ਕੋਵਿਡ-19 ਟੀਕੇ ਦੀਆਂ 20 ਲੱਖ ਖ਼ੁਰਾਕਾਂ ਭੇਜੇ ਜਾਣ ’ਤੇ ਬ੍ਰਾਜ਼ੀਲ ਨੇ PM ਮੋਦੀ ਦਾ ਕੀਤਾ ਧੰਨਵਾਦ

01/23/2021 1:58:52 PM

ਨਵੀਂ ਦਿੱਲੀ— ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਅਰ ਬੋਲਸੋਨਾਰੋ ਨੇ ਕੋਵਿਡ-19 (ਕੋਰੋਨਾ) ਟੀਕੇ ਦੀਆਂ 20 ਲੱਖ ਖ਼ੁਰਾਕਾਂ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ ਅਤੇ ਸੋਸ਼ਲ ਮੀਡੀਆ ’ਤੇ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ’ਚ ਭਗਵਾਨ ਹਨੂੰਮਾਨ ਨੂੰ ਭਾਰਤ ਤੋਂ ‘ਸੰਜੀਵਨੀ ਬੂਟੀ’ ਬ੍ਰਾਜ਼ੀਲ ਲਿਜਾਂਦੇ ਦਿਖਾਇਆ ਗਿਆ ਹੈ। ਬੋਲਸੋਨਾਰੋ ਨੇ ਟਵੀਟ ਕੀਤਾ ਕਿ ਨਮਸਤੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ। ਗਲੋਬਲ ਰੁਕਾਵਟਾਂ ਦੂਰ ਕਰਨ ਲਈ ਇਕ ਮਹਾਨ ਸਾਂਝੇਦਾਰ ਪਾ ਕੇ ਬ੍ਰਾਜ਼ੀਲ ਮਾਣ ਮਹਿਸੂਸ ਕਰ ਰਿਹਾ ਹੈ। ਭਾਰਤ ਤੋਂ ਟੀਕੇ ਬ੍ਰਾਜ਼ੀਲ ਭੇਜਣ ਲਈ ਸਾਡੀ ਮਦਦ ਲਈ ਧੰਨਵਾਦ।

PunjabKesari

ਬੋਲਸੋਨਾਰੋ ਨੇ ਆਪਣੇ ਧੰਨਵਾਦ ਸੰਦੇਸ਼ ਨਾਲ ਭਗਵਾਨ ਹਨੂੰਮਾਨ ਦੀ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ’ਚ ‘ਸੰਜੀਵਨੀ ਬੂਟੀ’ ਵਾਲੇ ਪਹਾੜ ’ਤੇ ਕੋਵਿਡ-19 ਦੇ ਟੀਕੇ ਲਈ ਭਾਰਤ ਤੋਂ ਬ੍ਰਾਜ਼ੀਲ ਲਿਜਾਂਦੇ ਨਜ਼ਰ ਆ ਰਹੇ ਹਨ। ਇਸ ਤਸਵੀਰ ’ਤੇ ਵੀ ਧੰਨਵਾਦ ਭਾਰਤ ਲਿਖਿਆ ਹੈ। ਜ਼ਿਕਰਯੋਗ ਹੈ ਕਿ ‘ਰਾਮਾਇਣ’ ਵਿਚ ਭਗਵਾਨ ਰਾਮ ਦੇ ਛੋਟੇ ਭਰਾ ਲਕਸ਼ਮਣ ਦੀ ਜਾਨ ਬਚਾਉਣ ਲਈ ਭਗਵਾਨ ਹਨੂੰਮਾਨ ‘ਸੰਜੀਵਨੀ ਬੂਟੀ’ ਲੈ ਕੇ ਆਏ ਸਨ। ਇਸ ਸੰਦਰਭ ਦੇ ਜਵਾਬ ਵਿਚ ਕਿਹਾ ਕਿ ਕੋਵਿਡ-19 ਖ਼ਿਲਾਫ਼ ਸਾਂਝੀ ਲੜਾਈ ਵਿਚ ਬ੍ਰਾਜ਼ੀਲ ਦਾ ਭਰੋਸੇਯੋਗ ਸਹਿਯੋਗੀ ਹੋਣਾ ਭਾਰਤ ਲਈ ਮਾਣ ਦੀ ਗੱਲ ਹੈ। ਅਸੀਂ ਸਿਹਤ ਖੇਤਰ ਵਿਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਨਾ ਜਾਰੀ ਰੱਖਾਂਗੇ। ਬੋਲਸੋਨਾਰੋ ਨੇ ਪਿਛਲੇ ਸਾਲ ਭਾਰਤ ਦੇ ਮਲੇਰੀਆ ਦੀ ਦਵਾਈ ‘ਹਾਈਡ੍ਰੋਕਸੀਕਲੋਰੋਕਵੀਨ’ ਭੇਜੇ ਜਾਣ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੀ ਧੰਨਵਾਦ ਚਿੱਠੀ ਵਿਚ ਭਗਵਾਨ ਹਨੂੰਮਾਨ ਦੀ ‘ਸੰਜੀਵਨੀ ਬੂਟੀ’ ਨਾਲ ਜੁੜੀ ਕਹਾਣੀ ਦਾ ਜ਼ਿਕਰ ਕੀਤਾ ਸੀ। 


Tanu

Content Editor

Related News