ਦੁਨੀਆ ਦੀ ਸਭ ਤੋਂ ਉੱਚੀ ਮੂਰਤੀ ਸਟੈਚੂ ਆਫ਼ ਯੂਨਿਟੀ ਬਣਾਉਣ ਵਾਲੇ ਮੂਰਤੀਕਾਰ ਦਾ 100 ਸਾਲ ਦੀ ਉਮਰ ''ਚ ਦਿਹਾਂਤ

Thursday, Dec 18, 2025 - 10:51 AM (IST)

ਦੁਨੀਆ ਦੀ ਸਭ ਤੋਂ ਉੱਚੀ ਮੂਰਤੀ ਸਟੈਚੂ ਆਫ਼ ਯੂਨਿਟੀ ਬਣਾਉਣ ਵਾਲੇ ਮੂਰਤੀਕਾਰ ਦਾ 100 ਸਾਲ ਦੀ ਉਮਰ ''ਚ ਦਿਹਾਂਤ

ਨਵੀਂ ਦਿੱਲੀ- ਦੁਨੀਆ ਦੀ ਸਭ ਤੋਂ ਉੱਚੀ ਮੂਰਤੀ 'ਸਟੈਚੂ ਆਫ਼ ਯੂਨਿਟੀ' ਨੂੰ ਬਣਾਉਣ ਵਾਲੇ ਰਾਮ ਸੁਤਾਰ ਦਾ ਬੁੱਧਵਾਰ ਦੇਰ ਰਾਤ ਨੋਇਡਾ ਸਥਿਤ ਉਨ੍ਹਾਂ ਦੇ ਘਰ ਦਿਹਾਂਤ ਹੋ ਗਿਆ। ਉਹ 100 ਸਾਲ ਦੇ ਸਨ ਅਤੇ ਬੁਢਾਪਾ ਸੰਬੰਧੀ ਸਮੱਸਿਆਵਾਂ ਨਾਲ ਜੂਝ ਰਹੇ ਸਨ। ਸਰਦਾਰ ਵਲੱਭਭਾਈ ਪਟੇਲ ਦੀ ਵਿਸ਼ਾਲ ਮੂਰਤੀ 'ਸਟੈਚੂ ਆਫ ਯੂਨਿਟੀ' ਗੁਜਰਾਤ 'ਚ ਸਥਾਪਤ ਕੀਤੀ ਗਈ ਹੈ। ਕਾਰਗਾਰੀ ਦੇ ਬੇਟੇ ਅਨਿਲ ਸੁਤਾਰ ਨੇ ਵੀਰਵਾਰ ਨੂੰ ਪ੍ਰੈੱਸ ਨਾਲ ਸਾਂਝੇ ਕੀਤੇ ਇਕ ਨੋਟ 'ਚ ਕਿਹਾ,''ਬਹੁਤ ਦੁਖ ਨਾਲ ਅਸੀਂ ਤੁਹਾਨੂੰ ਸੂਚਿਤ ਕਰਦੇ ਹਾਂ ਕਿ ਮੇਰੇ ਪਿਤਾ ਸ਼੍ਰੀ ਰਾਮ ਵਨਜੀ ਸੁਤਾਰ ਦਾ 17 ਦਸੰਬਰ ਦੀ ਰਾਤ ਨੂੰ ਸਾਡੇ ਘਰ ਦਿਹਾਂਤ ਹੋ ਗਿਆ।'' 

ਰਾਮ ਸੁਤਾਰ ਦਾ ਜਨਮ 19 ਫਰਵਰੀ 1925 ਨੂੰ ਮਹਾਰਾਸ਼ਟਰ ਦੇ ਧੁਲੇ ਜ਼ਿਲ੍ਹੇ ਦੇ ਗੋਂਡੂਰ ਪਿੰਡ ਦੇ ਇਕ ਸਾਧਾਰਣ ਪਰਿਵਾਰ 'ਚ ਹੋਇਆ ਸੀ। ਬਚਪਨ ਤੋਂ ਹੀ ਉਨ੍ਹਾਂ ਦਾ ਝੁਕਾਅ ਮੂਰਤੀਕਲਾ ਵੱਲ ਸੀ। ਉਨ੍ਹਾਂ ਨੇ ਮੁੰਬਈ ਦੇ ਜੇਜੇ ਸਕੂਲ ਆਫ਼ ਆਰਟ ਐਂਡ ਆਰਕੀਟੈਕਚਰ ਤੋਂ ਗੋਲਡ ਮੈਡਲ ਪ੍ਰਾਪਤ ਕੀਤਾ ਸੀ। ਸੰਸਦ ਕੰਪਲੈਕਸ 'ਚ ਸਥਾਪਤ ਧਿਆਨ ਮੁਦਰਾ 'ਚ ਮਹਾਤਮਾ ਗਾਂਧੀ ਅਤੇ ਘੋੜੇ 'ਤੇ ਸਵਾਰ ਛਤਰਪਤੀ ਸ਼ਿਵਾਜੀ ਦੀਆਂ ਮੂਰਤੀਆਂ ਉਨ੍ਹਾਂ ਦੀਆਂ ਬਿਹਤਰੀਨ ਮੂਰਤੀਆਂ 'ਚ ਸ਼ਾਮਲ ਹਨ। ਰਾਮ ਸੁਤਾਰ ਨੂੰ ਉਨ੍ਹਾਂ ਦੀ ਕਲਾ ਲਈ 1999 'ਚ 'ਪਦਮ ਸ਼੍ਰੀ' ਨਾਲ ਸਨਮਾਨਤ ਕੀਤਾ ਗਿਆ ਸੀ। ਹਾਲ ਹੀ 'ਚ ਉਨ੍ਹਾਂ ਨੂੰ ਮਹਾਰਾਸ਼ਟਰ ਦੇ ਸਰਵਉੱਚ ਪੁਰਸਕਾਰ 'ਮਹਾਰਾਸ਼ਟਰ ਭੂਸ਼ਣ' ਨਾਲ ਵੀ ਨਵਾਜਿਆ ਗਿਆ ਸੀ।


author

DIsha

Content Editor

Related News