ਹੈਵਾਨੀਅਤ ਦੀ ਹੱਦ ਪਾਰ: ਗਰਭਵਤੀ ਔਰਤ ਦਾ ਕਤਲ ਕਰ ਕੀਤੇ 20 ਟੁਕੜੇ, ਅਜੇ ਤੱਕ ਨਹੀਂ ਹੋ ਸਕੀ ਪਛਾਣ
Wednesday, Feb 28, 2024 - 12:40 PM (IST)
ਅਮਰੋਹਾ- ਉੱਤਰ ਪ੍ਰਦੇਸ਼ 'ਚ ਉਸ ਸਮੇਂ ਡਰ ਦਾ ਮਾਹੌਲ ਪੈਦਾ ਹੋ ਗਿਆ, ਜਦੋਂ ਸੜਕ ਕਿਨਾਰੇ ਕੱਪੜੇ ਦੇ 2 ਬੈਗਾਂ 'ਚ ਗਰਭਵਤੀ ਔਰਤ ਦੀ ਲਾਸ਼ ਪਈ ਮਿਲੀ। ਕਾਤਲਾਂ ਨੇ ਔਰਤ ਦੇ ਸਰੀਰ ਨੂੰ 20 ਟੁਕੜਿਆਂ 'ਚ ਕੱਟ ਕੇ ਦੋਹਾਂ ਬੈਗਾਂ 'ਚ ਭਰ ਕੇ ਸੜਕ ਕਿਨਾਰੇ ਸੁੱਟ ਦਿੱਤਾ। ਜਿਸ ਤੋਂ ਬਾਅਦ ਉੱਥੋਂ ਲੰਘ ਰਹੇ ਰਾਹਗੀਰਾਂ ਨੇ ਬੈਗ 'ਤੇ ਮੱਖੀਆਂ ਉੱਡਦੀਆਂ ਦੇਖ ਉਸ ਨੂੰ ਖੋਲ੍ਹਿਆ ਤਾਂ ਅਣਪਛਾਤੀ ਔਰਤ ਦੀ ਲਾਸ਼ ਦੇ ਟੁਕੜੇ ਮਿਲੇ। ਤੁਰੰਤ ਪੁਲਸ ਨੂੰ ਸੂਚਨਾ ਦਿੱਤੀ ਗਈ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਦੇ ਟੁਕੜਿਆਂ ਨੂੰ ਪੈਕ ਕਰ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਪੁਲਸ ਕੁੜ ਦੀ ਪਛਾਣ ਕਰਨ 'ਚ ਜੁਟੀ ਹੈ। ਮਿਲੀ ਜਾਣਕਾਰੀ ਅਨੁਸਾਰ ਸੜਕ ਕਿਨਾਰੇ ਝਾੜੀਆਂ 'ਚ ਰਾਹਗੀਰਾਂ ਨੇ 2 ਕੱਪੜਿਆਂ ਦੇ ਬੈਗ ਪਏ ਦੇਖੇ, ਜਿਨ੍ਹਾਂ ਉੱਪਰ ਕੱਪੜੇ ਭਰੇ ਸਨ, ਜਦੋਂ ਕਿ ਅੰਦਰ ਔਰਤ ਦੀ ਲਾਸ਼ ਕੱਟ ਕੇ ਰੱਖੀ ਗਈ ਸੀ। ਇਕ ਬੈਗ 'ਚ ਸਿਰ ਅਤੇ ਲੱਕ ਦੇ ਹਿੱਸੇ ਸਨ, ਜਿਸ ਨੂੰ ਦੇਖ ਕੇ ਪਤਾ ਲੱਗਾ ਕਿ ਔਰਤ ਗਰਭਵਤੀ ਸੀ। ਮ੍ਰਿਤਕ ਔਰਤ ਦੀ ਉਮਰ 22 ਤੋਂ 23 ਸਾਲ ਵਿਚਾਲੇ ਦੱਸੀ ਜਾ ਰਹੀ ਹੈ, ਜਦੋਂ ਕਿ ਦੂਜੇ ਬੈਗ 'ਚ ਲੱਕ ਦਾ ਹੇਠਲਾ ਹਿੱਸਾ ਅਤੇ ਪੈਰ ਰੱਖੇ ਹੋਏ ਸਨ। ਇਸ ਤੋਂ ਇਲਾਵਾ ਕਾਤਲਾਂ ਨੇ ਔਰਤ ਦੇ ਦੋਵੇਂ ਹੱਥਾਂ ਦੇ ਵੀ ਕਈ ਟੁਕੜੇ ਕੀਤੇ ਸਨ। ਇਹ ਦੇਖਦੇ ਹੀ ਪਿੰਡ 'ਚ ਸਨਸਨੀ ਫੈਲ ਗਈ।
ਇਹ ਵੀ ਪੜ੍ਹੋ : ਪਤੀ ਦੀ ਲਾਸ਼ ਦੇਖਦੇ ਹੀ ਪਤਨੀ ਨੇ 7ਵੀਂ ਮੰਜ਼ਿਲ ਤੋਂ ਮਾਰੀ ਛਾਲ, 3 ਮਹੀਨੇ ਪਹਿਲਾਂ ਹੋਇਆ ਸੀ ਵਿਆਹ
ਦੱਸਿਆ ਜਾ ਰਿਹਾ ਹੈ ਕਿ ਪੁਲਸ ਨੂੰ ਜਿੱਥੇ ਲਾਸ਼ ਮਿਲੀ ਹੈ, ਉਸ ਜਗ੍ਹਾ ਨੂੰ ਸੀਲ ਕਰ ਦਿੱਤਾ ਹੈ। ਫੋਰੈਂਸਿਕ ਟੀਮ ਨੇ ਇਕੱਠੇ ਕੀਤੇ 20 ਟੁਕੜਿਆਂ ਨੂੰ ਕਬਜ਼ੇ 'ਚ ਲੈ ਕੇ ਪੈਕ ਕਰ ਕੇ ਪੋਸਟਮਾਰਟਮ ਲਈ ਭੇਜਿਆ ਹੈ। ਪੁਲਸ ਨੇ ਪਿੰਡਾਂ ਦੇ ਲੋਕਾਂ ਤੋਂ ਪੁੱਛ-ਗਿੱਛ ਕੀਤੀ ਪਰ ਪਛਾਣ ਨਹੀਂ ਹੋਈ ਹੈ। ਮਾਮਲੇ 'ਚ ਸਰਕਿਲ ਸੀ.ਓ. ਅੰਜਲੀ ਕਟਾਰੀਆ ਨੇ ਦੱਸਿਆ ਕਿ ਪਿੰਡ ਦੇ ਲੋਕਾਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਨੇੜੇ-ਤੇੜੇ ਦੇ ਥਾਣਿਆਂ 'ਚ ਗੁੰਮਸ਼ੁਦਗੀ ਦਾ ਪਤਾ ਕਰਵਾਇਆ ਜਾ ਰਿਹਾ ਹੈ, ਜਾਂਚ ਲਈ ਕਈ ਟੀਮਾਂ ਲਗਾਈਆਂ ਗਈਆਂ ਹਨ ਜਲਦ ਹੀ ਪਛਾਣ ਕਰ ਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8