ਹਿੰਦੂ ਦੇਵੀ-ਦੇਵਤਿਆਂ ''ਤੇ ਇਤਰਾਜ਼ਯੋਗ ਟਿੱਪਣੀ ਕਰਨ ਵਾਲੀ ਜਨਾਨੀ ਗ੍ਰਿਫਤਾਰ

08/25/2020 8:39:50 PM

ਪ੍ਰਯਾਗਰਾਜ - ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਜ਼ਿਲ੍ਹੇ 'ਚ ਹਿੰਦੂ ਦੇਵੀ-ਦੇਵਤਿਆਂ 'ਤੇ ਇਤਰਾਜ਼ਯੋਗ ਟਿੱਪਣੀ ਕਰਨ ਵਾਲੀ ਇੱਕ ਜਨਾਨੀ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਇਸ ਮਾਮਲੇ 'ਚ ਐੱਫ.ਆਈ.ਆਰ. ਦਰਜ ਹੁੰਦੇ ਹੀ ਦੋਸ਼ੀ ਜਨਾਨੀ ਫਰਾਰ ਹੋ ਗਈ ਸੀ ਪਰ ਪੁਲਸ ਨੇ ਮੰਗਲਵਾਰ ਨੂੰ ਉਸ ਨੂੰ ਫੜ ਲਿਆ। ਦੋਸ਼ੀ ਜਨਾਨੀ ਦਾ ਨਾਮ ਹੀਰ ਖਾਨ ਦੱਸਿਆ ਜਾ ਰਿਹਾ ਹੈ।

ਪ੍ਰਯਾਗਰਾਜ 'ਚ ਪੁਲਸ ਨੂੰ ਇੱਕ ਜਨਾਨੀ ਬਾਰੇ ਲੋਕਾਂ ਨੇ ਸ਼ਿਕਾਇਤ ਕੀਤੀ ਸੀ। ਦੋਸ਼ ਹੈ ਕਿ ਸੋਸ਼ਲ ਮੀਡੀਆ 'ਤੇ ਉਕਤ ਦੋਸ਼ੀ ਜਨਾਨੀ ਨੇ ਹਿੰਦੂ ਦੇਵੀ -ਦੇਵਤਿਆਂ 'ਤੇ ਇਤਰਾਜ਼ਯੋਗ ਟਿੱਪਣੀ ਕਰਦੇ ਹੋਏ ਵੀਡੀਓ ਅਪਲੋਡ ਕੀਤੀ ਸੀ। ਵੀਡੀਓ 'ਚ ਇਤਰਾਜ਼ਯੋਗ ਭਾਸ਼ਾ ਦਾ ਇਸਤੇਮਾਲ ਕੀਤਾ ਗਿਆ ਹੈ। ਉਸ ਦੀਆਂ ਘੱਟੀਆ ਗੱਲਾਂ ਅਤੇ ਬਿਆਨ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੀਆਂ ਹਨ।

ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੁਲਸ ਨੇ ਦੋਸ਼ੀ ਜਨਾਨੀ ਖਿਲਾਫ ਮੁਕੱਦਮਾ ਦਰਜ ਕਰ ਲਿਆ। ਜਾਣਕਾਰੀ ਮੁਤਾਬਕ ਐੱਫ.ਆਈ.ਆਰ. ਦਰਜ ਹੋਣ ਤੋਂ ਬਾਅਦ ਦੋਸ਼ੀ ਜਨਾਨੀ ਫਰਾਰ ਹੋ ਗਈ। ਪੁਲਸ ਨੇ ਉਸ ਨੂੰ ਫੜਨ ਲਈ ਕਈ ਟੀਮਾਂ ਗਠਿਤ ਕੀਤੀਆਂ ਸਨ। ਇਸ ਦੇ ਚੱਲਦੇ ਜ਼ਿਲ੍ਹੇ ਦੀ ਖੁਲਦਾਬਾਦ ਥਾਣਾ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ।

ਪੁਲਸ ਮੁਤਾਬਕ ਦੋਸ਼ੀ ਜਨਾਨੀ ਹੀਰ ਖਾਨ ਆਪਣਾ ਯੂ-ਟਿਊਬ ਚੈਨਲ ਚਲਾਉਂਦੀ ਹੈ। ਹਾਲ ਹੀ 'ਚ ਉਸ ਨੇ ਇੱਕ ਵੀਡੀਓ ਯੂਟਿਊਬ 'ਤੇ ਪੋਸਟ ਕੀਤੀ ਸੀ। ਵਿਵਾਦਿਤ ਵੀਡੀਓ 'ਚ ਹਿੰਦੂ ਦੇਵੀ-ਦੇਵਤਿਆਂ ਖਿਲਾਫ ਇਤਰਾਜ਼ਯੋਗ ਟਿੱਪਣੀ ਕੀਤੀ ਗਈ ਸੀ। ਉਸ ਦੇ ਖਿਲਾਫ ਆਈ.ਟੀ. ਐਕਟ ਦਾ ਮੁਕੱਦਮਾ ਦਰਜ ਹੋਇਆ ਸੀ। ਹੁਣ ਪੁਲਸ ਦੋਸ਼ੀ ਜਨਾਨੀ ਤੋਂ ਪੁੱਛਗਿੱਛ ਕਰ ਰਹੀ ਹੈ।


Inder Prajapati

Content Editor

Related News