ਵੱਡੀ ਖ਼ਬਰ: ਸਿੰਘੂ ਸਰਹੱਦ 'ਤੇ ਖ਼ਾਲਸਾ ਏਡ ਦੇ ਰਹਿਣ ਬਸੇਰੇ ਦੀ ਕੱਟੀ ਬਿਜਲੀ

Friday, Jan 29, 2021 - 08:47 PM (IST)

ਨਵੀਂ ਦਿੱਲੀ - ਕੇਂਦਰ ਸਰਕਾਰ ਅਤੇ ਕਿਸਾਨਾਂ ਵਿਚਾਲੇ ਖੇਤੀ ਕਾਨੂੰਨਾਂ ਨੂੰ ਲੈ ਕੇ ਸੰਘਰਸ਼ ਜਾਰੀ ਹੈ। ਸਰਕਾਰ ਨੇ ਹੁਣ ਸਿੰਘੂ ਬਾਰਡਰ 'ਤੇ ਕਿਸਾਨਾਂ ਦੀ ਮਦਦ ਕਰ ਰਹੇ ਖਾਲਸਾ ਏਡ 'ਤੇ ਵੱਡੀ ਕਾਰਵਾਈ ਕੀਤੀ ਹੈ। ਸਰਕਾਰ ਨੇ ਸਿੰਘੂ ਬਾਰਡਰ 'ਤੇ ਬਣੇ ਖਾਲਸਾ ਏਡ ਦੇ ਸ਼ੈਲਟਰ ਹੋਮ ਦੀ ਬਿਜਲੀ ਕੱਟਵਾ ਦਿੱਤੀ ਹੈ। ਬਿਜਲੀ ਵਿਭਾਗ ਦੇ ਜੇ.ਈ. ਨੇ ਕਿਹਾ ਕਿ ਸਾਨੂੰ ਉੱਪਰੋਂ ਹੁਕਮ ਆਏ ਹਨ। NIA ਵੱਲੋਂ ਵੀ ਖਾਲਸਾ ਏਡ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ।

ਇਸ ਦੌਰਾਨ ਖਾਲਸਾ ਏਡ ਇੰਡੀਆ ਦੇ ਡਾਇਰੈਕਟਰ ਅਮਰਪ੍ਰੀਤ ਸਿੰਘ ਨੇ ਜਗਬਾਣੀ ਨੂੰ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਅਸੀਂ ਸਬਮੀਟਰ ਲਗਾ ਕੇ ਬਿਜਲੀ ਵਰਤ ਰਹੇ ਹਾਂ। ਅਸੀਂ ਬਕਾਇਦਾ ਸਰਕਾਰ ਨੂੰ ਬਿਜਲੀ ਖਰਚ ਦਾ ਭੁਗਤਾਨ ਵੀ ਕਰ ਰਹੇ ਹਾਂ।

ਦੱਸ ਦਈਏ ਕਿ ਖਾਲਸਾ ਏਡ ਸ਼ੁਰੂ ਤੋਂ ਹੀ ਕਿਸਾਨਾਂ ਲਈ ਲੋੜ ਦੀਆਂ ਚੀਜ਼ਾਂ ਮੁਹੱਈਆ ਕਰਵਾ ਰਹੀ ਹੈ। ਸੰਸਥਾ ਨੇ ਸਰਹੱਦ 'ਤੇ 'ਕਿਸਾਨ ਮਾਲ' ਸਥਾਪਤ ਕੀਤਾ ਹੋਇਆ ਹੈ ਤਾਂ ਜੋ ਕਿਸਾਨਾਂ ਨੂੰ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਮੁਫਤ ਮੁਹੱਈਆ ਕਰਵਾਈ ਜਾ ਸਕੇ।
 


Inder Prajapati

Content Editor

Related News