ਸਪੀਡ ਪੋਸਟ ਰਾਹੀਂ ਘਰ ਬੈਠੇ ਮਿਲੇਗਾ ਮਾਂ ਵੈਸ਼ਣੋ ਦੇਵੀ ਦਾ ਪ੍ਰਸ਼ਾਦ
Tuesday, Sep 22, 2020 - 02:27 AM (IST)
ਜੰਮੂ (ਉਦੈ) - ਕੋਵਿਡ-19 ਮਹਾਮਾਰੀ ਦੇ ਕਾਰਣ ਜੋ ਮਾਤਾ ਵੈਸ਼ਣੋ ਦੇਵੀ ਦੀ ਯਾਤਰਾ 'ਤੇ ਨਹੀਂ ਆ ਸਕਦੇ ਉਨ੍ਹਾਂ ਨੂੰ ਹੁਣ ਤ੍ਰਿਕੁਟਾ ਪਰਬਤਾਂ ਵਿਚ ਸ਼੍ਰੀ ਮਾਤਾ ਵੈਸ਼ਣੋ ਦੇਵੀ ਭਵਨ ਦਾ ਪ੍ਰਸ਼ਾਦ ਸ਼ਰਧਾਲੂਆਂ ਨੂੰ ਘਰ ਬੈਠੇ 72 ਘੰਟੇ ਵਿਚ ਸਪੀਟ ਪੋਸਟ ਤੋਂ ਮਿਲੇਗਾ। ਇਸ ਯੋਜਨਾ ਦਾ ਅੱਜ ਜੇ.ਕੇ.ਯੂ.ਟੀ. ਦੇ ਉਪ-ਰਾਜਪਾਲ ਤੇ ਸ਼੍ਰੀ ਮਾਤਾ ਵੈਸ਼ਣੋ ਦੇਵੀ ਸ਼੍ਰਾਈਨ ਬੋਰਡ ਦੇ ਚੇਅਰਮੈਨ ਮਨੋਜ ਸਿਨ੍ਹਾ ਨੇ ਰਾਜਭਵਨ ਤੋਂ ਸ਼ੁਰੂਆਤ ਕੀਤੀ। ਉਥੇ ਹੀ ਬੋਰਡ ਦੀ 67ਵੀਂ ਬੈਠਕ ਵਿਚ ਹੋਰ ਫੈਸਲੇ ਵੀ ਲਏ ਗਏ। ਇਸ ਤੋਂ ਇਲਾਵਾ ਦੂਜੇ ਸੂਬਿਆਂ ਦੇ ਸ਼ਰਧਾਲੂਆਂ ਦੀ ਗਿਣਤੀ ਵਧਾਉਣ 'ਤੇ ਵਿਚਾਰ ਕੀਤਾ ਗਿਆ।
ਪ੍ਰਸ਼ਾਦ ਵੰਡ ਨੂੰ ਘਰ ਤੱਕ ਪਹੁੰਚਾਉਣ ਦੀ ਮੁਹਿੰਮ ਦਾ ਉਦਘਾਟਨ ਕਰਦੇ ਹੋਏ ਸ਼ੁਰੂਆਤ ਵਿਚ 1500 ਪੈਕੇਟ ਪੂਜਾ ਪ੍ਰਸ਼ਾਦ ਸਪੀਦ ਪੋਸਟ ਰਾਹੀਂ ਭੇਜੇ ਗਏ। ਇਸ ਪੂਜਾ ਪ੍ਰਸ਼ਾਦ ਨੂੰ ਸੈਨੇਟਾਈਜ਼ ਕੀਤੇ ਹੋਮ ਪੈਕ ਵਿਚ ਭੇਜਿਆ ਜਾਵੇਗਾ ਤੇ ਇਸ ਦੇ ਲਈ ਸ਼ਰਧਾਲੂਆਂ ਨੂੰ ਸ਼੍ਰੀ ਮਾਤਾ ਵੈਸ਼ਣੋ ਦੇਵੀ ਸ਼੍ਰਾਈਨ ਬੋਰਡ ਦੀ ਵੈੱਬਸਾਈਟ 'ਤੇ ਬੁੱਕ ਕਰਵਾਉਣਾ ਪਵੇਗਾ।