ਸੁਰੱਖਿਅਤ ਸਰੀਰਕ ਸਬੰਧ ਬਣਾਉਣ ਦੇ ਮਾਮਲੇ ''ਚ ਦਿੱਲੀ ਵਾਲੇ ਮੂਹਰੇ

11/13/2017 12:25:18 AM

ਬੈਂਗਲੁਰੂ— ਆਬਾਦੀ ਕੰਟਰੋਲ ਅਤੇ ਸੁਰੱਖਿਅਤ ਸੈਕਸ ਸਬੰਧ ਬਣਾਉਣ ਵਿਚ ਕੰਡੋਮ ਬਿਹਤਰੀਨ ਹੈ ਪਰ ਫਿਰ ਵੀ ਸਾਡੇ ਦੇਸ਼ ਵਿਚ ਮੈਡੀਕਲ ਸਟੋਰ 'ਤੇ ਕੰਡੋਮ ਮੰਗਣ ਵਿਚ ਲੋਕ ਸ਼ਰਮ ਕਰਦੇ ਹਨ। ਲੋਕਾਂ ਦੀ ਸ਼ਰਮ, ਏਡਸ ਤੋਂ ਬਚਾਉਣ ਤੇ ਸੁਰੱਖਿਅਤ ਸੈਕਸ ਸਬੰਧ ਬਣਾਉਣ ਲਈ ਏਡਸ ਹੈੱਲਥ ਕੇਅਰ ਸੁਸਾਇਟੀ ਨੇ ਇਥੇ ਸਟੋਰ ਖੋਲ੍ਹਿਆ ਹੈ, ਜਿਥੇ ਆਨਲਾਈਨ ਕੰਡੋਮ ਦੇ ਆਰਡਰ ਬੁੱਕ ਕੀਤੇ ਜਾਂਦੇ ਹਨ। 
28 ਅਪ੍ਰੈਲ ਨੂੰ ਲਾਂਚ ਫ੍ਰੀ ਕੰਡੋਮ ਸਟੋਰ ਦੇ ਅੰਕੜੇ ਦੱਸਦੇ ਹਨ ਕਿ 69 ਦਿਨਾਂ ਵਿਚ 9.56 ਲੱਖ ਕੰਡੋਮ ਡਲਿਵਰ ਕੀਤੇ ਗਏ। ਸਭ ਤੋਂ ਜ਼ਿਆਦਾ ਡਲਿਵਰੀ ਦਿੱਲੀ ਅਤੇ ਕਰਨਾਟਕਾ ਵਿਚ ਕੀਤੀ ਗਈ। ਫਾਊਂਡੇਸ਼ਨ ਦੇ ਪ੍ਰੋਗਰਾਮ ਡਾਇਰੈਕਟਰ ਮੁਤਾਬਕ ਉਨ੍ਹਾਂ ਨੂੰ ਲੱਗਾ ਕਿ 10 ਲੱਖ ਕੰਡੋਮ ਦਾ ਸਟਾਕ ਦਸੰਬਰ ਤੱਕ ਲਈ ਬਹੁਤ ਹੈ ਪਰ ਅਸੀਂ ਜੁਲਾਈ ਦੇ ਪਹਿਲੇ ਹਫਤੇ ਵਿਚ ਹੀ ਆਊਟ ਆਫ ਸਟਾਕ ਹੋ ਗਏ ਅਤੇ 20 ਲੱਖ ਹੋਰ ਕੰਡੋਮ ਦਾ ਆਰਡਰ ਕੀਤਾ ਗਿਆ। ਅੰਕੜਿਆਂ ਮੁਤਾਬਕ ਦਿੱਲੀ ਵਿਚ 10 ਅਤੇ ਬੈਂਗਲੁਰੂ ਵਿਚ 3.6 ਫੀਸਦੀ ਲੋਕ ਕੰਡੋਮ ਯੂਜ਼ ਕਰਦੇ ਹਨ। ਭਾਰਤ ਵਿਚ ਕੰਡੋਮ ਦੀ ਸਾਲਾਨਾ ਸੇਲ 200 ਤੋਂ 220 ਕਰੋੜ ਵਿਚਾਲੇ ਹੈ।


Related News