ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਨੇ ਗਣੇਸ਼ ਚਤੁਰਥੀ ਦੀ ਦਿੱਤੀ ਵਧਾਈ
Wednesday, Sep 16, 2015 - 07:04 PM (IST)

ਨਵੀਂ ਦਿੱਲੀ-ਰਾਸ਼ਟਰਪਤੀ ਪ੍ਰਣਬ ਮੁਖਰਜੀ ਅਤੇ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਨੇ ਗਣੇਸ਼ ਚਤੁਰਥੀ ਮੌਕੇ ''ਤੇ ਵਧਾਈ ਅਤੇ ਸ਼ੁੱਭਕਾਵਨਾਵਾਂ ਦਿੱਤੀਆ ਹਨ। ਰਾਸ਼ਟਰਪਤੀ ਨੇ ਆਪਣੇ ਸੰਦੇਸ਼ ''ਚ ਕਿਹਾ,''''ਗਣੇਸ਼ ਚਤੁਰਥੀ ਦੇ ਮੌਕੇ ''ਤੇ ਮੈਂ ਭਾਰਤ ਅਤੇ ਵਿਦੇਸ਼ਾਂ ''ਚ ਰਹਿ ਰਹੇ ਭਾਰਤ ਵਾਸੀਆਂ ਨੂੰ ਵਧਾਈ ਦਿੰਦਾ ਹਾਂ। ਸ਼੍ਰੀ ਮੁਖਰਜੀ ਨੇ ਕਿਹਾ ਕਿ ਗਣੇਸ਼ ਚਤੁਰਥੀ ਸਮਾਰੋਹ ਦੁੱਖ ਦੂਰ ਕਰਨ ਅਤੇ ਬੁੱਧੀ ਦੇਣ ਵਾਲੇ ਭਗਵਾਨ ਗਣੇਸ਼ ਦੇ ਜਨਮ ਦਿਹਾੜੇ ਦੇ ਰੂਪ ''ਚ ਮਨਾਇਆ ਜਾਂਦਾ ਹੈ। ਆਓ, ਅਸੀਂ ਇਸ ਮੁਬਾਰਕ ਮੌਕੇ ''ਤੇ ਉਨ੍ਹਾਂ ਸਾਰਿਆਂ ''ਚ ਆਪਣਾ ਵਿਸ਼ਵਾਸ ਜਤਾਈਏ ਜੋ ਮਿਹਰਬਾਨ ਅਤੇ ਦਿਆਲੂ ਹਨ।
ਭਗਵਾਨ ਸਾਨੂੰ ਸਾਰਿਆਂ ਨੂੰ ਆਪਣਾ ਆਸ਼ੀਰਵਾਦ ਦੇਣ ਤਾਂ ਕਿ ਸਾਡੇ ਰਸਤੇ ''ਚ ਆਉਣ ਵਾਲੀਆਂ ਰੁਕਾਵਟਾਂ ਦੂਰ ਹੋਣ ਅਤੇ ਦੇਸ਼ ''ਚ ਸ਼ਾਂਤੀ ਤੇ ਖੁਸ਼ਹਾਲੀ ਬਣੀ ਰਹੇ। ਉਪ ਰਾਸ਼ਟਰਪਤੀ ਨੇ ਕਿਹਾ ਭਗਵਾਨ ਗਣੇਸ਼ ਨੂੰ ਬੁੱਧੀ, ਸ਼ਾਂਤੀ ਅਤੇ ਖੁਸ਼ਹਾਲੀ ਪ੍ਰਾਪਤ ਕਰਨ ਵਾਲਾ ਦਾਤਾ ਕਿਹਾ ਜਾਂਦਾ ਹੈ। ਸਾਡੇ ਦੇਸ਼ ''ਚ ਕੋਈ ਵੀ ਚੰਗਾ ਕੰਮ ਕਰਨ ਤੋਂ ਪਹਿਲਾਂ ਭਗਵਾਨ ਗਣੇਸ਼ ਤੋਂ ਸੁਰੱਖਿਆ ਦੀ ਪ੍ਰਾਰਥਨਾ ਕਰਨ ਦੀ ਆਮ ਵਿਧੀ ਵਰਤੀ ਜਾਂਦੀ ਹੈ। ਸ਼੍ਰੀ ਅੰਸਾਰੀ ਨੇ ਜੀਵਨ ''ਚ ਸੁੱਖ-ਸ਼ਾਂਤੀ ਅਤੇ ਆਪਸੀ ਮੇਲ-ਜੋਲ ਦੀ ਪ੍ਰਾਰਥਨਾ ਵੀ ਕੀਤੀ ਹੈ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।