ਮਣੀਪੁਰ ਦੇ ਚੁਰਾਚਾਂਦਪੁਰ ’ਚ ਡਾਕ ਸੇਵਾਵਾਂ ਮੁੜ ਬਹਾਲ
Sunday, Oct 05, 2025 - 12:54 AM (IST)

ਚੁਰਾਚਾਂਦਪੁਰ (ਭਾਸ਼ਾ)-ਮਣੀਪੁਰ ਦੇ ਚੁਰਾਚਾਂਦਪੁਰ ਵਿਚ ਡਾਕ ਸੇਵਾਵਾਂ ਮੁੜ ਬਹਾਲ ਕਰ ਦਿੱਤੀਆਂ ਗਈਆਂ ਹਨ। ਮਈ 2023 ਵਿਚ ਮਣੀਪੁਰ ਵਿਚ ਨਸਲੀ ਹਿੰਸਾ ਭੜਕਣ ਤੋਂ ਬਾਅਦ ਪਹਿਲੀ ਵਾਰ ਇਕ ਡਾਕ ਵਾਹਨ ਜ਼ਿਲੇ ਵਿਚ ਦਾਖਲ ਹੋਇਆ। ਇਹ ਜਾਣਕਾਰੀ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦਿੱਤੀ।
ਉਨ੍ਹਾਂ ਦੱਸਿਆ ਕਿ ਵਾਹਨ ਸਵੇਰੇ 11.30 ਵਜੇ ਜ਼ਿਲਾ ਹੈੱਡਕੁਆਰਟਰ ਪਹੁੰਚਿਆ। ਵਾਹਨ ਵਿਚੋਂ ਚਿੱਠੀਆਂ, ਪਾਰਸਲ ਅਤੇ ਹੋਰ ਸਾਮਾਨ ਉਤਾਰਿਆ ਗਿਆ ਅਤੇ ਇਸ ਤੋਂ ਬਾਅਦ ਇਹ ਦੁਪਹਿਰ ਲੱਗਭਗ 12.40 ਵਜੇ ਇੰਫਾਲ ਪਰਤ ਆਇਆ। ਹਿੰਸਾ ਸ਼ੁਰੂ ਹੋਣ ਤੋਂ ਬਾਅਦ ਤੋਂ ਹੀ ਚੁਰਾਚਾਂਦਪੁਰ ਵਿਚ ਨਿਯਮਤ ਡਾਕ ਸੇਵਾ ਠੱਪ ਸੀ। ਹਿੰਸਾ ਵਿਚ ਹੁਣ ਤਕ 260 ਤੋਂ ਜ਼ਿਆਦਾ ਲੋਕ ਮਾਰੇ ਜਾ ਚੁੱਕੇ ਹਨ ਤੇ ਹਜ਼ਾਰਾਂ ਲੋਕ ਬੇਘਰ ਹੋਏ ਹਨ।