ਲੋਕਾਂ ਨੂੰ ਸੁਣਨੀ ਚਾਹੀਦੀ ਹੈ ਪ੍ਰਧਾਨ ਮੰਤਰੀ ''ਮਨ ਕੀ ਬਾਤ'' : ਜਾਵਡੇਕਰ
Wednesday, Jun 26, 2019 - 03:39 PM (IST)
![ਲੋਕਾਂ ਨੂੰ ਸੁਣਨੀ ਚਾਹੀਦੀ ਹੈ ਪ੍ਰਧਾਨ ਮੰਤਰੀ ''ਮਨ ਕੀ ਬਾਤ'' : ਜਾਵਡੇਕਰ](https://static.jagbani.com/multimedia/2019_6image_15_38_585210743parkash.jpg)
ਨਵੀਂ ਦਿੱਲੀ— ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਬੁੱਧਵਾਰ ਨੂੰ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 'ਮਨ ਕੀ ਬਾਤ' ਪ੍ਰੋਗਰਾਮ ਸੁਣਨਾ ਚਾਹੀਦਾ ਅਤੇ ਦੂਜੇ ਲੋਕਾਂ ਨੂੰ ਵੀ ਇਸ ਨੂੰ ਸੁਣਨ ਲਈ ਪ੍ਰੇਰਿਤ ਕਰਨਾ ਚਾਹੀਦਾ। ਜਾਵਡੇਕਰ ਨੇ ਹਿੰਦੀ 'ਚ ਕੀਤੇ ਗਏ ਇਕ ਟਵੀਟ 'ਚ ਕਿਹਾ,''ਸ਼ਾਇਦ ਹੀ ਕੋਈ ਪ੍ਰਧਾਨ ਮੰਤਰੀ ਹਰ ਮਹੀਨੇ ਹਰ ਪਰਿਵਾਰ ਨਾਲ ਇਕ ਦੋਸਤ ਦੇ ਨਾਤੇ ਗੱਲ ਕਰਦੇ ਹਨ। ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਤੁਸੀਂ ਜ਼ਰੂਰ ਸੁਣੋ ਅਤੇ ਸਾਰਿਆਂ ਨੂੰ ਉਤਸ਼ਾਹਤ ਕਰੋ, ਇਹ ਜਨ ਹਿੱਸੇਦਾਰੀ ਦੇਸ਼ ਦੇ ਨਿਰਮਾਣ 'ਚ ਯਕੀਨੀ ਕਰਨ ਦਾ ਇਕ ਅਨੋਖਾ ਪ੍ਰੋਗਰਾਮ ਹੈ।''
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 'ਮਨ ਕੀ ਬਾਤ' ਪ੍ਰੋਗਰਾਮ ਦਾ ਰੇਡੀਆ 'ਤੇ ਪ੍ਰਸਾਰਨ ਹੁੰਦਾ ਹੈ ਅਤੇ ਇਹ 30 ਜੂਨ ਨੂੰ ਮੁੜ ਸ਼ੁਰੂ ਹੋਣ ਜਾ ਰਿਹਾ ਹੈ। ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਫਰਵਰੀ 'ਚ ਇਸ ਦਾ ਪ੍ਰਸਾਰਨ ਰੋਕ ਦਿੱਤਾ ਗਿਆ ਸੀ।