ਕੈਥਲ ''ਚ ਕੁੜੀ ਦੀ ਅਸ਼ਲੀਲ ਵੀਡੀਓ ਵਾਇਰਲ, ਹਿਸਾਰ ਦੇ 2 ਨੌਜਵਾਨਾਂ ਨੇ ਕੀਤੀ ਘਿਣੌਨੀ ਹਰਕਤ
Friday, Jan 06, 2023 - 03:20 PM (IST)

ਕੈਥਲ- ਕੈਥਲ ਸ਼ਹਿਰ ਦੀ ਇਕ ਕਲੋਨੀ ਦੀ ਨਿਵਾਸੀ 19 ਸਾਲਾ ਕੁੜੀ ਦੀ ਅਸ਼ਲੀਲ ਵੀਡੀਓ ਵਾਇਰਲ ਹੋ ਗਈ ਹੈ। ਇਸ ਮਾਮਲੇ 'ਚ ਕੁੜੀ ਨੇ ਪੁਲਸ 'ਚ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਪੀੜਤਾ ਨੇ ਦੋਸ਼ ਲਗਾਇਆ ਹੈ ਕਿ ਹਿਸਾਰ ਨਿਵਾਸੀ ਅਜੀਤ ਅਤੇ ਨਿਤਿਨ ਯਾਦਵ ਨੇ ਉਸਦੀ ਅਸ਼ਲੀਲ ਵੀਡੀਓ ਅਤੇ ਫੋਟੋ ਵਟਸਐਪ ਰਾਹੀਂ ਵਾਇਰਲ ਕੀਤੀ ਹੈ।
ਪੀੜਤ ਕੁੜੀ ਨੇ ਦੋਸ਼ ਲਗਾਇਆ ਕਿ ਦੋਸ਼ੀਆਂ ਨੇ 11 ਅਕਤੂਬਰ 2022 ਨੂੰ ਉਸਦੀ ਫੋਟੋ ਅਤੇ ਵੀਡੀਓ ਹਿਸਾਰ 'ਚ ਵਾਇਰਲ ਕੀਤੀ ਸੀ। ਇਸਦਾ ਉਸਨੂੰ ਹੁਣ ਪਤਾ ਲੱਗਾ ਹੈ। ਜਾਂਚ ਅਧਿਕਾਰੀ ਵੀਰਭਾਨ ਨੇ ਕਿਹਾ ਕਿ ਕੁੜੀ ਦੀ ਸ਼ਿਕਾਇਤ 'ਤੇ ਦੋਵਾਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਵੀਰਭਾਨ ਨੇ ਕਿਹਾ ਕਿ ਮਾਮਲਾ ਹੁਣ ਮਹਿਲਾ ਥਾਣਾ ਹਿਸਾਰ ਭੇਜ ਦਿੱਤਾ ਗਿਆ ਹੈ। ਇਸ ਮਾਮਲੇ ਦੀ ਅਗਲੀ ਕਾਰਵਾਈ ਹੁਣ ਮਹਿਲਾ ਥਾਣਾ ਪੁਲਸ ਕਰੇਗੀ।