ਰਾਸ਼ਟਰਪਤੀ ਪੱਤਰ ਵਿਵਾਦ-ਫੌਜ ਦੇ ਸਾਬਕਾ ਅਧਿਕਾਰੀਆਂ ਨੇ ਦਿੱਤੇ ਆਪਣੇ ਜਵਾਬ
Friday, Apr 12, 2019 - 05:18 PM (IST)

ਨਵੀਂ ਦਿੱਲੀ-ਰਾਸ਼ਟਰਪਤੀ ਭਵਨ ਨੇ ਫੌਜ ਵੱਲੋਂ ਲਿਖੇ ਕਿਸੇ ਵੀ ਪੱਤਰ ਦੇ ਮਿਲਣ ਦਾ ਖੰਡਨ ਕੀਤਾ ਹੈ। ਰਾਸ਼ਟਰਪਤੀ ਭਵਨ ਦੇ ਮਾਹਿਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪ੍ਰੈਂਜ਼ੀਡੈਂਟ ਨੂੰ ਮੀਡੀਆ 'ਚ ਚੱਲ ਰਹੇ ਸ਼ਸਤਰਾ ਬਲਾਂ ਵੱਲੋਂ ਲਿਖਿਆ ਕੋਈ ਵੀ ਪੱਤਰ ਨਹੀਂ ਮਿਲਿਆ ਹੈ। ਦੱਸ ਦੇਈਏ ਕਿ ਅੱਜ ਸਵੇਰੇ ਇੱਕ ਪੱਤਰ ਨੂੰ ਲੈ ਕੇ ਚਰਚਾ ਚੱਲ ਰਹੀ ਸੀ ਕਿ ਫੌਜ ਦੇ 8 ਸਾਬਕਾ ਮੁਖੀਆ ਅਤੇ 148 ਹੋਰ ਸਾਬਕਾ ਫੌਜ ਮੁਖੀਆਂ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਪੱਤਰ ਲਿਖਿਆ ਸੀ, ਜਿਸ 'ਚ ਸ਼ਸਤਰ ਫੌਜ ਦਾ ਰਾਜਨੀਤਿਕ ਉਦੇਸ਼ ਲਈ ਵਰਤੋਂ ਕੀਤੇ ਜਾਣ 'ਤੇ ਗੁੱਸਾ ਜਤਾਇਆ ਗਿਆ।
ਇਸ ਮਾਮਲੇ 'ਤੇ ਏਅਰ ਚੀਫ ਮਾਰਸ਼ਲ ਸੂਰੀ ਨੇ ਕਿਹਾ ਹੈ ਕਿ ਇਹ ਐਡਮਿਰਲ ਰਾਮਦਾਸ ਦਾ ਪੱਤਰ ਨਹੀਂ ਹੈ, ਇਹ ਕਿਸੇ ਮੇਜਰ ਚੌਧਰੀ ਦੁਆਰਾ ਲਿਖਿਆ ਗਿਆ ਹੈ। ਉਨ੍ਹਾਂ ਨੇ ਇਸ ਨੂੰ ਲਿਖਿਆ ਹੈ ਅਤੇ ਇਹ ਵੱਟਸਐਪ ਅਤੇ ਈਮੇਲ 'ਤੇ ਚਲ ਰਿਹਾ ਹੈ। ਸੂਰੀ ਨੇ ਕਿਹਾ ਹੈ ਕਿ ਅਜਿਹੇ 'ਚ ਕਿਸੇ ਵੀ ਪੱਤਰ ਦੇ ਲਈ ਮੇਰੀ ਸਹਿਮਤੀ ਨਹੀਂ ਲਈ ਗਈ ਹੈ। ਉਸ ਪੱਤਰ 'ਚ ਜੋ ਕੁਝ ਵੀ ਲਿਖਿਆ ਗਿਆ ਹੈ ਮੈਂ ਉਸ ਨਾਲ ਸਹਿਮਤ ਨਹੀਂ ਹਾਂ। ਸਾਡੀ ਰਾਇ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ।
ਰਾਸ਼ਟਰਪਤੀ ਨੂੰ ਲਿਖੇ ਪੱਤਰ 'ਚ ਸਾਬਕਾ ਫੌਜ ਮੁਖੀ ਜਨਰਲ (ਰਿਟਾਇਰਡ) ਐੱਸ. ਐੱਫ. ਰੋਡਰਿਗਜ਼ ਦੇ ਪਹਿਲਾ ਸਿਗਨੇਚਰ ਹੈ, ਐੱਸ. ਐੱਫ. ਰੋਡਰਿੰਗਜ਼ ਨੇ ਆਪਣੇ ਕਿਸੇ ਵੀ ਤਰ੍ਹਾਂ ਦੇ ਸਿਗਨੇਚਰ ਹੋਣ ਦਾ ਖੰਡਨ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ, '' ਮੈਂ ਨਹੀਂ ਜਾਣਦਾ ਹਾਂ ਇਹ ਸਭ ਕੀ ਹੈ। ਮੈਂ ਆਪਣੀ ਪੂਰੀ ਜ਼ਿੰਦਗੀ ਰਾਜਨੀਤੀ ਤੋਂ ਦੂਰ ਰਿਹਾ ਹਾਂ। 