ਬਹੁ-ਵਿਆਹ, ‘ਨਿਕਾਹ ਹਲਾਲਾ’ ਪ੍ਰਥਾ ਤੋਂ ਵੀ ਮਿਲੇਗੀ ਆਜ਼ਾਦੀ! ਸੁਪਰੀਮ ਕੋਰਟ ’ਚ ਜਲਦ ਹੋਵੇਗੀ ਸੁਣਵਾਈ
Saturday, Jan 21, 2023 - 11:36 AM (IST)

ਨਵੀਂ ਦਿੱਲੀ, (ਭਾਸ਼ਾ)– ਸੁਪਰੀਮ ਕੋਰਟ ਮੁਸਲਮਾਨਾਂ ’ਚ ਕਥਿਤ ਰੂਪ ਨਾਲ ਪ੍ਰਚਲਿਤ ਬਹੁ-ਵਿਆਹ ਅਤੇ ‘ਨਿਕਾਹ ਹਲਾਲਾ’ ਵਰਗੀ ਪ੍ਰਥਾ ’ਤੇ ਸੁਣਵਾਈ ਲਈ ਤਿਆਰ ਹੋ ਗਿਆ ਹੈ। ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਮੁਸਲਮਾਨਾਂ ’ਚ ਬਹੁ-ਵਿਆਹ ਅਤੇ ‘ਨਿਕਾਹ ਹਲਾਲਾ’ ਦੀ ਪ੍ਰਥਾ ਦੀ ਸੰਵਿਧਾਨਕ ਜਾਇਜ਼ਤਾ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ’ਤੇ ਸੁਣਵਾਈ ਕਰੇਗਾ।
ਚੀਫ਼ ਜਸਟਿਸ ਡੀ. ਵਾਈ. ਚੰਦਰਚੂੜ, ਜਸਟਿਸ ਹਿਮਾ ਕੋਹਲੀ ਅਤੇ ਜਸਟਿਸ ਜੇ. ਬੀ. ਪਾਰਦੀਵਾਲਾ ਦੀ ਬੈਂਚ ਨੇ ਇਸ ਮੁੱਦੇ ’ਤੇ ਜਨਹਿਤ ਪਟੀਸ਼ਨ ਦਾਇਰ ਕਰਨ ਵਾਲੇ ਵਕੀਲ ਅਸ਼ਵਨੀ ਉਪਾਧਿਆਏ ਦੀ ਰਿਪੋਰਟ ’ਤੇ ਗ਼ੌਰ ਕੀਤਾ, ਜਿਸ ’ਚ ਬੈਂਚ ਨੂੰ ਬੈਂਚ ਨੂੰ ਅਪੀਲ ਕੀਤੀ ਗਈ ਸੀ ਕਿ ਮਾਮਲੇ ’ਚ ਨਵੇਂ ਸਿਰੇ ਤੋਂ ਸੰਵਿਧਾਨਕ ਬੈਂਚ ਦਾ ਗਠਨ ਕਰਨ ਦੀ ਲੋੜ ਹੈ, ਕਿਉਂਕਿ ਪਿਛਲੀ ਸੰਵਿਧਾਨਕ ਬੈਂਚ ਦੇ ਦੋ ਜੱਜ ਜਸਟਿਸ ਇੰਦਰਾ ਬੈਨਰਜੀ ਅਤੇ ਜਸਟਿਸ ਹੇਮੰਤ ਗੁਪਤਾ ਸੇਵਾ-ਮੁਕਤ ਹੋ ਚੁੱਕੇ ਹਨ।
ਚੀਫ਼ ਜਸਟਿਸ ਨੇ ਕਿਹਾ ਕਿ ਪੰਜ ਜੱਜਾਂ ਦੀ ਬੈਂਚ ਦੇ ਸਾਹਮਣੇ ਇਹ ਬਹੁਤ ਮਹੱਤਵਪੂਰਨ ਮਾਮਲਾ ਵਿਚਾਰ ਅਧੀਨ ਹੈ। ਅਸੀਂ ਇਕ ਬੈਂਚ ਦਾ ਗਠਨ ਕਰਾਂਗੇ ਅਤੇ ਮਾਮਲੇ ’ਤੇ ਗ਼ੌਰ ਕਰਾਂਗੇ।