ਪ੍ਰਯਾਗਰਾਜ : ਪਤਨੀ ਅਤੇ 2 ਬੱਚਿਆਂ ਦਾ ਕਤਲ ਕਰਨ ਤੋਂ ਬਾਅਦ CRPF ਜਵਾਨ ਨੇ ਕੀਤੀ ਖੁਦਕੁਸ਼ੀ

Saturday, May 16, 2020 - 10:03 AM (IST)

ਪ੍ਰਯਾਗਰਾਜ : ਪਤਨੀ ਅਤੇ 2 ਬੱਚਿਆਂ ਦਾ ਕਤਲ ਕਰਨ ਤੋਂ ਬਾਅਦ CRPF ਜਵਾਨ ਨੇ ਕੀਤੀ ਖੁਦਕੁਸ਼ੀ

ਪ੍ਰਯਾਗਰਾਜ- ਪ੍ਰਯਾਗਰਾਜ 'ਚ ਸ਼ਨੀਵਾਰ ਨੂੰ ਸੀ.ਆਰ.ਪੀ.ਐੱਫ. ਗਰੁੱਪ ਸੈਂਟਰ ਪੜਿਲਾ 'ਚ ਸੀ.ਆਰ.ਪੀ.ਐੱਫ. ਜਵਾਨ ਨੇ ਪਤਨੀ ਅਤੇ 2 ਬੱਚਿਆਂ ਨੂੰ ਗੋਲੀ ਮਾਰ ਦਿੱਤੀ। ਇਸ ਤੋਂ ਬਾਅਦ ਉਸ ਨੇ ਫਾਂਸੀ ਲਗਾ ਕੇ ਖੁਦਕੁਸ਼ੀ ਕਰ ਲਈ। ਇਸ ਦਿਲ ਦਹਿਲਾ ਦੇਣ ਵਾਲੀ ਘਟਨਾ ਦੀ ਜਾਣਕਾਰੀ ਹੋਣ 'ਤੇ ਸੀ.ਆਰ.ਪੀ.ਐੱਫ. ਦੇ ਅਧਿਕਾਰੀ ਅਤੇ ਜ਼ਿਲੇ ਦੇ ਸੀਨੀਅਰ ਪੁਲਸ ਅਫ਼ਸਰ ਮੌਕੇ 'ਤੇ ਪਹੁੰਚ ਗਏ ਅਤੇ ਮਾਮਲੇ ਦੀ ਜਾਂਚ ਕਰ ਰਹੇ ਹਨ।

ਗਰੁੱਪ ਸੈਂਟਰ 'ਚ ਹੀ ਰਹਿਣ ਵਾਲੇ 224 ਬਟਾਲੀਅਨ 'ਚ ਡਰਾਈਵਰ ਦੇ ਅਹੁਦੇ 'ਤੇ ਤਾਇਨਾਤ 40 ਸਾਲਾ ਵਿਨੋਦ ਕੁਮਾਰ ਯਾਦਵ ਪ੍ਰਯਾਗਰਾਜ ਜ਼ਿਲੇ 'ਚ ਮੇਜਾ ਤਹਿਸੀਲ ਦੇ ਸਿਰਸਾ ਇਲਾਕੇ ਦਾ ਰਹਿਣ ਵਾਲਾ ਸੀ। ਉਸ ਨੇ ਸ਼ੁੱਕਰਵਾਰ ਦੇਰ ਰਾਤ ਪਤਨੀ ਵਿਮਲਾ ਅਤੇ 15 ਸਾਲ ਦੇ ਬੇਟੇ ਸੰਦੀਪ ਤੇ 12 ਸਾਲਾ ਬੇਟੀ ਸਿਮਰਨ ਨੂੰ ਗੋਲੀ ਮਾਰ ਦਿੱਤੀ। ਪਤਨੀ ਅਤੇ ਬੱਚਿਆਂ ਦੀ ਮੌਤ ਤੋਂ ਬਾਅਦ ਉਸ ਨੇ ਫਾਂਸੀ ਲਗਾ ਕੇ ਖੁਦਕੁਸ਼ੀ ਕਰ ਲਈ। ਇਸ ਨਾਲ ਚਾਰਾਂ ਦੀ ਮੌਤ ਹੋ ਗਈ।

ਸੂਚਨਾ ਮਿਲਦੇ ਹੀ ਸੀ.ਆਰ.ਪੀ.ਐੱਫ. ਅਤੇ ਜ਼ਿਲੇ ਦੇ ਸੀਨੀਅਰ ਪੁਲਸ ਅਧਿਕਾਰੀ ਮੌਕੇ 'ਤੇਪਹੁੰਚ ਗਏ ਅਤੇ ਮਾਮਲੇ ਦੀ ਜਾਂਚ ਕਰ ਰਹੇ ਹਨ। ਥਾਣਾ ਮੁਖੀ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ 'ਚ ਮਾਮਲਾ ਪਰਿਵਾਰਕ ਕਲੇਸ਼ ਮੰਨਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਵਿਨੋਦ ਕੁਮਾਰ ਯਾਦਵ ਦੇ ਸਾਥੀਆਂ ਤੋਂ ਵੀ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਸਾਰੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜੀਆਂ ਗਈਆਂ ਹਨ। ਸੀ.ਆਰ.ਪੀ.ਐੱਫ. ਜਵਾਨ ਦੇ ਘਰ ਵਾਲਿਆਂ ਨੂੰ ਸੂਚਨਾ ਭੇਜ ਦਿੱਤੀ ਗਈ ਹੈ।


author

DIsha

Content Editor

Related News