ਰਾਮ ਮੰਦਰ ਪ੍ਰਾਣ-ਪ੍ਰਤਿਸ਼ਠਾ ਵਾਲੇ ਦਿਨ ਮਾਂ ਬਣਨਾ ਚਾਹੁੰਦੀਆਂ ਹਨ ਕਈ ਗਰਭਵਤੀ ਔਰਤਾਂ

Tuesday, Jan 16, 2024 - 10:32 AM (IST)

ਰਾਮ ਮੰਦਰ ਪ੍ਰਾਣ-ਪ੍ਰਤਿਸ਼ਠਾ ਵਾਲੇ ਦਿਨ ਮਾਂ ਬਣਨਾ ਚਾਹੁੰਦੀਆਂ ਹਨ ਕਈ ਗਰਭਵਤੀ ਔਰਤਾਂ

ਇੰਦੌਰ - ਅਯੁੱਧਿਆ ’ਚ ਭਗਵਾਨ ਰਾਮ ਦੇ ਨਵੇਂ ਬਣੇ ਮੰਦਰ ਵਿਚ 22 ਜਨਵਰੀ ਨੂੰ ਹੋਣ ਵਾਲੇ ਪ੍ਰਾਣ ਪ੍ਰਤਿਸ਼ਠਾ ਦੇ ਮੱਦੇਨਜ਼ਰ ਇੰਦੌਰ ਵਿਚ ਕਈ ਗਰਭਵਤੀ ਔਰਤਾਂ ਨੇ ਡਾਕਟਰਾਂ ਦੇ ਸਾਹਮਣੇ ਇਸ ਤਰੀਕ ਨੂੰ ਜਣੇਪੇ ਦੀ ਇੱਛਾ ਪ੍ਰਗਟਾਈ ਹੈ।

ਪੜ੍ਹੋ ਇਹ ਅਹਿਮ ਖ਼ਬਰ - ਅਹਿਮ ਖ਼ਬਰ : ਭਾਰਤੀਆਂ ਸਮੇਤ 30 ਲੱਖ ਵਿਦੇਸ਼ੀ ਬ੍ਰਿਟਿਸ਼ ਨਾਗਰਿਕਾਂ ਨੂੰ ਮਿਲਿਆ 'ਵੋਟਿੰਗ' ਅਧਿਕਾਰ

ਸਰਕਾਰੀ ਪੀ. ਸੀ. ਸੇਠੀ ਹਸਪਤਾਲ ਦੇ ਮੈਡੀਕਲ ਅਫਸਰ ਇੰਚਾਰਜ ਡਾ. ਵਰਿੰਦਰ ਰਾਜਗੀਰ ਨੇ ਸੋਮਵਾਰ ਨੂੰ ਦੱਸਿਆ ਕਿ ਸਾਡੇ ਹਸਪਤਾਲ ਵਿਚ ਨਿਯਮਤ ਤੌਰ ’ਤੇ ਸਿਹਤ ਜਾਂਚ ਕਰਵਾਉਣ ਵਾਲੀਆਂ ਲਗਭਗ 60 ਗਰਭਵਤੀ ਔਰਤਾਂ ਨੇ ਸਾਨੂੰ 22 ਜਨਵਰੀ ਨੂੰ ਆਪਣੀ ਡਿਲੀਵਰੀ ਕਰਵਾਉਣ ਦੀ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਮਾਂ ਬਣਨ ਦਾ ਸਬੰਧ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਦੇ ਸ਼ੁੱਭ ਸੰਜੋਗ ਨਾਲ ਜੁੜ ਸਕੇ। ਇਸ ਵਿਸ਼ੇਸ਼ ਮੌਕੇ ਨੂੰ ਲੈ ਕੇ ਇਹ ਔਰਤਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਇਸ ਖਾਸ ਮੌਕੇ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

sunita

Content Editor

Related News