ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਸਿਹਤ ਸਥਿਰ, ਆਰਮੀ ਹਸਪਤਾਲ ਤੋਂ ਏਮਜ਼ ’ਚ ਰੈਫਰ

Saturday, Mar 27, 2021 - 02:20 PM (IST)

ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਸਿਹਤ ਸਥਿਰ, ਆਰਮੀ ਹਸਪਤਾਲ ਤੋਂ ਏਮਜ਼ ’ਚ ਰੈਫਰ

ਨਵੀਂ ਦਿੱਲੀ– ਰਾਸ਼ਟਰਪਤੀ ਰਾਮਨਾਥ ਕੋਵਿੰਡ ਦੀ ਸਿਹਤ ਸਥਿਰ ਹੈ ਅਤੇ ਉਨ੍ਹਾਂ ਨੂੰ ਅੱਗੇ ਦੀ ਜਾਂਚ ਲਈ ਏਮਜ਼ ਰੈਫਰ ਕੀਤਾ ਗਿਆ ਹੈ। ਆਰਮੀ ਦੇ ਰਿਸਰਚ ਐਂਡ ਰੈਫਰਲ ਹਸਪਤਾਲ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਰਾਸ਼ਟਰਪਤੀ ਰਾਮਨਾਥ ਕੋਵਿੰਡ ਨੂੰ ਸ਼ੁੱਕਰਵਾਰ ਸਵੇਰੇ ਛਾਤੀ ’ਚ ਦਰਦ ਹੋਣ ਤੋਂ ਬਾਅਦ ਸਿਹਤ ਦੀ ਜਾਂਚ ਲਈ ਆਰਮੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਹਸਪਤਾਲ ਦੇ ਮੈਡੀਕਲ ਬੁਲੇਟਿਨ ’ਚ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਰਾਮਨਾਥ ਕੋਵਿੰਡ ਦੀ ਹਾਲਤ ਸਥਿਰ ਹੈ। ਉਨ੍ਹਾਂ ਨੂੰ ਅੱਗੇ ਦੀ ਜਾਂਚ ਲਈ ਏਮਜ਼ ਰੈਫਰ ਕੀਤਾ ਗਿਆ ਹੈ। 

ਇਸ ਤੋਂ ਪਹਿਲਾਂ ਹਸਪਤਾਲ ਨੇ ਸ਼ੁੱਕਰਵਾਰ ਨੂੰ ਇਕ ਮੈਡੀਕਲ ਬੁਲੇਟਿਨ ’ਚ ਕਿਹਾ ਸੀ ਕਿ ਭਾਰਤ ਦੇ ਰਾਸ਼ਟਰਪਤੀ ਅੱਜ ਸਵੇਰੇ ਛਾਤੀ ’ਚ ਦਰਦ ਹੋਣ ਤੋਂ ਬਾਅਦ ਆਰਮੀ ਹਸਪਤਾਲ ਆਏ ਸਨ। ਉਨ੍ਹਾਂ ਦੀ ਸਿਹਤ ਦੀ ਰੂਟੀਨ ਜਾਂਚ ਕੀਤੀ ਜਾ ਰਹੀ ਹੈ ਅਤੇ ਉਹ ਨਿਗਰਾਨੀ ’ਚ ਹਨ। ਉਨ੍ਹਾਂ ਦੀ ਹਾਲਤ ਸਥਿਰ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਸ਼ੁੱਕਰਵਾਰ ਨੂੰ ਰਾਸ਼ਟਰਪਤੀ ਦੀ ਸਿਹਤ ਦੀ ਜਾਣਕਾਰੀ ਲਈ ਆਰਮੀ ਹਸਪਤਾਲ ਗਏ ਸਨ। 


author

Rakesh

Content Editor

Related News