ਗੁਜਰਾਤ ਚੋਣਾਂ, ਅਹਿਮਦ ਪਟੇਲ ਨੂੰ ਮੁੱਖ ਮੰਤਰੀ ਬਣਾਉਣ ਦੇ ਲੱਗੇ ਪੋਸਟਰ

Friday, Dec 08, 2017 - 10:36 AM (IST)

ਗੁਜਰਾਤ ਚੋਣਾਂ, ਅਹਿਮਦ ਪਟੇਲ ਨੂੰ ਮੁੱਖ ਮੰਤਰੀ ਬਣਾਉਣ ਦੇ ਲੱਗੇ ਪੋਸਟਰ

ਸੂਰਤ— ਗੁਜਰਾਤ ਵਿਚ ਸਿਖਰ 'ਤੇ ਪਹੁੰਚ ਚੁੱਕੀ ਚੋਣਾਂ ਦੀ ਗਹਿਮਾ-ਗਹਿਮੀ ਦਰਮਿਆਨ ਵੀਰਵਾਰ ਨੂੰ ਇਥੇ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਦੇ ਸਿਆਸੀ ਸਲਾਹਕਾਰ ਅਤੇ ਰਾਜ ਸਭਾ ਮੈਂਬਰ ਅਹਿਮਦ ਪਟੇਲ ਨੂੰ ਮੁੱਖ ਮੰਤਰੀ ਬਣਾਉਣ ਲਈ ਮੁਸਲਮਾਨਾਂ ਦੀ ਏਕਤਾ ਅਤੇ ਕਾਂਗਰਸ ਨੂੰ ਵੋਟਾਂ ਪਾਉਣ ਵਾਲੇ ਪੋਸਟਰਾਂ ਦੇ ਨਜ਼ਰ ਆਉਣ ਨਾਲ ਕਾਫੀ ਵਿਵਾਦ ਪੈਦਾ ਹੋ ਗਿਆ ਹੈ। ਹਾਲਾਂਕਿ ਕੁਝ ਸ਼੍ਰੀ ਪਟੇਲ ਅਤੇ ਕਾਂਗਰਸ ਨੇ ਇਸ ਨੂੰ ਫਰਜ਼ੀ ਕਰਾਰ ਦਿੰਦੇ ਹੋਏ ਇਸ ਦੇ ਪਿੱਛੇ ਭਾਜਪਾ ਦਾ ਹੱਥ ਹੋਣ ਦਾ ਦੋਸ਼ ਲਾਇਆ ਹੈ। ਮੁਸਲਿਮ ਬਹੁ-ਗਿਣਤੀ ਇਲਾਕੇ ਉਧਨਾ ਦਰਵਾਜ਼ੇ ਦੀ ਇਕ ਮਸਜਿਦ ਨੇੜੇ ਲੱਗੇ ਅਜਿਹੇ ਇਕ ਪੋਸਟਰ 'ਚ ਕਾਂਗਰਸ ਦੇ ਚੋਣ ਨਿਸ਼ਾਨ ਨਾਲ ਸ਼੍ਰੀ ਪਟੇਲ ਅਤੇ ਰਾਹੁਲ ਗਾਂਧੀ ਦੀਆਂ ਤਸਵੀਰਾਂ ਦੇ ਹੇਠਾਂ ਲਿਖਿਆ ਸੀ ਕਿ ਮੁਸਲਮਾਨਾਂ ਦੀ ਏਕਤਾ ਬਣਾਈ ਰੱਖਣ ਅਤੇ ਅਹਿਮਦ ਪਟੇਲ ਨੂੰ ਮੁੱਖ ਮੰਤਰੀ ਬਣਾਉਣ ਲਈ ਅਸੀਂ ਮੁਸਲਿਮ ਭਾਈਚਾਰੇ ਨੂੰ ਸਿਰਫ ਕਾਂਗਰਸ ਨੂੰ ਵੋਟ ਪਾਉਣ ਦੀ ਅਪੀਲ ਕਰਦੇ ਹਾਂ। ਹਾਲਾਂਕਿ ਇਸ ਵਿਚ ਕਿਸੇ ਬਿਨੈਕਾਰ ਦਾ ਨਾਂ ਨਹੀਂ ਸੀ। ਇਸ ਦੇ ਮਗਰੋਂ ਪੋਸਟਰਾਂ ਨੂੰ ਹਟਾ ਲਿਆ ਗਿਆ।


Related News