ਰਾਸ਼ਟਰਮੰਡਲ ਖੇਡਾਂ 2022: ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਮੋਦੀ ਨੇ ਬਜਰੰਗ ਤੇ ਅੰਸ਼ੂ ਨੂੰ ਦਿੱਤੀ ਵਧਾਈ

Saturday, Aug 06, 2022 - 03:57 AM (IST)

ਰਾਸ਼ਟਰਮੰਡਲ ਖੇਡਾਂ 2022: ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਮੋਦੀ ਨੇ ਬਜਰੰਗ ਤੇ ਅੰਸ਼ੂ ਨੂੰ ਦਿੱਤੀ ਵਧਾਈ

ਸਪੋਰਟਸ ਡੈਸਕ : ਰਾਸ਼ਟਰਪਤੀ ਦ੍ਰੌਪਦੀ ਮੁਰਮੂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਜਰੰਗ ਪੂਨੀਆ ਤੇ ਅੰਸ਼ੂ ਮਲਿਕ ਨੂੰ ਰਾਸ਼ਟਰਮੰਡਲ ਖੇਡਾਂ ਵਿੱਚ ਕੁਸ਼ਤੀ 'ਚ ਕ੍ਰਮਵਾਰ ਸੋਨ ਅਤੇ ਚਾਂਦੀ ਦੇ ਤਮਗੇ ਜਿੱਤਣ 'ਤੇ ਵਧਾਈ ਦਿੱਤੀ ਹੈ। ਭਾਰਤ ਦੇ ਸਟਾਰ ਪਹਿਲਵਾਨ ਬਜਰੰਗ ਨੇ ਪੁਰਸ਼ਾਂ ਦੇ ਫ੍ਰੀਸਟਾਈਲ 65 ਕਿਲੋਗ੍ਰਾਮ ਮੁਕਾਬਲੇ ਦੇ ਫਾਈਨਲ ਵਿੱਚ ਕੈਨੇਡਾ ਦੇ ਲਚਲਾਨ ਮੈਕਨੀਲ ਨੂੰ 9-2 ਨਾਲ ਹਰਾ ਕੇ ਆਪਣਾ ਖਿਤਾਬ ਬਰਕਰਾਰ ਰੱਖਿਆ। ਅੰਸ਼ੂ ਨੂੰ ਫਾਈਨਲ 'ਚ ਨਾਈਜੀਰੀਆ ਦੇ ਓਦੁਨਾਯੋ ਫੋਲਾਸਾਦੇ ਐਜੂਕੁਰੋਏ ਤੋਂ 3-7 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

ਰਾਸ਼ਟਰਪਤੀ ਨੇ ਬਜਰੰਗ ਪੂਨੀਆ ਲਈ ਟਵੀਟ ਕੀਤਾ, ''ਰਾਸ਼ਟਰਮੰਡਲ ਖੇਡਾਂ 'ਚ ਕੁਸ਼ਤੀ 'ਚ ਲਗਾਤਾਰ ਸੋਨ ਤਮਗਾ ਜਿੱਤਣ ਅਤੇ ਇਤਿਹਾਸ ਰਚਣ ਲਈ ਬਜਰੰਗ ਪੂਨੀਆ ਨੂੰ ਵਧਾਈ। ਤੁਹਾਡੀ ਇਕਸਾਰਤਾ, ਸਮਰਪਣ ਅਤੇ ਉੱਤਮਤਾ ਸਾਡੇ ਨੌਜਵਾਨਾਂ ਲਈ ਪ੍ਰੇਰਨਾ ਹੈ। ਤੁਹਾਡਾ ਸੋਨ ਤਮਗਾ ਸਰਵੋਤਮ ਬਣਨ ਦੀ ਇੱਛਾ ਅਤੇ ਨਵੇਂ ਭਾਰਤ ਦੀ ਭਾਵਨਾ ਨੂੰ ਦਰਸਾਉਂਦਾ ਹੈ।'' ਉਨ੍ਹਾਂ ਅੰਸ਼ੂ ਲਈ ਲਿਖਿਆ, ''ਅੰਸ਼ੂ ਮਲਿਕ ਨੂੰ ਰਾਸ਼ਟਰਮੰਡਲ ਖੇਡਾਂ 'ਚ ਕੁਸ਼ਤੀ 'ਚ ਚਾਂਦੀ ਦਾ ਤਮਗਾ ਜਿੱਤਣ 'ਤੇ ਵਧਾਈ। ਤੁਸੀਂ ਸਰਵੋਤਮ ਅੰਤਰਰਾਸ਼ਟਰੀ ਪਹਿਲਵਾਨਾਂ 'ਚੋਂ ਇਕ ਵਜੋਂ ਆਪਣੀ ਯੋਗਤਾ ਨੂੰ ਸਾਬਤ ਕੀਤਾ ਹੈ। ਤੁਹਾਡੀਆਂ ਸਾਰੀਆਂ ਭਵਿੱਖੀ ਕੋਸ਼ਿਸ਼ਾਂ ਲਈ ਮੇਰੀਆਂ ਸ਼ੁਭਕਾਮਨਾਵਾਂ।"

ਮੋਦੀ ਨੇ ਬਜਰੰਗ ਪੂਨੀਆ ਲਈ ਲਿਖਿਆ, ''ਪ੍ਰਤਿਭਾਸ਼ਾਲੀ ਬਜਰੰਗ ਪੂਨੀਆ ਨਿਰੰਤਰਤਾ ਅਤੇ ਉੱਤਮਤਾ ਦਾ ਸਮਾਨਾਰਥੀ ਹੈ। ਉਸ ਨੇ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਮਗਾ ਜਿੱਤਿਆ ਸੀ। ਲਗਾਤਾਰ ਤੀਸਰਾ ਸੋਨ ਤਮਗਾ ਜਿੱਤਣ ਦੀ ਸ਼ਾਨਦਾਰ ਪ੍ਰਾਪਤੀ ਲਈ ਉਸ ਨੂੰ ਵਧਾਈ। ਉਸ ਦਾ ਜਨੂੰਨ ਅਤੇ ਆਤਮ ਵਿਸ਼ਵਾਸ ਪ੍ਰੇਰਨਾਦਾਇਕ ਹੈ। ਮੇਰੀਆਂ ਸ਼ੁੱਭਕਾਮਨਾਵਾਂ।'' ਪੀ.ਐੱਮ. ਮੋਦੀ ਨੇ ਅੰਸ਼ੂ ਨੂੰ ਟੈਗ ਕੀਤਾ ਅਤੇ ਟਵਿੱਟਰ 'ਤੇ ਲਿਖਿਆ, ''ਅੰਸ਼ੂ ਨੂੰ ਜਨਮਦਿਨ 'ਤੇ ਕੁਸ਼ਤੀ 'ਚ ਚਾਂਦੀ ਦਾ ਤਮਗਾ ਜਿੱਤਣ ਲਈ ਵਧਾਈ। ਭਵਿੱਖ ਵਿੱਚ ਖੇਡਾਂ 'ਚ ਸਫਲ ਸਫ਼ਰ ਲਈ ਮੇਰੀਆਂ ਸ਼ੁਭਕਾਮਨਾਵਾਂ। ਖੇਡਾਂ ਪ੍ਰਤੀ ਉਸ ਦਾ ਜਨੂੰਨ ਭਵਿੱਖ ਦੇ ਖਿਡਾਰੀਆਂ ਨੂੰ ਪ੍ਰੇਰਿਤ ਕਰੇਗਾ।”


author

Mukesh

Content Editor

Related News