42 ਸਾਲ ਤੱਕ ਅਧਿਕਾਰੀ ਦੇ ਤੌਰ 'ਤੇ ਕੰਮ ਕਰਨ ਤੋਂ ਬਾਅਦ ਹੁਣ ਅਜਿਹਾ ਨਹੀਂ ਸਕਦਾ। ਮੈਂ ਹਮੇਸ਼ਾ ਭਾਰਤ ਨੂੰ ਪਹਿਲਾਂ ਰੱਖਿਆ ਹੈ। ਮੈਂ ਨਹੀਂ ਜਾਣਦਾ ਹਾਂ ਕਿ ਇਹ ਕੌਣ ਫੈਲਾ ਰਿਹਾ ਹੈ। ਇਹ ਫਰਜ਼ੀ ਖਬਰ ਦਾ ਕਲਾਸਿਕ ਉਦਾਹਰਣ ਹੈ।''
ਦੂਜੇ ਪਾਸੇ ਮੇਜਰ ਜਨਰਲ ਹਰਸ਼ ਕੱਕੜ ਨੇ ਕਿਹਾ ਹੈ ਕਿ ਉਨ੍ਹਾਂ ਨੇ ਚਿੱਠੀ ਨੂੰ ਪੜਨ ਤੋਂ ਬਾਅਦ ਆਪਣਾ ਨਾਂ ਸ਼ਾਮਲ ਕਰਨ 'ਤੇ ਸਹਿਮਤੀ ਦਿੱਤੀ ਸੀ। ਇਸ ਤੋਂ ਇਲਾਵਾ ਸਾਬਕਾ ਆਰਮੀ ਚੀਫ ਸ਼ੰਕਰ ਰਾਏ ਚੌਧਰੀ ਨੇ ਵੀ ਚਿੱਠੀ ਲਿਖੇ ਜਾਣ ਵਾਲੀ ਗੱਲ 'ਤੇ ਆਪਣੀ ਸਹਿਮਤੀ ਬਿਆਨ ਕੀਤੀ ਹੈ।
ਇਸ ਪੱਤਰ 'ਤ ਨਿਰਮਲਾ ਸੀਤਾਰਮਨ ਨੇ ਵੀ ਬਿਆਨ ਦਿੱਤਾ ਹੈ ਕਿ ਦੋ ਸੀਨੀਅਰ ਅਧਿਕਾਰੀਆਂ ਨੇ ਕਿਹਾ ਹੈ ਕਿ ਉਨ੍ਹਾਂ ਨੇ ਸਹਿਮਤੀ ਨਹੀਂ ਦਿੱਤੀ ਹੈ। ਇਹ ਚਿੰਤਾਜਨਕ ਹੈ ਕਿ ਅਧਿਕਾਰ ਪ੍ਰਾਪਤ ਪੱਤਰ ਸਮੂਹਾਂ ਵੱਲੋਂ ਸਿਗਨੇਚਰ ਫਰਜੀ ਨਿਕਲਿਆ ਹੈ। ਉਨ੍ਹਾਂ ਨੇ ਇਸ ਦੀ ਨਿੰਦਿਆ ਕੀਤੀ ਹੈ। ਸੀਤਾਰਮਨ ਨੇ ਕਿਹਾ ਹੈ ਕਿ ਰਾਸ਼ਟਰਪਤੀ ਭਵਨ ਨੇ ਵੀ ਕਿਹਾ ਹੈ ਕਿ ਉਨ੍ਹਾਂ ਨੂੰ ਅਜਿਹਾ ਕੋਈ ਵੀ ਪੱਤਰ ਨਹੀਂ ਮਿਲਿਆ ਹੈ।
ਜ਼ਿਕਰਯੋਗ ਹੈ ਕਿ ਇਹ ਪੱਤਰ ਵੀਰਵਾਰ ਨੂੰ ਰਾਸ਼ਟਰਪਤੀ ਕੋਲ ਭੇਜਿਆ ਗਿਆ, ਜਿਸ 'ਚ ਸਾਬਕਾ ਫੌਜੀਆਂ ਵੱਲੋਂ ਲਿਖਿਆ ਗਿਆ ਹੈ ਕਿ ਸਰ ਅਸੀਂ ਨੇਤਾਵਾਂ ਦੇ ਅਸਾਧਾਰਨ ਅਤੇ ਪੂਰੀ ਤਰ੍ਹਾਂ ਨਾਲ ਅਸਵੀਕਾਰ ਪ੍ਰਕਿਰਿਆ ਦਾ ਜ਼ਿਕਰ ਕਰ ਰਹੇ ਹਾਂ, ਜਿਸ 'ਚ ਉਹ ਸੀਮਾ ਪਾਰ ਹਮਲਿਆਂ ਵਰਗੇ ਫੌਜੀਆਂ ਮੁਹਿੰਮਾਂ ਦਾ ਸਿਹਰਾ ਲੈ ਰਹੇ ਹਨ ਅਤੇ ਇੱਥੋ ਤੱਕ ਕਿ ਸ਼ਸਤਰ ਸੈਨਾਵਾਂ ਨੂੰ ' ਮੋਦੀ ਜੀ ਦੀ ਫੌਜ' ਦੱਸਣ ਦਾ ਦਾਅਵਾ ਕਰ ਰਹੇ ਹਨ।''