ਮਹਾਰਾਸ਼ਟਰ ''ਚ ਵਾਪਰਿਆ ਵੱਡਾ ਹਾਦਸਾ, ਇਮਾਰਤ ਦਾ ਹਿੱਸਾ ਢਹਿਣ ਕਾਰਨ 4 ਦੀ ਮੌਤ

Saturday, May 15, 2021 - 09:44 PM (IST)

ਮੁੰਬਈ - ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹਾ ਦੇ ਉਲਹਾਸਨਗਰ ਵਿੱਚ ਸ਼ਨੀਵਾਰ ਨੂੰ ਇੱਕ ਰਿਹਾਇਸ਼ ਇਮਾਰਤ ਦੇ ਸਲੈਬ ਢਹਿਣ ਨਾਲ 4 ਲੋਕਾਂ ਦੀ ਮੌਤ ਹੋ ਗਈ। ਰਿਪੋਰਟ ਮੁਤਾਬਕ, ਸਲੈਬ ਢਹਿਣ ਨਾਲ ਮਰਨ ਵਾਲਿਆਂ ਵਿੱਚ ਇੱਕ 12 ਸਾਲਾ ਬੱਚਾ ਵੀ ਸ਼ਾਮਲ ਹੈ, ਜਦੋਂ ਕਿ ਇੱਕ ਵਿਅਕਤੀ ਲਾਪਤਾ ਦੱਸਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ- ਕਾਲਕਾ ਦੁਆਰਾ ਅਮਿਤਾਭ ਦਾ ਪੱਖ ਲੈਣ 'ਤੇ ਸੁਖਬੀਰ ਬਾਦਲ ਸਥਿਤੀ ਸਪੱਸ਼ਟ ਕਰਨ: ਜਾਗੋ

ਇਸ ਹਾਦਸੇ ਤੋਂ ਬਾਅਦ ਘੱਟ ਤੋਂ ਘੱਟ 15 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਠਾਣੇ ਨਗਰ ਨਿਗਮ  ਦੇ ਸਥਾਨਕ ਆਫ਼ਤ ਪ੍ਰਬੰਧਨ ਸੈੱਲ ਦੇ ਪ੍ਰਮੁੱਖ ਸੰਤੋਸ਼ ਕਦਮ ਨੇ ਕਿਹਾ ਕਿ ਘਟਨਾ ਦੁਪਹਿਰ ਕਰੀਬ 1:40 ਮਿੰਟ 'ਤੇ ਚਾਰ ਮੰਜ਼ਿਲਾ ਰਿਹਾਇਸ਼ ਇਮਾਰਤ ਵਿੱਚ ਹੋਈ। ਉਨ੍ਹਾਂ ਕਿਹਾ ਕਿ ਚੌਥੀ ਮੰਜ਼ਿਲ ਦਾ ਛੱਜਾ ਡਿੱਗਣ ਤੋਂ ਬਾਅਦ ਬਾਕੀ ਮੰਜ਼ਿਲ ਦੇ ਛੱਜੇ ਵੀ ਡਿੱਗਦੇ ਚਲੇ ਗਏ ਸਨ।

ਇਹ ਵੀ ਪੜ੍ਹੋ- ਯੂ.ਪੀ. 'ਚ 24 ਮਈ ਤੱਕ ਵਧਿਆ ਲਾਕਡਾਊਨ, ਰੇਹੜੀ-ਪਟੜੀ ਵਾਲਿਆਂ ਨੂੰ ਭੱਤਾ ਦੇਵੇਗੀ ਸਰਕਾਰ

ਅਧਿਕਾਰੀ ਨੇ ਕਿਹਾ ਸਥਾਨਕ ਫਾਇਰ ਬ੍ਰਿਗੇਡ ਘਟਨਾ ਸਥਾਨ 'ਤੇ ਪੁੱਜੇ ਅਤੇ 15 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਕੇ ਮੁਢਲੀ ਇਲਾਜ ਲਈ ਸਥਾਨਕ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਕੁੱਝ ਲੋਕਾਂ ਦਾ ਇਲਾਜ ਚੱਲ ਰਿਹਾ ਹੈ ਜਦੋਂ ਕਿ ਕੁੱਝ ਲੋਕ ਪੂਰੀ ਤਰ੍ਹਾਂ ਸੁਰੱਖਿਅਤ ਹਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News