾਡੀ ਏਕਤਾ ਅਤੇ ਸਦਭਾਵਨਾ ਦੇ ਰੰਗ ਨੂੰ ਗੂੜ੍ਹਾ ਕਰੇ।''
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਦੇਸ਼ਵਾਸੀਆਂ ਨੂੰ ਹੋਲੀ ਦੀ ਵਧਾਈ ਦਿੱਤੀ। ਉਨ੍ਹਾਂ ਨੇ ਲਿਖਿਆ, '' ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਹੋਲੀ ਦੇ ਪਵਿੱਤਰ ਤਿਉਹਾਰ ਮੌਕੇ 'ਤੇ ਮੇਰੇ ਅਤੇ ਸਾਰੀ ਕਾਂਗਰਸ ਪਾਰਟੀ ਵੱਲੋਂ ਹਾਰਦਿਕ ਸ਼ੁੱਭਕਾਮਨਾਵਾਂ। ਹੋਲੀ ਦਾ ਇਹ ਤਿਉਹਾਰ ਤੁਹਾਡੇ ਜੀਵਨ ਨੂੰ ਖੁਸ਼ੀਆਂ ਦੇ ਰੰਗਾਂ ਨਾਲ ਭਰਪੂਰ ਕਰ ਦੇਵੇ, ਮੇਰੀ ਪ੍ਰਮਾਤਮਾ ਅੱਗੇ ਇਹੀ ਇੱਛਾ ਹੈ।
ਹੋਲੀ ਦੇ ਤਿਉਹਾਰ 'ਤੇ ਵਿੱਤ ਮੰਤਰੀ ਅਰੁਣ ਜੇਤਲੀ ਨੇ ਵੀ ਵਧਾਈ ਦਿੱਤੀ। ਉਨ੍ਹਾਂ ਨੇ ਵਧਾਈ ਦਿੰਦੇ ਹੋਏ ਲਿਖਿਆ, '' ਹੋਲੀ ਦੇ ਸ਼ੁੱਭ ਮੌਕੇ 'ਤੇ ਤੁਹਾਨੂੰ ਸਾਰਿਆਂ ਨੂੰ ਹਾਰਦਿਕ ਸ਼ੁੱਭਕਾਮਨਾਵਾਂ।''
ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਦੇਸ਼ ਦੇ ਲੋਕਾਂ ਨੂੰ ਹੋਲੀ ਦੀ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ, '' ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੋਲੀ ਦੀਆਂ ਹਾਰਦਿਕ ਸ਼ੁੱਭਕਾਮਨਾਵਾਂ। ਤੁਹਾਡਾ ਜੀਵਨ ਆਨੰਦ ਅਤੇ ਖੁਸ਼ੀ ਨਾਲ ਭਰ ਜਾਵੇ। ਪਰ ਯਾਦ ਰੱਖੋ ਤੁਹਾਡਾ ਆਨੰਦ ਕਿਸੇ ਹੋਰ ਲਈ ਦੁੱਖ ਦਾ ਕਾਰਨ ਨਾ ਬਣ ਜਾਵੇ। ਪੁਲਵਾਮਾ ਹਮਲੇ 'ਚ ਸ਼ਹੀਦ ਹੋਏ ਜਵਾਨਾਂ ਦੀ ਯਾਦ 'ਚ ਇਸ ਸਾਲ ਮੈਂ ਹੋਲੀ ਨਾ ਮਨਾਉਣ ਦਾ ਫੈਸਲਾ ਕੀਤਾ ਹੈ।''
ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਹੋਲੀ ਦੀ ਵਧਾਈ ਦਿੱਤੀ ਹੈ।