ਸਾਬਕਾ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਦੇ ਪਤੀ ਦੇਵੀ ਸਿੰਘ ਸ਼ੇਖਾਵਤ ਦਾ ਦਿਹਾਂਤ

Friday, Feb 24, 2023 - 03:01 PM (IST)

ਸਾਬਕਾ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਦੇ ਪਤੀ ਦੇਵੀ ਸਿੰਘ ਸ਼ੇਖਾਵਤ ਦਾ ਦਿਹਾਂਤ

ਪੁਣੇ (ਵਾਰਤਾ)- ਸਾਬਕਾ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਦੇ ਪਤੀ ਦੇਵੀ ਸਿੰਘ ਸ਼ੇਖਾਵਤ ਦਾ ਸ਼ੁੱਕਰਵਾਰ ਸਵੇਰੇ ਪੁਣੇ 'ਚ ਦਿਹਾਂਤ ਹੋ ਗਿਆ। ਉਹ 88 ਸਾਲ ਦੇ ਸਨ। ਉਨ੍ਹਾਂ ਦੇ ਪਰਿਵਾਰ ਚ ਪਤਨੀ ਪ੍ਰਤਿਭਾ ਪਾਟਿਲ ਤੋਂ ਇਲਾਵਾ ਇਕ ਪੁੱਤ ਰਾਜੇਂਦਰ ਸਿੰਘ ਸ਼ੇਖਾਵਤ ਹੈ। ਪਰਿਵਾਰਕ ਸੂਤਰਾਂ ਨੇ ਦੱਸਿਆ ਕਿ ਸ਼੍ਰੀ ਸ਼ੇਖਾਵਤ ਪੁਣੇ ਸਥਿਤ ਆਪਣੇ ਘਰ 'ਚ 12 ਫਰਵਰੀ ਸਵੇਰੇ ਡਿੱਗ ਗਏ ਸਨ। ਉਨ੍ਹਾਂ ਦਾ ਆਪਰੇਸ਼ਨ ਕੀਤਾ ਗਿਆ ਸੀ। ਉਨ੍ਹਾਂ ਨੂੰ ਬਲੱਡ ਪ੍ਰੈਸ਼ਰ ਸੰਬੰਧੀ ਪਰੇਸ਼ਾਨੀ ਸੀ, ਉਨ੍ਹਾਂ ਦੀ ਕਿਡਨੀ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ ਅਤੇ ਉਨ੍ਹਾਂ ਨੂੰ ਕਈ ਹੋਰ ਸਰੀਰਕ ਪਰੇਸ਼ਾਨੀਆਂ ਸਨ।

ਪਰਿਵਾਰਕ ਸੂਤਰਾਂ ਅਨੁਸਾਰ ਸ਼੍ਰੀ ਸ਼ੇਖਾਵਤ ਦਾ ਸਵੇਰੇ 9.30 ਵਜੇ ਦਿਹਾਂਤ ਹੋਇਆ। ਉਨ੍ਹਾਂ ਦਾ ਅੰਤਿਮ ਵਾਰ ਪੁਣੇ ਦੇ ਕੇ.ਈ.ਐੱਮ. ਹਸਪਤਾਲ 'ਚ ਇਲਾਜ ਕਰਵਾਇਆ ਗਿਆ। ਉਨ੍ਹਾਂ ਦਾ ਅੱਜ ਸ਼ਾਮ 6 ਵਜੇ ਅੰਤਿਮ ਸੰਸਕਾਰ ਕੀਤਾ ਜਾਵੇਗਾ। ਸ਼੍ਰੀ ਸ਼ੇਖਾਵਤ ਸ਼੍ਰੀਮਤੀ ਪਾਟਿਲ 7 ਜੁਲਾਈ 1965 ਨੂੰ ਵਿਆਹ ਦੇ ਬੰਧਨ 'ਚ ਬੱਝੇ ਸਨ। ਸ਼ੇਖਾਵਤ ਅਮਰਾਵਤੀ ਨਗਰ ਬਾਡੀ ਦੇ ਮੇਅਰ ਰਹੇ। ਬਾਅਦ 'ਚ ਉਹ ਉੱਥੋਂ  ਵਿਧਾਇਕ ਵੀ ਚੁਣੇ ਗਏ। ਸ਼੍ਰੀ ਸ਼ੇਖਾਵਤ ਸਿੱਖਿਆ ਜਗਤ 'ਚ ਵੀ ਕਾਫ਼ੀ ਸਰਗਰਮ ਰਹੇ। ਉਨ੍ਹਾਂ ਨੇ 1972 'ਚ ਮੁੰਬਈ ਯੂਨੀਵਰਸਿਟੀ ਤੋਂ ਪੀ.ਐੱਚ.ਡੀ. ਕੀਤੀ ਸੀ। ਉਹ ਵਿਦਿਆ ਭਾਰਤੀ ਸਿੱਖਿਆ ਸੰਸਥਾ ਫਾਊਂਡੇਸ਼ਨ ਵਲੋਂ ਸੰਚਾਲਿਤ ਕਾਲਜ ਦੇ ਪ੍ਰਿੰਸੀਪਲ ਵੀ ਰਹੇ।


author

DIsha

Content Editor

Related News