ਦੁਖ਼ਦ ਖ਼ਬਰ: ਗਰਭਵਤੀ ਨਰਸ ਕਰ ਰਹੀ ਸੀ ਕੋਵਿਡ ਵਾਰਡ 'ਚ ਡਿਊਟੀ, ਬੱਚੀ ਨੂੰ ਜਨਮ ਦੇਣ ਮਗਰੋਂ ਹੋਈ ਮੌਤ

Wednesday, May 26, 2021 - 06:19 PM (IST)

ਦੁਖ਼ਦ ਖ਼ਬਰ: ਗਰਭਵਤੀ ਨਰਸ ਕਰ ਰਹੀ ਸੀ ਕੋਵਿਡ ਵਾਰਡ 'ਚ ਡਿਊਟੀ, ਬੱਚੀ ਨੂੰ ਜਨਮ ਦੇਣ ਮਗਰੋਂ ਹੋਈ ਮੌਤ

ਕਬੀਰਧਾਮ— ਭਾਰਤ ’ਚ ਕੋਰੋਨਾ ਵਾਇਰਸ ਕਾਰਨ ਹਰ ਕੋਈ ਪਰੇਸ਼ਾਨ ਹੈ। ਦੂਜੀ ਲਹਿਰ ਕਾਰਨ ਮੌਤਾਂ ਦਾ ਅੰਕੜਾ ਵੀ ਵੱਧਦਾ ਜਾ ਰਿਹਾ ਹੈ। ਆਫ਼ਤ ਦੇ ਇਸ ਦੌਰ ਵਿਚ ਡਾਕਟਰ ਅਤੇ ਨਰਸਾਂ ਮਰੀਜ਼ਾਂ ਦੇ ਮਸੀਹਾ ਬਣੇ ਹੋਏ ਹਨ। ਉਹ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਅਤੇ ਆਪਣਾ ਘਰ-ਬਾਰ ਛੱਡ ਕੇ ਦਿਨ-ਰਾਤ ਮਰੀਜ਼ਾਂ ਦੀ ਸੇਵਾ ਕਰ ਰਹੇ ਹਨ। ਅਜਿਹਾ ਹੀ ਇਕ ਮਾਮਲਾ ਛੱਤੀਸਗੜ੍ਹ ਦੇ ਕਬੀਰਧਾਮ ਜ਼ਿਲ੍ਹੇ ਦੇ ਪਿੰਡ ਲਿਮੋ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਨਰਸ ਜਾਨ ਦੀ ਪਰਵਾਹ ਕੀਤੇ ਬਿਨਾਂ ਦਿਨ-ਰਾਤ ਮਰੀਜ਼ਾਂ ਦੀ ਸੇਵਾ ਕਰਦੀ ਰਹੀ। 9 ਮਹੀਨੇ ਦੀ ਗਰਭਵਤੀ ਹੁੰਦੇ ਹੋਏ ਵੀ ਉਹ ਕੋਵਿਡ ਵਾਰਡ ’ਚ ਡਿਊਟੀ ਕਰ ਰਹੀ ਸੀ ਪਰ ਇਸ ਦੌਰਾਨ ਉਹ ਕੋਰੋਨਾ ਦੀ ਲਪੇਟ ’ਚ ਆ ਗਈ ਅਤੇ ਇਕ ਬੱਚੀ ਨੂੰ ਜਨਮ ਦੇਣ ਮਗਰੋਂ ਉਸ ਦੀ ਕੋਰੋਨਾ ਨਾਲ ਮੌਤ ਹੋ ਗਈ।  

