7 ਦਹਾਕਿਆਂ ਪਹਿਲਾਂ ਲਾਗੂ ਹੋਇਆ ਸੰਵਿਧਾਨ, ਲੋਕਾਂ ਤੋਂ ਹੀ ਬਣਦੈ ਰਾਸ਼ਟਰ : ਰਾਸ਼ਟਰਪਤੀ ਕੋਵਿੰਦ

Saturday, Jan 25, 2020 - 07:13 PM (IST)

7 ਦਹਾਕਿਆਂ ਪਹਿਲਾਂ ਲਾਗੂ ਹੋਇਆ ਸੰਵਿਧਾਨ, ਲੋਕਾਂ ਤੋਂ ਹੀ ਬਣਦੈ ਰਾਸ਼ਟਰ : ਰਾਸ਼ਟਰਪਤੀ ਕੋਵਿੰਦ

ਨਵੀਂ ਦਿੱਲੀ — ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ 71ਵੇਂ ਗਣਤੰਤਰ ਦਿਵਸ ਤੋਂ ਪਹਲਾਂ ਦੇਸ਼ ਨੂੰ ਸੰਬੋਧਿਤ ਕਰ ਰਹੇ ਹਨ। ਰਾਸ਼ਟਰਪਤੀ ਦੇ ਇਸ ਸੰਬੋਧਨ ਦਾ ਹਿੰਦੀ 'ਚ ਪ੍ਰਸਾਰਣ ਆਕਾਸ਼ਵਾਣੀ ਦੇ ਸਮੂਚੇ ਰਾਸ਼ਟਰੀ ਨੈੱਟਵਰਕ ਅਤੇ ਦੂਰਦਰਸ਼ਨ ਦੇ ਸਾਰੇ ਚੈਨਲਾਂ 'ਤੇ ਹੋਵੇਗਾ। ਇਸ ਦੇ ਤੁਰੰਤ ਬਾਅਦ ਅੰਗ੍ਰੇਜੀ 'ਚ ਕੀਤਾ ਜਾਵੇਗਾ। ਉਨ੍ਹਾਂ ਨੇ ਆਪਣੇ ਸੰਬੋਧਨ 'ਚ ਕਿਹਾ ਕਿ 7 ਦਹਾਕਿਆਂ ਪਹਿਲਾਂ ਦੇਸ਼ 'ਚ ਸੰਵਿਧਾਨ ਲਾਗੂ ਹੋਇਆ ਸੀ। ਉਨ੍ਹਾਂ ਕਿਹਾ ਲੋਕਾਂ ਤੋਂ ਹੀ ਰਾਸ਼ਟਰ ਬਣਦਾ ਹੈ।
ਸਾਡੇ  ਸੰਵਿਧਾਨ ਨੇ ਸਾਨੂੰ ਸਾਰਿਆਂ ਨੂੰ ਇਕ ਸੁਤੰਤਰ ਲੋਕਤੰਤਰ ਦੇ ਨਾਗਰਿਕ ਦੇ ਰੂਪ ਚ ਕੁਝ ਅਧਿਕਾਰ ਪ੍ਰਦਾਨ ਕੀਤੇ ਹਨ ਪਰ ਸੰਵਿਧਾਨ ਦੇ ਤਹਿਤ ਹੀ, ਅਸੀਂ ਸਾਰਿਆਂ ਨੇ ਜ਼ਿੰਮੇਵਾਰੀ ਵੀ ਲਈ ਹੈ ਕਿ ਅਸੀਂ ਨਿਆਂ, ਸੁਤੰਤਰਤਾ ਅਤੇ ਸਮਾਨਤਾ ਅਤੇ ਭਾਈਚਾਰੇ ਦੇ ਮੁਢਲੀ ਲੋਕਤਾਂਤਰਿਕ ਆਦਰਸ਼ਾਂ ਦੇ ਪ੍ਰਤੀ ਹਮੇਸ਼ਾ ਵਚਨਬੱਧ ਰਹੇ। ਲੋਕਹਿੱਤ ਲਈ ਸਰਕਾਰ ਨੇ ਕਈ ਅਭਿਆਨ ਚਲਾਏ ਹਨ। ਇਹ ਗੱਲ ਵਿਸ਼ੇਸ਼ ਰੂਪ ਨਾਲ ਜ਼ਿਕਰਯੋਗ ਹੈ ਕਿ ਨਾਗਰਿਕਾਂ ਨੇ, ਆਪਣੀ ਇੱਛਾ ਨਾਲ ਉਨ੍ਹਾਂ ਮੁਹਿੰਮਾਂ ਨੂੰ, ਪ੍ਰਸਿੱਧ ਜਨ-ਅੰਦੋਲਨ ਦਾ ਰੂਪ ਦਿੱਤਾ ਹੈ।


author

Inder Prajapati

Content Editor

Related News