ਵੱਧ ਰਹੀ ਹੈ ਪ੍ਰੀਮੈਚਿਓਰ ਅਤੇ ਘੱਟ ਵਜ਼ਨ ਵਾਲੇ ਜਵਾਕਾਂ ਦੇ ਜਨਮ ਲੈਣ ਦੀ ਸਮੱਸਿਆ, ਜਾਣੋ ਕੀ ਹੈ ਵਜ੍ਹਾ

Friday, Jul 04, 2025 - 01:06 PM (IST)

ਵੱਧ ਰਹੀ ਹੈ ਪ੍ਰੀਮੈਚਿਓਰ ਅਤੇ ਘੱਟ ਵਜ਼ਨ ਵਾਲੇ ਜਵਾਕਾਂ ਦੇ ਜਨਮ ਲੈਣ ਦੀ ਸਮੱਸਿਆ, ਜਾਣੋ ਕੀ ਹੈ ਵਜ੍ਹਾ

ਨਵੀਂ ਦਿੱਲੀ- ਇਕ ਨਵੇਂ ਅਧਿਐਨ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਭਾਰਤ ਵਿਚ ਹਰ 8ਵਾਂ ਬੱਚਾ (ਲਗਭਗ 13%) ਸਮੇਂ ਤੋਂ ਪਹਿਲਾਂ ਜਨਮ ਲੈਂਦਾ ਹੈ ਅਤੇ ਹਰ 6ਵਾਂ ਬੱਚਾ (ਲਗਭਗ 18%) ਘੱਟ ਵਜ਼ਨ ਨਾਲ ਪੈਦਾ ਹੁੰਦਾ ਹੈ। ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਹਿਮਾਚਲ ਪ੍ਰਦੇਸ਼ 'ਚ 39% ਬੱਚੇ ਪ੍ਰੀਮੈਚਿਓਰ ਪੈਦਾ ਹੋ ਰਹੇ ਹਨ, ਜਦਕਿ ਪੰਜਾਬ ਵਿਚ 22.42% ਬੱਚੇ ਘੱਟ ਵਜ਼ਨ ਨਾਲ ਪੈਦਾ ਹੋ ਰਹੇ ਹਨ। ਅਜਿਹਾ ਦਾਅਵਾ ਆਈ.ਆਈ.ਟੀ. ਦਿੱਲੀ, ਇੰਟਰਨੈਸ਼ਨਲ ਇੰਸਟੀਚਿਊਟ ਆਫ ਪੌਪੁਲੇਸ਼ਨ ਸਾਇੰਸਜ਼ ਮੁੰਬਈ ਅਤੇ ਬ੍ਰਿਟੇਨ-ਆਇਰਲੈਂਡ ਆਧਾਰਿਤ ਵਿਗਿਆਨਕ ਸੰਸਥਾਵਾਂ ਵੱਲੋਂ ਕੀਤੇ ਗਏ ਅਧਿਐਨ 'ਚ ਕੀਤਾ ਗਿਆ। ਇਸ ਅਧਿਐਨ ਵਿਚ 15 ਸੂਬਿਆਂ ਅਤੇ ਕੇਂਦਰ ਸ਼ਾਸਿਤ ਇਲਾਕਿਆਂ ਦੇ ਅੰਕੜਿਆਂ ਦੀ ਸਮੀਖਿਆ ਕੀਤੀ ਗਈ।

ਵਜ੍ਹਾ ਬਣ ਰਿਹਾ ਹੈ ਵਾਤਾਵਰਣ ਪ੍ਰਦੂਸ਼ਣ

ਅਧਿਐਨ ਵਿਚ ਵੱਡੀ ਚਿੰਤਾ ਵਜੋਂ ਪੀਐੱਮ 2.5 (PM2.5) ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਗਰਭਾਵਸਥਾ ਦੌਰਾਨ ਜੇਕਰ ਮਾਵਾਂ PM2.5 ਕਣਾਂ ਦੇ ਸੰਪਰਕ ਵਿਚ ਆਉਂਦੀਆਂ ਹਨ। ਇਹ ਕਣ ਖ਼ਾਸ ਤੌਰ 'ਤੇ ਕੋਲੇ, ਲੱਕੜ ਜਾਂ ਡੀਜ਼ਲ ਦੇ ਈਂਧਨ ਨੂੰ ਸਾੜਨ ਨਾਲ ਨਿਕਲਦੇ ਹਨ। ਉੱਤਰੀ ਭਾਰਤ ਦੇ ਸੂਬੇ ਜਿਵੇਂ ਕਿ ਬਿਹਾਰ, ਦਿੱਲੀ, ਪੰਜਾਬ ਅਤੇ ਹਰਿਆਣਾ 'ਚ ਇਹ ਕਣ ਖਾਸ ਤੌਰ 'ਤੇ ਵੱਧ ਪਾਏ ਗਏ ਹਨ।

ਹਵਾ ਪ੍ਰਦੂਸ਼ਣ ਕਾਰਨ-

ਘੱਟ ਵਜ਼ਨ ਵਾਲੇ ਜਨਮ ਦੀ ਸੰਭਾਵਨਾ 5% ਵਧ ਜਾਂਦੀ ਹੈ।

ਪ੍ਰੀਮੈਚਿਓਰ ਜਨਮ ਦੀ ਸੰਭਾਵਨਾ 12% ਤੱਕ ਵੱਧ ਸਕਦੀ ਹੈ।

ਸਲਾਹ- ਭਾਰਤ ਵਿਚ ਬੱਚਿਆਂ ਦੀ ਸਿਹਤ 'ਤੇ ਵਧ ਰਹੀਆਂ ਵਾਤਾਵਰਣੀ ਚੁਣੌਤੀਆਂ ਸੰਭਾਲਣ ਲਈ ਸਰਕਾਰੀ ਨੀਤੀਆਂ ਨੂੰ ਜ਼ਮੀਨ 'ਤੇ ਲਿਆਂਦਾ ਜਾਣਾ ਜ਼ਰੂਰੀ ਹੈ, ਤਾਂ ਜੋ ਭਵਿੱਖ ਦੀ ਪੀੜ੍ਹੀ ਨੂੰ ਸੁਰੱਖਿਅਤ ਬਣਾਇਆ ਜਾ ਸਕੇ। ਵਾਤਾਵਰਣੀ ਤਬਦੀਲੀਆਂ, ਪ੍ਰਦੂਸ਼ਣ ਅਤੇ ਪੋਸ਼ਣ ਨਾਲ ਜੁੜੀਆਂ ਚੁਣੌਤੀਆਂ ਨੂੰ ਧਿਆਨ ਵਿਚ ਰੱਖਦਿਆਂ ਬਿਹਤਰ ਨੀਤੀਆਂ ਅਤੇ ਸਥਾਨਕ ਪੱਧਰ 'ਤੇ ਕੰਮ ਕਰਨ ਦੀ ਲੋੜ ਹੈ। ਇਹ ਮਾਮਲਾ ਸਿਰਫ਼ ਸਿਹਤ ਵਿਭਾਗ ਤੱਕ ਸੀਮਤ ਨਾ ਰਹੇ, ਸਗੋਂ ਵਾਤਾਵਰਣ ਅਤੇ ਨਗਰ ਨਿਯੋਜਨ ਨੀਤੀਆਂ ਦਾ ਹਿੱਸਾ ਵੀ ਬਣਾਇਆ ਜਾਵੇ।
 


author

Tanu

Content Editor

Related News