ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੱਜ ਤੋਂ 3 ਦਿਨਾ ਉੱਤਰਾਖੰਡ ਦੌਰੇ ’ਤੇ, ਇਨ੍ਹਾਂ ਪ੍ਰੋਗਰਾਮਾਂ ’ਚ ਹੋਣਗੇ ਸ਼ਾਮਲ

Tuesday, Nov 07, 2023 - 10:24 AM (IST)

ਮੁੰਬਈ (ਬਿਊਰੋ)– ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੱਜ ਯਾਨੀ ਮੰਗਲਵਾਰ ਨੂੰ ਉੱਤਰਾਖੰਡ ਦਾ ਦੌਰਾ ਕਰ ਰਹੇ ਹਨ। ਰਾਸ਼ਟਰਪਤੀ ਦੀ ਆਮਦ ਤੋਂ ਪਹਿਲਾਂ ਹੀ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੱਜ ਪੰਤਨਗਰ ਹਵਾਈ ਅੱਡੇ ’ਤੇ ਪਹੁੰਚਣਗੇ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦੇ ਨਾਲ ਰਾਜਪਾਲ ਲੈਫਟੀਨੈਂਟ ਜਨਰਲ ਗੁਰਮੀਤ ਸਿੰਘ ਉਨ੍ਹਾਂ ਦੇ ਸਵਾਗਤ ਲਈ ਪੰਤਨਗਰ ’ਚ ਮੌਜੂਦ ਰਹਿਣਗੇ। ਇਥੋਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਪੰਤਨਗਰ ਯੂਨੀਵਰਸਿਟੀ ਲਈ ਰਵਾਨਾ ਹੋਣਗੇ।

ਰਾਸ਼ਟਰਪਤੀ ਦ੍ਰੋਪਦੀ ਮੁਰਮੂ 7 ਨਵੰਬਰ ਨੂੰ ਦੁਪਹਿਰ 12 ਵਜੇ ਪੰਤਨਗਰ ਹਵਾਈ ਅੱਡੇ ’ਤੇ ਪਹੁੰਚਣਗੇ। ਜਿਥੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਸਵਾਗਤ ਲਈ ਰਾਜਪਾਲ ਗੁਰਮੀਤ ਸਿੰਘ, ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਸਮੇਤ ਕਈ ਨੇਤਾ ਮੌਜੂਦ ਰਹਿਣਗੇ। ਇਥੋਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਪੰਤਨਗਰ ਸਥਿਤ ਗੋਵਿੰਦ ਬੱਲਭ ਪੰਤ ਯੂਨੀਵਰਸਿਟੀ ਦੇ 35ਵੇਂ ਕਨਵੋਕੇਸ਼ਨ ਸਮਾਰੋਹ ’ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।

ਇਹ ਖ਼ਬਰ ਵੀ ਪੜ੍ਹੋ : ਅਦਾਕਾਰਾ ਰਸ਼ਮਿਕਾ ਮੰਦਾਨਾ ਦੀ ਡੀਪਫੇਕ ਵੀਡੀਓ ਨੇ ਮਚਾਇਆ ਹੰਗਾਮਾ, ਅਸਲ-ਨਕਲ ’ਚ ਫਰਕ ਦੱਸਣਾ ਮੁਸ਼ਕਿਲ

