ਵੱਡੀ ਵਾਰਦਾਤ : ਪੋਲਟਰੀ ਫਾਰਮ ਸੰਚਾਲਕ ਦਾ ਕਰ ''ਤਾ ਗੋਲੀ ਮਾਰ ਕੇ ਕਤਲ
Sunday, Sep 29, 2024 - 02:37 PM (IST)

ਸਮਸਤੀਪੁਰ : ਬਿਹਾਰ ਦੇ ਸਮਸਤੀਪੁਰ ਜ਼ਿਲ੍ਹੇ ਦੇ ਹਲਈ ਪੁਲਸ ਆਊਟ ਪੋਸਟ ਇਲਾਕੇ ਵਿੱਚ ਅਪਰਾਧੀਆਂ ਨੇ ਪੋਲਟਰੀ ਫਾਰਮ ਦੇ ਸੰਚਾਲਕ ਰਾਜੇਸ਼ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਸ ਸੂਤਰਾਂ ਨੇ ਐਤਵਾਰ ਨੂੰ ਇੱਥੇ ਦੱਸਿਆ ਕਿ ਜ਼ਿਲ੍ਹੇ ਦੇ ਪਿੰਡ ਰੜੀਆ ਦਾ ਰਹਿਣ ਵਾਲਾ ਅਤੇ ਪੋਲਟਰੀ ਫਾਰਮ ਸੰਚਾਲਕ ਰਾਜੇਸ਼ ਸਿੰਘ ਬੀਤੀ ਰਾਤ ਆਪਣੇ ਘਰ ਤੋਂ ਪਿੰਡ ਦੇ ਪੋਲਟਰੀ ਫਾਰਮ ਵੱਲ ਜਾ ਰਿਹਾ ਸੀ। ਇਸ ਦੌਰਾਨ ਦੋਸ਼ੀਆਂ ਨੇ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।
ਇਹ ਵੀ ਪੜ੍ਹੋ - ਇਸ ਪਿੰਡ 'ਚ ਮੁੰਡੇ ਕਰਦੇ ਨੇ 2 ਵਿਆਹ, ਭੈਣਾਂ ਵਾਂਗ ਰਹਿੰਦੀਆਂ ਸੌਂਕਣਾਂ, ਹੈਰਾਨ ਕਰ ਦੇਵੇਗੀ ਪੂਰੀ ਖ਼ਬਰ
ਸੂਤਰਾਂ ਨੇ ਦੱਸਿਆ ਕਿ ਇਸ ਕਤਲ ਦੇ ਵਿਰੋਧ 'ਚ ਅੱਜ ਗੁੱਸੇ 'ਚ ਆਏ ਲੋਕਾਂ ਨੇ ਲਾਸ਼ ਸਮੇਤ ਸਮਸਤੀਪੁਰ-ਹਾਲੀ-ਹਾਜੀਪੁਰ ਮੁੱਖ ਮਾਰਗ 'ਤੇ ਪੁਲਸ ਵਿਵਸਥਾ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਗੁੱਸੇ ਵਿੱਚ ਆਏ ਪਿੰਡ ਵਾਸੀਆਂ ਨੇ ਮੁੱਖ ਮਾਰਗ ਨੂੰ ਅੱਗ ਲਗਾ ਦਿੱਤੀ ਅਤੇ ਸੜਕ ਵੀ ਜਾਮ ਕਰ ਦਿੱਤੀ, ਜਿਸ ਕਾਰਨ ਇਸ ਮਾਰਗ ’ਤੇ ਘੰਟਿਆਂਬੱਧੀ ਆਵਾਜਾਈ ਵਿੱਚ ਵਿਘਨ ਪਿਆ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ - ਹਾਏ ਓ ਰੱਬਾ! ਟੀਚਰ ਨੇ ਕੁੱਟ-ਕੁੱਟ ਪਾੜ 'ਤਾ ਕੰਨ ਦਾ ਪਰਦਾ, 5ਵੀਂ ਦੇ ਵਿਦਿਆਰਥੀ ਦੀ ਹਾਲਤ ਗੰਭੀਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8