PM ਮੋਦੀ ਅਤੇ ਯੋਗੀ ਦੀ ਤਾਰੀਫ਼ ਕਰਨੀ ਪਈ ਮਹਿੰਗੀ, ਕਾਰ ਨਾਲ ਕੁਚਲ ਕੇ ਮਾਰਿਆ

Monday, Jun 12, 2023 - 04:12 PM (IST)

ਮਿਰਜਾਪੁਰ (ਵਾਰਤਾ)- ਉੱਤਰ ਪ੍ਰਦੇਸ਼ 'ਚ ਮਿਰਜਾਪੁਰ ਜ਼ਿਲ੍ਹੇ ਦੇ ਵਿੰਧਿਆਚਲ ਖੇਤਰ 'ਚ ਰਾਜਨੀਤੀ 'ਤੇ ਚੱਲ ਰਹੀ ਬਹਿਸ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਤਾਰੀਫ਼ ਤੋਂ ਨਾਰਾਜ਼ ਇਕ ਕਾਰ ਡਰਾਈਵਰ ਨੇ ਇਕ ਵਿਅਕਤੀ ਨੂੰ ਵਾਹਨ ਤੋਂ ਹੇਠਾਂ ਉਤਾਰ ਕੇ ਕੁਚਲ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ। ਘਟਨਾ ਤੋਂ ਨਾਰਾਜ਼ ਲੋਕਾਂ ਨੇ ਸੜਕ ਜਾਮ ਕਰ ਦਿੱਤੀ। ਐਡੀਸ਼ਨਲ ਪੁਲਸ ਸੁਪਰਡੈਂਟ ਸ਼੍ਰੀਕਾਂਤ ਪ੍ਰਜਾਪਤੀ ਨੇ ਦੱਸਿਆ ਕਿ ਖੇਤਰ ਦੇ ਕੋਲਾਹੀ ਪਿੰਡ ਵਾਸੀ ਰਾਜੇਸ਼ਧਰ ਦੁਬੇ ਦੇ ਭਤੀਜੇ ਦਾ ਵਿਆਹ ਐਤਵਾਰ ਨੂੰ ਸੀ। ਬਰਾਤ ਮਿਰਾਜਪੁਰ ਸ਼ਹਿਰ ਗਈ ਹੋਈ ਸੀ। ਸੋਮਵਾਰ ਸਵੇਰੇ ਬਰਾਤ ਵਾਪਸ ਆ ਰਹੀ ਸੀ।

ਇਹ ਵੀ ਪੜ੍ਹੋ : ਕੇਜਰੀਵਾਲ ਦਾ ਦਾਅਵਾ : ਆਰਡੀਨੈਂਸ ਖ਼ਿਲਾਫ਼ ਰੈਲੀ 'ਚ ਭਾਜਪਾ ਦੇ ਵੀ ਕਈ ਲੋਕ ਹੋਏ ਸ਼ਾਮਲ

ਬੋਲੈਰੋ ਕਾਰ ਕਿਰਾਏ 'ਤੇ ਲਈ ਗਈ ਸੀ, ਜਿਸ ਨੂੰ ਵਿਜੇਪੁਰ ਪਿੰਡ ਵਾਸੀ ਮੁਹੰਮਦ ਆਜ਼ਾਦ ਚਲਾ ਰਿਹਾ ਸੀ। ਮਿਰਜਾਪੁਰ ਤੋਂ ਕਾਰ 'ਚ ਰਾਜੇਸ਼ ਨਾਲ 5 ਬਰਾਤੀ ਵੀ ਸਨ। ਕਾਰ 'ਚ ਬੈਠੇ ਲੋਕ ਰਾਜਨੀਤਕ ਬਹਿਸ 'ਚ ਰੁਝੇ ਸਨ। ਇਸ ਵਿਚ ਰਾਜੇਸ਼ ਨਾਮੀ ਨੌਜਵਾਨ ਮੋਦੀ-ਯੋਗੀ ਦੀ ਪ੍ਰਸ਼ੰਸਾ ਕਰਨ ਲੱਗਾ। ਇਹ ਗੱਲ ਆਜ਼ਾਦ ਨੂੰ ਪਸੰਦ ਨਹੀਂ ਆਈ ਅਤੇ ਵਿਵਾਦ ਵਧ ਗਿਆ। ਮਹੋਖਰ ਪਿੰਡ ਕੋਲ ਬਰਾਤੀਆਂ ਨੂੰ ਉਤਾਰਨ ਤੋਂ ਡਰਾਈਵਰ ਰਾਜੇਸ਼ ਨੂੰ ਕੁਚਲਦੇ ਹੋਏ ਦੌੜ ਗਿਆ। ਹਾਦਸੇ ਵਾਲੀ ਜਗ੍ਹਾ ਪਿੰਡ ਵਾਸੀਆਂ ਨੇ ਜਾਮ ਲਗਾ ਦਿੱਤਾ ਅਤੇ ਅਪਰਾਧੀ ਨੂੰ ਫੜਨ ਦੀ ਮੰਗ ਕਰ ਰਹੇ ਸਨ। ਸੂਚਨਾ 'ਤੇ ਪਹੁੰਚੀ ਪੁਲਸ ਨੇ ਕਿਸੇ ਤਰ੍ਹਾਂ ਜਾਮ ਖੁੱਲ੍ਹਵਾਇਆ। ਐਡੀਸ਼ਨਲ ਪੁਲਸ ਸੁਪਰਡੈਂਟ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟ ਰਿਪੋਰਟ ਲਈ ਭੇਜ ਦਿੱਤਾ ਗਿਆ। ਕਤਲ ਦਾ ਮਾਮਲਾ ਦਰਜ ਕਰ ਕੇ ਅਪਰਾਧੀ ਨੂੰ ਫੜਨ ਦੀ ਕਾਰਵਾਈ ਕੀਤੀ ਜਾ ਰਹੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News