ਦਿਵਯਾਂਗ ਅਤੇ 80 ਸਾਲ ਤੋਂ ਵਧ ਉਮਰ ਦੇ ਬਜ਼ੁਰਗ ਵੋਟਰਾਂ ਲਈ ਵੱਡਾ ਫੈਸਲਾ

Saturday, Oct 26, 2019 - 01:23 PM (IST)

ਦਿਵਯਾਂਗ ਅਤੇ 80 ਸਾਲ ਤੋਂ ਵਧ ਉਮਰ ਦੇ ਬਜ਼ੁਰਗ ਵੋਟਰਾਂ ਲਈ ਵੱਡਾ ਫੈਸਲਾ

ਨਵੀਂ ਦਿੱਲੀ (ਭਾਸ਼ਾ)— ਚੋਣਾਂ ਵਿਚ ਵੋਟ ਫੀਸਦੀ ਵਧਾਉਣ ਲਈ ਸਰਕਾਰ ਨੇ 80 ਸਾਲ ਤੋਂ ਵਧ ਉਮਰ ਦੇ ਬਜ਼ੁਰਗ ਅਤੇ ਦਿਵਯਾਂਗ (ਅਪਾਹਜ) ਵੋਟਰਾਂ ਨੂੰ ਡਾਕ ਬੈਲਟ (ਪੋਸਟਲ ਬੈਲਟ) ਤੋਂ ਵੋਟਿੰਗ ਕਰਨ ਦੀ ਸਹੂਲਤ ਪ੍ਰਦਾਨ ਕੀਤੀ ਹੈ। ਚੋਣ ਕਮਿਸ਼ਨ ਦੀ ਸਿਫਾਰਿਸ਼ 'ਤੇ ਕਾਨੂੰਨ ਮੰਤਰਾਲੇ ਨੇ 22 ਅਕਤੂਬਰ ਨੂੰ ਇਸ ਫੈਸਲੇ ਨੂੰ ਲਾਗੂ ਕਰਨ ਦੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਹੈ। ਮੰਤਰਾਲੇ ਨੇ ਦਿਵਯਾਂਗਾਂ ਅਤੇ ਬਜ਼ੁਰਗ ਵੋਟਰਾਂ ਨੂੰ ਪੋਸਟਲ ਬੈਲਟ ਤੋਂ ਵੋਟ ਪਾਉਣ ਦਾ ਅਧਿਕਾਰ ਦੇਣ ਲਈ ਚੋਣ ਦੇ ਸੰਚਾਲਨ ਨਿਯਮ 1961 'ਚ ਸੋਧ ਕਰਦੇ ਹੋਏ 'ਗੈਰ ਹਾਜ਼ਰ ਵੋਟਰ' ਦੀ ਸ਼੍ਰੇਣੀ 'ਚ ਸ਼ਾਮਲ ਕਰ ਦਿੱਤਾ ਹੈ। 

ਮੌਜੂਦਾ ਵਿਵਸਥਾ 'ਚ ਸਿਰਫ ਫੌਜੀ, ਨੀਮ  ਫੌਜੀ ਬਲ ਦੇ ਜਵਾਨਾਂ ਅਤੇ ਵਿਦੇਸ਼ਾਂ ਵਿਚ ਵਰਕਰ ਸਰਕਾਰੀ ਕਰਮਚਾਰੀਆਂ ਤੋਂ ਇਲਾਵਾ ਚੋਣ ਡਿਊਟੀ 'ਚ ਤਾਇਨਾਤ ਕਰਮਚਾਰੀਆਂ ਨੂੰ ਹੀ ਪੋਸਟਲ ਬੈਲਟ ਤੋਂ ਵੋਟ ਪਾਉਣ ਦਾ ਅਧਿਕਾਰ ਪ੍ਰਾਪਤ ਹੈ। ਕਮਿਸ਼ਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਸ ਦਾ ਮਕਸਦ ਵਧ ਉਮਰ ਜਾਂ ਹੋਰ ਸਰੀਰਕ ਅਸਮਰੱਥਾ ਕਾਰਨ ਵੋਟਿੰਗ ਕੇਂਦਰ ਤਕ ਪਹੁੰਚਣ 'ਚ ਦਿਵਯਾਂਗ ਵੋਟਰਾਂ ਦੀ ਵੀ ਵੋਟਿੰਗ 'ਚ ਹਿੱਸੇਦਾਰੀ ਯਕੀਨੀ ਕਰਨਾ ਹੈ। 

ਪਿਛਲੀਆਂ ਲੋਕ ਸਭਾ ਚੋਣਾਂ ਵਿਚ ਗੈਰ ਹਾਜ਼ਰ ਵੋਟਰਾਂ 'ਚ ਸ਼ਾਮਲ 60.14 ਫੀਸਦੀ ਵੋਟਰਾਂ ਨੇ ਈ-ਪੋਸਟਲ ਬੈਲਟ ਤੋਂ ਵੋਟਾਂ ਪਾਈਆਂ ਸਨ, ਜਦਕਿ 2014 ਦੀਆਂ ਆਮ ਚੋਣਾਂ ਵਿਚ ਇਹ ਸਿਰਫ 4 ਫੀਸਦੀ ਰਿਹਾ ਸੀ। ਇਸ ਸਾਲ ਦੇ ਅੰਕੜਿਆਂ ਮੁਤਾਬਕ ਪੋਸਟਲ ਬੈਲਟ ਤੋਂ ਵੋਟਿੰਗ ਕਰਨ ਵਾਲੇ ਵੋਟਰਾਂ 'ਚ ਰੱਖਿਆ ਮੰਤਰਾਲੇ ਤਹਿਤ ਫੌਜੀ ਬਲਾਂ ਦੇ ਲੱਗਭਗ 10 ਲੱਖ, ਗ੍ਰਹਿ ਮੰਤਰਾਲੇ ਦੇ ਅਧੀਨ ਨੀਮ ਫੌਜ ਬਲਾਂ ਦੇ 7.82 ਅਤੇ ਵਿਦੇਸ਼ੀ ਮਿਸ਼ਨ ਵਿਚ ਵਰਕਰ ਮੰਤਰਾਲੇ ਦੇ 3539 ਵੋਟਰ ਸੂਚੀਬੱਧ ਹਨ। 


author

Tanu

Content Editor

Related News