ਪੁੰਛ ’ਚ ਜੰਗਾਲ ਲੱਗੀਆਂ 3 ਬਾਰੂਦੀ ਸੁਰੰਗਾਂ ਬਰਾਮਦ, ਬੰਬ ਨਕਾਰਾ ਕਰਨ ਵਾਲੇ ਦਸਤੇ ਨੇ ਕੀਤੀਆਂ ਨਸ਼ਟ

Wednesday, Sep 23, 2026 - 09:53 AM (IST)

ਪੁੰਛ ’ਚ ਜੰਗਾਲ ਲੱਗੀਆਂ 3 ਬਾਰੂਦੀ ਸੁਰੰਗਾਂ ਬਰਾਮਦ, ਬੰਬ ਨਕਾਰਾ ਕਰਨ ਵਾਲੇ ਦਸਤੇ ਨੇ ਕੀਤੀਆਂ ਨਸ਼ਟ

ਪੁੰਛ (ਏਜੰਸੀ)- ਸੁਰੱਖਿਆ ਫੋਰਸਾਂ ਨੇ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲੇ ਦੇ ਮੇਂਢਰ ਸੈਕਟਰ ’ਚ 3 ਪੁਰਾਣੀਆਂ, ਜੰਗਾਲ ਲੱਗੀਆਂ ਬਾਰੂਦੀ ਸੁਰੰਗਾਂ ਨੂੰ ਬਰਾਮਦ ਕਰ ਕੇ ਸੁਰੱਖਿਅਤ ਢੰਗ ਨਾਲ ਨਸ਼ਟ ਕਰ ਦਿੱਤਾ। ਇਹ ਕਾਰਵਾਈ ਸਰਹੱਦ ਨਾਲ ਲੱਗਦੇ ਧਾਰਨਾ ਬਾਸੂਨੀ ਪਿੰਡ ਨੇੜੇ ਫਗਵਾੜੀ ਗਲੀ ਖੇਤਰ ’ਚ ਕੀਤੀ ਗਈ।
ਅਧਿਕਾਰੀਆਂ ਅਨੁਸਾਰ ਸੁਰੱਖਿਆ ਫੋਰਸਾਂ ਨੂੰ ਇਲਾਕੇ ’ਚ ਕੁਝ ਕੰਮ ਕਰਦੇ ਸਮੇਂ ਇਹ ਪੁਰਾਣੀਆਂ ਬਾਰੂਦੀ ਸੁਰੰਗਾਂ ਮਿਲੀਆਂ। ਸੂਚਨਾ ਮਿਲਣ ’ਤੇ ਫੌਜ ਦੇ ਬੰਬ ਨਕਾਰਾ ਕਰਨ ਵਾਲੇ ਦਸਤੇ ਨੂੰ ਮੌਕੇ ’ਤੇ ਬੁਲਾਇਆ ਗਿਆ। ਮਾਹਿਰਾਂ ਨੇ ਸਾਵਧਾਨੀ ਨਾਲ ਕੰਮ ਕਰਦੇ ਹੋਏ ਬਿਨਾਂ ਕਿਸੇ ਨੁਕਸਾਨ ਦੇ ਤਿੰਨੋਂ ਬਾਰੂਦੀ ਸੁਰੰਗਾਂ ਨੂੰ ਸੁਰੱਖਿਅਤ ਢੰਗ ਨਾਲ ਨਸ਼ਟ ਕਰ ਦਿੱਤਾ।

ਅਧਿਕਾਰੀਆਂ ਨੇ ਕਿਹਾ ਕਿ ਆਪਣੀ ਘੁਸਪੈਠ ਵਿਰੋਧੀ ਰਣਨੀਤੀ ਦੇ ਹਿੱਸੇ ਵਜੋਂ ਫੌਜ ਸਮੇਂ-ਸਮੇਂ ’ਤੇ ਸਰਹੱਦੀ ਖੇਤਰਾਂ ’ਚ ਸੰਭਾਵੀ ਘੁਸਪੈਠ ਦੇ ਰਸਤਿਆਂ ਨੂੰ ਰੋਕਣ ਲਈ ਬਾਰੂਦੀ ਸੁਰੰਗਾਂ ਵਿਛਾਉਂਦੀ ਰਹਿੰਦੀ ਹੈ। ਭਾਰੀ ਮੀਂਹ ਤੇ ਜ਼ਮੀਨ ਦੇ ਖਿਸਕਣ ਕਾਰਨ ਕਈ ਵਾਰ ਪੁਰਾਣੀਆਂ ਬਾਰੂਦੀ ਸੁਰੰਗਾਂ ਆਪਣੀਆਂ ਨਿਰਧਾਰਤ ਥਾਵਾਂ ਤੋਂ ਹਟ ਕੇ ਕਿਤੇ ਹੋਰ ਚਲੀਆਂ ਜਾਂਦੀਆਂ ਹਨ। ਫੌਜ ਦੀ ਉਕਤ ਕਾਰਵਾਈ ਨੇ ਖੇਤਰ ’ਚ ਕਿਸੇ ਸੰਭਾਵੀ ਖਤਰੇ ਨੂੰ ਟਾਲ ਦਿੱਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News