ਚਿਦਾਂਬਰਮ ਨੂੰ ਦੋਸ਼ੀ ਨੰਬਰ ਇਕ ਬਣਾਉਣ ਦੀ ਤਿਆਰੀ, ਨੌਕਰਸ਼ਾਹਾ ’ਤੇ ਵੀ ਡਿੱਗ ਸਕਦੀ ਹੈ ਗਾਜ

Tuesday, Aug 27, 2019 - 08:12 PM (IST)

ਚਿਦਾਂਬਰਮ ਨੂੰ ਦੋਸ਼ੀ ਨੰਬਰ ਇਕ ਬਣਾਉਣ ਦੀ ਤਿਆਰੀ, ਨੌਕਰਸ਼ਾਹਾ ’ਤੇ ਵੀ ਡਿੱਗ ਸਕਦੀ ਹੈ ਗਾਜ

ਨਵੀਂ ਦਿੱਲੀ — ਆਈ.ਐੱਨ.ਐੱਕਸ. ਮੀਡੀਆ ਮਾਮਲੇ ’ਚ ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਨੂੰ ਦੋਸ਼ੀ ਨੰਬਰ ਇਕ ਬਣਾਉਣ ਦੀ ਤਿਆਰੀ ਹੋ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਨੌਕਰਸ਼ਾਹਾ ’ਤੇ ਵੀ ਗਾਜ ਡਿੱਗ ਸਕਦੀ ਹੈ। ਐੱਫ.ਆਈ.ਪੀ.ਬੀ. ਨਾਲ ਜੁੜੇ ਪੰਜ ਅਧਿਕਾਰੀਆਂ ਨੂੰ ਵੀ ਦੋਸ਼ੀ ਬਣਾਉਣ ਦੀ ਤਿਆਰੀ ਹੋ ਗਈ ਹੈ ਤੇ ਇਨ੍ਹਾਂ ਪੰਜਾਂ ਅਧਿਕਾਰੀਆਂ ਬਾਰੇ ਚਿਦਾਂਬਰਮ ਤੋਂ ਪੁੱਛਗਿੱਛ ਹੋਈ। ਉਨ੍ਹਾਂ ਤੋਂ ਹਰੇਕ ਅਧਿਕਾਰੀ ਦੀ ਭੂਮਿਕਾ ਬਾਰੇ ਪੁੱਛਗਿੱਛ ਕੀਤੀ ਗਈ।

ਇਹ ਸਾਰੇ ਪੰਜ ਅਧਿਕਾਰੀ ਇਸ ਮਾਮਲੇ ਦੀ ਸਾਜ਼ਿਸ਼ ’ਚ ਸ਼ਾਮਲ ਹਨ। ਇਨ੍ਹਾਂ ਨੇ ਇਸ ’ਚ ਨਿਯਮਾਂ ਦਾ ਪਾਲਣ ਨਹੀਂ ਕੀਤਾ। ਇਨ੍ਹਾਂ ਨੇ ਨਾਂ ਹਨ- ਉਸ ਸਮੇਂ ਦੇ ਵਧੀਕ ਸਕੱਤਰ ਸਿੰਧੁਸ਼੍ਰੀ ਖੁੱਲਰ, ਜੁਆਇੰਟ ਸਕੱਤਰ ਅਨੁਪ ਕੇ ਪੁਜਾਰੀ, ਨਿਰਦੇਸ਼ਕ ਪ੍ਰਬੋਧ ਸਕਸੇਨਾ, ਅੰਡਰ ਸਕੱਤਰ ਰਵਿੰਦਰ ਪ੍ਰਸਾਦ ਤੇ ਸੈਕਸ਼ਨ ਅਧਿਕਾਰੀ ਅਜਿਥ ਕੁਮਾਰ ਡੁੰਗ। ਚਿਦਾਂਬਰਮ ਨੇ ਪੁੱਛਗਿੱਛ ਦੌਰਾਨ ਇਨ੍ਹਾਂ 7-8 ਅਧਿਕਾਰੀਆਂ ਦੇ ਨਾਂ ਲਏ ਸਨ।

ਦੱਸ ਦਈਏ ਕਿ ਵਿੱਚ ਮੰਤਰਾਲਾ ’ਚ ਤਾਇਨਾਤ ਰਹੀ ਸਿੰਧੁਸ਼੍ਰੀ ਖੁੱਲਰ ਨੀਤੀ ਕਮਿਸ਼ਨ ਤੋਂ ਪਹਿਲਾਂ ਯੋਜਨਾ ਕਮਿਸ਼ਨ ਦੀ ਸਕੱਤਰ ਸੀ। ਮੋਦੀ ਸਰਕਾਰ ’ਚ ਨਵੇਂ ਬਣੇ ਨੀਤੀ ਕਮਿਸ਼ਨ ਦਾ ਸਿੰਧੁਸ਼੍ਰੀ ਖੁੱਲਰ ਨੂੰ 10 ਜਨਵਰੀ 2015 ਨੂੰ ਪਹਿਲਾਂ ਮੁੱਖ ਕਾਰਜਕਾਰੀ ਅਧਿਕਾਰੀ ਨਿਯੁਕਤ ਕੀਤਾ ਗਿਆ ਸੀ।

ਦਰਅਸਲ ਆਈ.ਐੱਨ.ਐੱਸ. ’ਚ ਨਿਯਮਾਂ ਦੇ ਉਲਟ ਵਿਦੇਸ਼ੀ ਨਿਵੇਸ਼ ਦੇ ਸਮੇਂ ਖੁੱਲ ਵਿੱਤ ਮੰਤਰਾਲਾ ’ਚ ਵਧੀਕ ਸਕੱਤਰ ਸੀ। ਚਿਦਾਂਬਰਮ ਕੇਸ ਦੀ  ਜਾਂਚ ’ਚ ਲੱਗੀ ਸੀ.ਬੀ.ਆਈ. ਦੋਹਾਂ ਨੂੰ ਆਹਮੋੋ-ਸਾਹਮਣੇ ਬਿਠਾ ਕੇ ਪੁੱਛਗਿੱਛ ਨਾਲ ਕੁਝ ਸਬੂਤ ਹਾਸਲ ਕਰਨਾ ਚਾਹੁੰਦੀ ਹੈ।   


author

Inder Prajapati

Content Editor

Related News