ਨੌਜਵਾਨ ਨੂੰ ਅਗਵਾ ਕਰ ਕੀਤਾ ਕੁਕਰਮ, ਅਸ਼ਲੀਲ ਵੀਡੀਓ ਬਣਾ ਕੇ ਮੰਗੇ 50,000 ਰੁਪਏ

Friday, Aug 04, 2023 - 12:17 PM (IST)

ਨੌਜਵਾਨ ਨੂੰ ਅਗਵਾ ਕਰ ਕੀਤਾ ਕੁਕਰਮ, ਅਸ਼ਲੀਲ ਵੀਡੀਓ ਬਣਾ ਕੇ ਮੰਗੇ 50,000 ਰੁਪਏ

ਨਵੀਂ ਦਿੱਲੀ- ਪ੍ਰੀਤ ਵਿਹਾਰ ਇਲਾਕੇ ਦੇ ਇਕ ਰੇਸਤਰਾਂ ’ਚ ਬਿੱਲ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਰੇਸਤਰਾਂ ਦੇ ਕਰਮਚਾਰੀਆਂ ਨੇ ਨੌਜਵਾਨ ਨੂੰ ਉਸੇ ਦੀ ਕਾਰ ’ਚ ਅਗਵਾ ਕਰ ਕੇ ਕੁਕਰਮ ਕੀਤਾ। ਨੌਜਵਾਨ ਨਾਲ ਕੁੱਟ-ਮਾਰ ਕਰ ਕੇ ਉਸ ਦੀ ਵੀਡੀਓ ਵੀ ਬਣਾਈ ਗਈ। ਮੁਲਜ਼ਮਾਂ ਨੇ ਪੀੜਤ ਤੋਂ ਵੀਡੀਓ ਡਿਲੀਟ ਕਰਨ ਦੇ ਬਦਲੇ 50,000 ਰੁਪਏ ਮੰਗੇ।

ਪੁਲਸ ਨੇ ਪੀੜਤ ਦੇ ਬਿਆਨ ’ਤੇ ਮਾਮਲਾ ਦਰਜ ਕਰ ਕੇ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੀੜਤ ਨੇ ਦੋਸ਼ ਲਾਇਆ ਕਿ ਕੈਫੇ ਦਾ ਮਾਲਿਕ ਅਤੇ ਬਾਊਂਸਰ ਉਸ ਨੂੰ ਉਸੇ ਦੀ ਹੀ ਕਾਰ ’ਚ ਪਾ ਕੇ ਮੁਰਾਦਨਗਰ ਗੰਗਨਹਿਰ ਲੈ ਗਏ ਸਨ। ਪੀੜਤ ਨੌਜਵਾਨ ਤੋਂ ਉਸ ਦਾ ਮੋਬਾਇਲ, 8000 ਰੁਪਏ ਅਤੇ ਕਾਰ ਦੀ ਚਾਬੀ ਖੋਹਣ ਤੋਂ ਬਾਅਦ ਮੁਲਜ਼ਮ ਉਸ ਨੂੰ ਵਿਵੇਕ ਵਿਹਾਰ ਇਲਾਕੇ ’ਚ ਸਥਿਤ ਇਕ ਕਾਲਜ ਦੇ ਬਾਹਰ ਸੁੱਟ ਕੇ ਫਰਾਰ ਹੋ ਗਏ।


author

Rakesh

Content Editor

Related News