ਪੋਪ ਫਰਾਂਸਿਸ ਦੇ ਦਿਹਾਂਤ ''ਤੇ ਪੂਰੇ ਭਾਰਤ ''ਚ ਰਹੇਗਾ ਤਿੰਨ ਦਿਨਾਂ ਸਰਕਾਰੀ ਸੋਗ
Tuesday, Apr 22, 2025 - 10:08 AM (IST)

ਨਵੀਂ ਦਿੱਲੀ- ਸਰਕਾਰ ਨੇ ਸੋਮਵਾਰ ਨੂੰ ਪੋਪ ਫਰਾਂਸਿਸ ਦੇ ਦਿਹਾਂਤ 'ਤੇ ਉਨ੍ਹਾਂ ਦੇ ਸਨਮਾਨ 'ਚ ਤਿੰਨ ਦਿਨਾਂ ਸਰਕਾਰੀ ਸੋਗ ਦਾ ਐਲਾਨ ਕੀਤਾ। ਫਰਾਂਸਿਸ ਦਾ ਸੋਮਵਾਰ ਨੂੰ ਦਿਹਾਂਤ ਹੋ ਗਿਆ। ਉਹ 88 ਸਾਲ ਦੇ ਸਨ। ਗ੍ਰਹਿ ਮੰਤਰਾਲਾ ਨੇ ਇਕ ਬਿਆਨ 'ਚ ਕਿਹਾ,''ਪੋਪ ਫਰਾਂਸਿਸ ਦਾ 21 ਅਪ੍ਰੈਲ ਨੂੰ ਦਿਹਾਂਤ ਹੋ ਗਿਆ। ਉਨ੍ਹਾਂ ਦੇ ਸਨਮਾਨ 'ਚ ਪੂਰੇ ਭਾਰਤ 'ਚ ਤਿੰਨ ਦਿਨਾਂ ਸਰਕਾਰੀ ਸੋਗ ਰੱਖਿਆ ਜਾਵੇਗਾ।''
ਬਿਆਨ 'ਚ ਕਿਹਾ ਗਿਆ ਕਿ ਇਸ ਅਨੁਸਾਰ 22 ਅਪ੍ਰੈਲ (ਮੰਗਲਵਾਰ) ਅਤੇ 23 ਅਪ੍ਰੈਲ (ਬੁੱਧਵਾਰ) ਨੂੰ 2 ਦਿਨ ਦਾ ਸਰਕਾਰੀ ਸੋਗ ਰਹੇਗਾ। ਇਸ ਤੋਂ ਬਾਅਦ ਅੰਤਿਮ ਸੰਸਕਾਰ ਦੇ ਦਿਨ ਇਕ ਦਿਨ ਦਾ ਸਰਕਾਰੀ ਸੋਗ ਰਹੇਗਾ। ਬਿਆਨ 'ਚ ਕਿਹਾ ਗਿਆ ਹੈ ਕਿ ਸਰਕਾਰੀ ਸੋਗ ਦੀ ਮਿਆਦ ਦੌਰਾਨ ਪੂਰੇ ਭਾਰਤ 'ਚ ਉਨ੍ਹਾਂ ਸਾਰੇ ਭਵਨਾਂ 'ਤੇ ਰਾਸ਼ਟਰੀ ਝੰਡਾ ਅੱਧਾ ਝੁਕਿਆ ਰਹੇਗਾ, ਜਿੱਥੇ ਨਿਯਮਿਤ ਰੂਪ ਨਾਲ ਰਾਸ਼ਟਰੀ ਝੰਡਾ ਲਹਿਰਾਇਆ ਜਾਂਦਾ ਹੈ। ਸੋਗ ਦੀ ਮਿਆਦ ਦੌਰਾਨ ਮਨੋਰੰਜਨ ਦਾ ਕੋਈ ਅਧਿਕਾਰਤ ਪ੍ਰੋਗਰਾਮ ਆਯੋਜਿਤ ਨਹੀਂ ਹੋਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8