ਇਹ ਵੀ ਪੜ੍ਹੋ: ਮਾਹਰਾਂ ਦੀ ਸਲਾਹ- ‘ਫੰਗਸ’ ਦੇ ਰੰਗ ਤੋਂ ਨਾ ਘਬਰਾਓ, ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਜਦੋਂ ਨਰਸ ਨੇ ਬੱਚੀ ਨੂੰ ਜਨਮ ਦਿੱਤਾ ਸੀ ਤਾਂ ਮਾਂ-ਧੀ ਦੋਵੇਂ ਹੀ ਕੋਰੋਨਾ ਪਾਜ਼ੇਟਿਵ ਸੀ। ਬੱਚੀ ਨੂੰ ਤਾਂ ਡਾਕਟਰਾਂ ਨੇ ਕਿਸੇ ਤਰ੍ਹਾਂ ਬਚਾ ਲਿਆ ਪਰ ਨਰਸ ਆਪਣਾ ਫਰਜ਼ ਨਿਭਾਉਂਦੇ-ਨਿਭਾਉਂਦੇ ਇਸ ਦੁਨੀਆ ਨੂੰ ਅਲਵਿਦਾ ਆਖ ਗਈ। ਜਾਣਕਾਰੀ ਮੁਤਾਬਕ ਨਰਸ ਦੇ ਪਤੀ ਭੇਸ਼ ਕੁਮਾਰ ਨੇ ਦੱਸਿਆ ਕਿ ਉਸ ਦੀ ਪਤਨੀ ਗਰਭਵਤੀ ਹੋਣ ਦੇ ਬਾਵਜੂਦ ਕੋਵਿਡ ਵਾਰਡ ’ਚ ਡਿਊਟੀ ਕਰਦੀ ਰਹੀ। ਮਰਹੂਮ ਨਰਸ ਪ੍ਰਭਾ ਦੀ ਪੋਸਟਿੰਗ ਮੁੱਢਲੇ ਸਿਹਤ ਕੇਂਦਰ ਖੈਰਵਾਰ ਖੁਰਦ ਦੇ ਲੋਰਮੀ ਜ਼ਿਲ੍ਹਾ ਮੁਗੇਲੀ ਵਿਚ ਸੀ। ਜਿੱਥੇ ਗਰਭਵਤੀ ਹੁੰਦੇ ਹੋਏ ਵੀ ਉਹ ਡਿਊਟੀ ਕਰ ਰਹੀ ਸੀ। 

ਇਹ ਵੀ ਪੜ੍ਹੋ: ਕੋਰੋਨਾ ਨਾਲ ਜੰਗ: ਭਾਰਤ ’ਚ 20 ਕਰੋੜ ਦੇ ਨੇੜੇ ਪਹੁੰਚੀ ਟੀਕਾ ਲਗਵਾਉਣ ਵਾਲਿਆਂ ਦੀ ਗਿਣਤੀ

ਗਰਭ ਅਵਸਥਾ ਦੌਰਾਨ ਉਹ ਪਿੰਡ ਕਾਪਾਦਾਹ ਵਿਚ ਹੀ ਕਿਰਾਏ ’ਤੇ ਕਮਰਾ ਲੈ ਕੇ ਇਕੱਲੀ ਰਹਿੰਦੀ ਸੀ। ਉੱਥੋਂ ਹੀ ਉਹ ਹਸਪਤਾਲ ਤੋਂ ਆਉਣਾ-ਜਾਣਾ ਕਰਦੀ ਸੀ। ਨਰਸ ਦੇ ਪਤੀ ਭੇਸ਼ ਨੇ ਦੱਸਿਆ ਕਿ 30 ਅਪ੍ਰੈਲ ਨੂੰ ਉਸ ਨੂੰ ਇਕ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਸਿਜੇਰੀਅਨ ਆਪਰੇਸ਼ਨ ਤੋਂ ਉਸ ਨੇ ਇਕ ਬੱਚੀ ਨੂੰ ਜਨਮ ਦਿੱਤਾ। ਹਸਪਤਾਲ ਰਹਿੰਦੇ ਸਮੇਂ ਉਸ ਨੂੰ ਕਈ ਵਾਰ ਬੁਖ਼ਾਰ ਵੀ ਆਇਆ। ਐਂਟੀਜਨ ਰਿਪੋਰਟ ਵਿਚ ਰਿਪੋਰਟ ਪਾਜ਼ੇਟਿਵ ਆਉਣ ’ਤੇ ਉਸ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਆਕਸੀਜਨ ਪੱਧਰ ਘੱਟ ਹੋਣ ਕਾਰਨ ਉਸ ਨੂੰ ਰਾਏਪੁਰ ਰੈਫਰ ਕਰ ਦਿੱਤਾ ਗਿਆ, ਜਿੱਥੇ ਉਸ ਦੀ 21 ਮਈ ਦੀ ਰਾਤ ਮੌਤ ਹੋ ਗਈ।

 ਇਹ ਵੀ ਪੜ੍ਹੋ: WHO ਨੇ ਭਾਰਤ ਬਾਇਓਟੈੱਕ ਨੂੰ ਦਿੱਤਾ ਝਟਕਾ, ਕੋਵੈਕਸੀਨ ’ਤੇ ਮੰਗੀ ਹੋਰ ਜਾਣਕਾਰੀ


author

Tanu

Content Editor

Related News