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਗੋਵਿੰਦ ਬੱਲਭ ਪੰਤ ਯੂਨੀਵਰਸਿਟੀ ਦੇ 35ਵੇਂ ਕਨਵੋਕੇਸ਼ਨ ’ਚ ਵਿਦਿਆਰਥੀਆਂ ਨੂੰ ਸੋਨ ਤਗਮੇ ਪ੍ਰਦਾਨ ਕਰਨਗੇ। ਇਸ ਪ੍ਰੋਗਰਾਮ ਤੋਂ ਬਾਅਦ ਰਾਸ਼ਟਰਪਤੀ ਪੰਤਨਗਰ ਹਵਾਈ ਅੱਡੇ ਤੋਂ ਦੇਹਰਾਦੂਨ ਜੀ. ਟੀ. ਸੀ. ਲਈ ਰਵਾਨਾ ਹੋਣਗੇ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇਹਰਾਦੂਨ ਰਾਜ ਭਵਨ ’ਚ ਰਾਤ ਆਰਾਮ ਕਰਨਗੇ। ਅਗਲੇ ਦਿਨ 8 ਨਵੰਬਰ ਨੂੰ ਰਾਸ਼ਟਰਪਤੀ ਬਦਰੀਨਾਥ ਧਾਮ ਜਾਣਗੇ। ਭਗਵਾਨ ਬਦਰੀਨਾਥ ਦੇ ਦਰਸ਼ਨ ਕਰਨ ਤੋਂ ਬਾਅਦ ਰਾਸ਼ਟਰਪਤੀ ਲਗਭਗ 1 ਵਜੇ ਸ਼੍ਰੀਨਗਰ ਗੜ੍ਹਵਾਲ ਸਥਿਤ ਹੇਮਵਤੀ ਨੰਦਨ ਬਹੁਗੁਣਾ ਕੇਂਦਰੀ ਯੂਨੀਵਰਸਿਟੀ ਦੇ 11ਵੇਂ ਕਨਵੋਕੇਸ਼ਨ ’ਚ ਸ਼ਾਮਲ ਹੋਣਗੇ। ਦੂਜੇ ਦਿਨ ਵੀ ਦੇਹਰਾਦੂਨ ਰਾਜ ਭਵਨ ’ਚ ਰਾਤ ਦਾ ਠਹਿਰਾਅ ਹੋਵੇਗਾ।

ਅਗਲੇ ਦਿਨ 9 ਨਵੰਬਰ ਨੂੰ ਰਾਜ ਸਥਾਪਨਾ ਦਿਵਸ ਦੇ ਮੌਕੇ ’ਤੇ ਪੁਲਸ ਲਾਈਨਜ਼ ਵਿਖੇ ਹੋਣ ਵਾਲੇ ਪ੍ਰੋਗਰਾਮ ’ਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਸ਼ਿਰਕਤ ਕਰਨਗੇ | ਇਹ ਪਹਿਲੀ ਵਾਰ ਹੋਵੇਗਾ ਜਦੋਂ ਦੇਸ਼ ਦੇ ਰਾਸ਼ਟਰਪਤੀ ਰਾਜ ਸਥਾਪਨਾ ਦਿਵਸ ਦੇ ਮੌਕੇ ’ਤੇ ਉੱਤਰਾਖੰਡ ਦੇ ਰਾਜ ਸਥਾਪਨਾ ਦਿਵਸ ਪ੍ਰੋਗਰਾਮ ’ਚ ਸ਼ਾਮਲ ਹੋਣ ਜਾ ਰਹੇ ਹਨ। ਇਸ ਪ੍ਰੋਗਰਾਮ ਤੋਂ ਬਾਅਦ ਰਾਸ਼ਟਰਪਤੀ ਜੌਲੀ ਗ੍ਰਾਂਟ ਹਵਾਈ ਅੱਡੇ ਤੋਂ ਦਿੱਲੀ ਲਈ ਰਵਾਨਾ ਹੋਣਗੇ।

ਪਹਿਲੀ ਵਾਰ ਕੋਈ ਰਾਸ਼ਟਰਪਤੀ ਉੱਤਰਾਖੰਡ ਦੇ ਰਾਜ ਸਥਾਪਨਾ ਦਿਵਸ ’ਤੇ ਸ਼ਾਮਲ ਹੋ ਰਿਹਾ ਹੈ, ਇਸ ਲਈ ਇਹ ਉੱਤਰਾਖੰਡ ਲਈ ਵੀ ਮਾਣ ਵਾਲੀ ਗੱਲ ਹੈ। ਇਸ ਮੌਕੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੀ ਸੂਬੇ ਨੂੰ ਸੰਬੋਧਨ ਕਰਨਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News