ਹੁਣ ਧਮਾਕਾਖੇਜ ਸਮੱਗਰੀ ਦਾ ਪਤਾ ਲਗਾ ਸਕੇਗਾ ਪੋਰਟੇਬਲ ਸੈਂਸਰ

Thursday, Jun 20, 2019 - 01:38 AM (IST)

ਹੁਣ ਧਮਾਕਾਖੇਜ ਸਮੱਗਰੀ ਦਾ ਪਤਾ ਲਗਾ ਸਕੇਗਾ ਪੋਰਟੇਬਲ ਸੈਂਸਰ

ਨਵੀਂ ਦਿੱਲੀ—ਵਿਗਿਆਨਕਾਂ ਨੇ ਡੀ.ਐੱਨ.ਟੀ. ਅਤੇ ਟੀ.ਐੱਨ.ਟੀ. ਵਰਗੇ ਧਮਾਕਿਆਂ ਦਾ ਪਤਾ ਲਗਾਉਣ ਲਈ ਇਕ ਛੋਟਾ ਅਤੇ ਪੋਰਟੇਬਲ ਸੈਂਸਰ ਵਿਸਸਿਤ ਕੀਤਾ ਹੈ ਜਿਸ ਦਾ ਇਸਤੇਮਾਲ ਜਨਤਕ ਸਥਾਨਾਂ 'ਤੇ ਅੱਤਵਾਦ ਤੋਂ ਨਿਪਟਣ 'ਚ ਕੀਤਾ ਜਾ ਸਕਦਾ ਹੈ। ਡੀ.ਐੱਨ.ਟੀ., ਟੀ.ਐੱਨ.ਟੀ. ਅਤੇ ਟੀ.ਐÎਨ.ਪੀ. ਵਰਗੇ ਨਾਈਟੋਏਰੋਮੈਟਿਕ ਧਮਾਕੇ ਅਤੇ ਮਿਲਟਰੀ ਸੁਰੱਖਿਆ ਲਈ ਗੰਭੀਰ ਖਤਰਾ ਹੈ। ਇਹ ਨਾ ਸਿਰਫ ਘਾਤਕ ਵਿਸਫੋਟਕ ਹੈ ਬਲਕਿ ਵਾਤਾਵਰਣ ਨੂੰ ਵੀ ਪ੍ਰਦੂਸ਼ਿਤ ਕਰਦੇ ਹਨ। ਸਾਇੰਟਿਫਿਕ ਰਿਪੋਰਟਸ 'ਚ ਉਸ ਉਪਕਰਣ ਦੇ ਬਾਰੇ 'ਚ ਲਿਖਿਆ ਗਿਆ ਹੈ ਕਿ ਇਹ ਨਾ ਸਿਰਫ ਹਲਕਾ ਅਤੇ ਪੋਰਟੇਬਲ ਸੈਂਸਰ ਹੈ ਬਲਕਿ ਵਾਤਾਵਰਣ ਲਈ ਵੀ ਸਹੀ ਹੈ। ਅੱਤਵਾਦੀ ਗਤੀਵਿਧੀਆਂ 'ਚ ਵੱਡੀ ਮਾਤਰਾ 'ਚ ਧਮਾਕਾਖੇਜ ਸਾਮਗਰੀ ਦੇ ਇਸਤੇਮਾਲ ਨੇ ਭਾਰਤੀ ਟੈਕਨਾਲੋਜੀ ਸੰਸਥਾਨ ਰੂੜਕੀ ਦੇ ਵਿਗਿਆਨਕਾਂ ਨੂੰ ਇਹ ਉਪਕਰਣ ਬਣਾਉਣ ਲਈ ਪ੍ਰੇਰਿਤ ਕੀਤਾ। ਇਸ ਉਪਕਰਣ ਨੂੰ ਫਲੋਰੋਸੈਂਸ ਸਪੈਕਟਰੋਸਕੋਪੀ ਤਕਨੀਕ ਦਾ ਇਸਤੇਮਾਲ ਕਰ ਵਿਕਸਿਤ ਕੀਤਾ ਗਿਆ ਹੈ। ਜਦ ਵੀ ਇਹ ਕਿਸੇ ਧਮਾਕੇਖੇਜ ਦੇ ਸੰਪਰਕ 'ਚ ਆਉਂਦਾ ਹੈ ਤਾਂ ਇਸ ਦੇ ਪਾਲੀਮਰ ਦਾ ਰੰਗ ਬਦਲ ਜਾਂਦਾ ਹੈ।


author

Karan Kumar

Content Editor

Related News