ਐਂਬੂਲੈਂਸ ਦਾ ਪੈਟਰੋਲ ਖਤਮ, ਗਰਭਵਤੀ ਦੀ ਰਸਤੇ ''ਚ ਮੌਤ

Sunday, Oct 06, 2019 - 01:53 AM (IST)

ਐਂਬੂਲੈਂਸ ਦਾ ਪੈਟਰੋਲ ਖਤਮ, ਗਰਭਵਤੀ ਦੀ ਰਸਤੇ ''ਚ ਮੌਤ

ਬਾਰੀਪਦਾ (ਓਡਿਸ਼ਾ)— ਓਡਿਸ਼ਾ ਦੇ ਮਿਊਰਭੰਜ ਜ਼ਿਲ੍ਹੇ 'ਚ ਇਕ ਗਰਭਵਤੀ ਔਰਤ ਨੂੰ ਇਕ ਹਸਪਤਾਲ ਤੋਂ ਦੂਸਰੇ ਹਸਪਤਾਲ ਲਿਜਾ ਰਹੀ ਐਂਬੂਲੈਂਸ ਦਾ ਪੈਟਰੋਲ ਰਸਤੇ 'ਚ ਹੀ ਖਤਮ ਹੋ ਗਿਆ, ਜਿਸ ਕਾਰਣ ਔਰਤ ਦੀ ਰਸਤੇ 'ਚ ਹੀ ਮੌਤ ਹੋ ਗਈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦੱਸਿਆ ਕਿ 23 ਸਾਲਾ ਗਰਭਵਤੀ ਆਦਿਵਾਸੀ ਔਰਤ ਤੁਲਸੀ ਮੁੰਡਾ ਨੂੰ ਬਾਂਗਿਰੀਪੋਸੀ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਇਥੇ ਉਸਦੀ ਹਾਲਤ ਜ਼ਿਆਦਾ ਵਿਗੜਣ ਕਾਰਨ ਸ਼ੁੱਕਰਵਾਰ ਰਾਤ ਡਾਕਟਰਾਂ ਨੇ ਬਾਰੀਪਦਾ ਦੇ ਦੂਸਰੇ ਹਸਪਤਾਲ ਰੈਫਰ ਕਰ ਦਿੱਤਾ। ਜਦੋਂ ਉਸ ਨੂੰ ਦੂਸਰੇ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਕੁਲਿਆਣਾ ਕੋਲ ਐਂਬੂਲੈਂਸ ਦਾ ਤੇਲ ਖਤਮ ਹੋ ਗਿਆ। ਦੂਸਰੇ ਵਾਹਨ ਦਾ ਇੰਤਜ਼ਾਮ ਕਰਨ 'ਚ ਜ਼ਿਆਦਾ ਸਮਾਂ ਲੱਗ ਗਿਆ। ਹਸਪਤਾਲ ਪਹੁੰਚਣ 'ਤੇ ਉਸ ਦੀ ਮੌਤ ਹੋ ਗਈ।


author

KamalJeet Singh

Content Editor

Related News