ਅਯੁੱਧਿਆ ''ਚ ਵਿਵਾਦਿਤ ਸਥਾਨ ''ਤੇ ਪੂਜਾ-ਪਾਠ ਦੀ ਇਜਾਜ਼ਤ ਨਹੀਂ : ਸੁਪਰੀਮ ਕੋਰਟ

Saturday, Apr 13, 2019 - 12:41 AM (IST)

ਅਯੁੱਧਿਆ— ਸੁਪਰੀਮ ਕੋਰਟ ਨੇ ਅਯੁੱਧਿਆ 'ਚ ਰਾਮ ਜਨਮ ਭੂਮੀ-ਬਾਬਰੀ ਮਸਜਿਦ ਸਥਾਨ ਨਾਲ ਲੱਗਦੀ ਗੈਰ ਵਿਵਾਦਿਤ ਜ਼ਮੀਨ 'ਤੇ ਮੌਜੂਦਾ 9 ਪ੍ਰਾਚੀਨ ਮੰਦਿਰਾਂ 'ਚ ਪੂਜਾ ਕਰਨ ਦੀ ਇਜਾਜ਼ਤ ਦੀ ਮੰਗ ਕਰਨ ਵਾਲੀ ਪਟੀਸ਼ਨ ਖਾਰਿਜ ਕਰ ਦਿੱਤੀ ਹੈ। ਸ਼ੁੱਕਰਵਾਰ ਨੂੰ ਇਸ 'ਤੇ ਸੁਣਵਾਈ ਕਰਦੇ ਹੋਏ ਅਦਾਲਤ ਨੇ ਕਿਹਾ, 'ਤੁਸੀਂ ਇਸ ਦੇਸ਼ ਨੂੰ ਕਦੇ ਵੀ ਸ਼ਾਂਤੀ ਨਾਲ ਨਹੀਂ ਰਹਿਣ ਦਿਓਗੇ।'

ਚੀਫ ਜਸਟਿਸ ਰੰਜਨ ਗੋਗੋਈ ਤੇ ਜਸਟਿਸ ਸੰਜੀਵ ਖੰਨਾ ਦੀ ਬੈਂਚ ਨੇ ਕਿਹਾ ਕਿ 'ਉਥੇ ਹਮੇਸ਼ਾ ਹੀ ਕੁਝ ਹੋਵੇਗਾ।' ਸੁਪਰੀਮ ਕੋਰਟ ਨੇ ਇਲਾਹਾਬਾਦ ਹਾਈ ਕੋਰਟ ਦੀ ਲਖਨਊ ਬੈਂਚ ਦੇ 10 ਜਨਵਰੀ ਦੇ ਦਿੱਤੇ ਆਦੇਸ਼ ਖਿਲਾਫ ਦਰਜ ਅਪੀਲ 'ਤੇ ਸੁਣਵਾਈ ਕਰਨ ਦੌਰਾਨ ਇਹ ਗੱਲ ਕਹੀ। ਦਰਅਸਲ, ਹਾਈਕੋਰਟ ਨੇ ਉਥੇ 9 ਮੰਦਿਰਾਂ 'ਚ ਪੂਜਾ ਪਾਠ ਕਰਨ ਲਈ ਉਸ ਦੀ ਸਹਿਮਤੀ ਮੰਗਣ ਵਾਲੀ ਪਟੀਸ਼ਨ ਨੂੰ ਖਾਰਿਜ ਕਰਦੇ ਹੋਏ ਪਟੀਸ਼ਨਕਰਤਾ ਨੂੰ ਖਰਚ ਦੇ ਤੌਰ 'ਤੇ 5 ਲੱਖ ਰੁਪਏ ਵੀ ਅਦਾ ਕਰਨ ਦਾ ਨਿਰਦੇਸ਼ ਦਿੱਤਾ ਸੀ।

ਸੁਪਰੀਮ ਕੋਰਟ ਨੇ ਅਪੀਲ 'ਤੇ ਸੁਣਵਾਈ ਕਰਦੇ ਹੋਏ ਕਿਹਾ ਕਿ ਪਟੀਸ਼ਨਕਰਤਾ ਪੰਡਿਤ ਅਮਰਨਾਥ ਮਿਸ਼ਰਾ ਨੂੰ ਇਸ ਮੁੱਦੇ ਨੂੰ ਹੋਰ ਨਹੀਂ ਚੁੱਕਣਾ ਚਾਹੁੰਦਾ ਹੈ। ਸਮਾਜਿਕ ਵਰਕਰ ਪੰਡਿਤ ਅਮਰਨਾਥ ਮਿਸ਼ਰਾ ਨੇ ਹਾਈਕੋਰਟ ਸਾਹਮਣੇ ਇਹ ਦਾਅਵਾ ਕੀਤਾ ਸੀ ਕਿ ਅਧਿਕਾਰੀ ਪ੍ਰਾਚੀਨ ਮੰਦਿਰਾਂ 'ਚ ਧਾਰਮਿਕ ਸਰਗਰਮੀਆਂ ਸ਼ੁਰੂ ਕੀਤੇ ਜਾਣ ਦੇ ਪ੍ਰਤੀ ਅੱਖਾਂ ਬੰਦ ਕੀਤੀਆਂ ਹਨ। ਇਹ ਮੰਦਿਰ ਅਯੁੱਧਿਆ 'ਚ ਕਬਜੇ 'ਚ ਲਏ ਗਏ ਪਰ ਗੈਰ ਵਿਵਾਦਿਤ ਜ਼ਮੀਨ 'ਤੇ ਹਨ।


Inder Prajapati

Content Editor

Related News