ਪੁੰਛ ’ਚ ਅੱਤਵਾਦੀ ਟਿਕਾਣੇ ਦਾ ਪਰਦਾਫ਼ਾਸ਼, 6 IED ਤੇ ਗੋਲਾ ਬਾਰੂਦ ਬਰਾਮਦ
Monday, Aug 17, 2026 - 07:45 AM (IST)
ਪੁੰਛ (ਸ.ਹ.) - ਸੁਰੱਖਿਆ ਫੋਰਸਾਂ ਨੇ ਪੁੰਛ ਜ਼ਿਲ੍ਹੇ ਦੀ ਸੁਰਨਕੋਟ ਤਹਿਸੀਲ ਦੇ ਦਰਾਬਾ ਖੇਤਰ ’ਚ ਇਕ ਅੱਤਵਾਦੀ ਟਿਕਾਣੇ ਦਾ ਪਰਦਾਫ਼ਾਸ਼ ਕਰਦੇ ਹੋਏ ਉੱਥੋਂ ਵੱਡੀ ਮਾਤਰਾ ’ਚ ਧਮਾਕਾਖੇਜ਼ ਸਮੱਗਰੀ ਤੇ ਗੋਲਾ ਬਾਰੂਦ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਸੁਰੱਖਿਆ ਫੋਰਸਾਂ ਵਲੋਂ ਕੀਤੀ ਗਈ ਇਸ ਕਾਰਵਾਈ ਨਾਲ ਇਕ ਵੱਡੀ ਘਟਨਾ ਵਾਪਰਨ ਤੋਂ ਟੱਲ ਗਈ। ਅਧਿਕਾਰੀਆਂ ਅਨੁਸਾਰ ਖਾਸ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਭਾਰਤੀ ਫੌਜ, ਐੱਸ. ਓ. ਜੀ. ਤੇ ਸੀ. ਆਰ. ਪੀ. ਐੱਫ. ਵੱਲੋਂ ਦਰਾਬਾ ਖੇਤਰ ’ਚ ਇਕ ਸਾਂਝਾ ਸਰਚ ਆਪ੍ਰੇਸ਼ਨ ਸ਼ੁਰੂ ਕੀਤਾ ਗਿਆ।
ਪੜ੍ਹੋ ਇਹ ਵੀ - Indian Navy ਅਫ਼ਸਰ, ਪਤਨੀ ਤੇ ਜਵਾਕਾਂ ਦੀ ਘਰ 'ਚੋਂ ਮਿਲੀ ਲਾਸ਼ ! ਮੁੰਬਈ 'ਚ ਮਚੀ ਹਾਹਾਕਾਰ
ਇਸ ਕਾਰਵਾਈ ਦੌਰਾਨ ਸੁਰੱਖਿਆ ਫੋਰਸਾਂ ਨੇ ਇਕ ਗਮਲਾ ਟਾਈਪ ਆਈ. ਈ. ਡੀ., ਇਕ ਗੋਲ ਆਈ, ਈ, ਡੀ, 4 ਛੋਟੇ ਆਈ. ਈ. ਡੀ., ਇਕ ਮੋਟੋਰੋਲਾ ਵਾਇਰਲੈੱਸ ਸੈੱਟ , ਏ. ਕੇ.-47 ਦੇ 7 ਰਾਊਂਡ ਤੇ ਗੋਲਾ ਬਾਰੂਦ ਬਰਾਮਦ ਕੀਤਾ ਹੈ। ਅਧਿਕਾਰੀਆਂ ਨੇ ਬਰਾਮਦ ਸਮੱਗਰੀ ਨੂੰ ਜ਼ਬਤ ਕਰਨ ਤੋਂ ਬਾਅਦ ਸੁਰੱਖਿਆ ਫੋਰਸਾਂ ਨੇ ਖੇਤਰ ’ਚ ਤਲਾਸ਼ੀ ਮੁਹਿੰਮ ਤੇਜ਼ ਕਰ ਦਿੱਤੀ।
ਪੜ੍ਹੋ ਇਹ ਵੀ - 16, 17, 18, 19, 20 ਅਗਸਤ ਨੂੰ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਨੇ ਕਰ 'ਤੀ ਵੱਡੀ ਭਵਿੱਖਬਾਣੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
